Wed, Apr 24, 2024
Whatsapp

IND vs WI: ਅੰਤਮ 3 ਵਨਡੇ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ, ਇਹਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ

Written by  Joshi -- October 25th 2018 04:47 PM
IND vs WI: ਅੰਤਮ 3 ਵਨਡੇ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ, ਇਹਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ

IND vs WI: ਅੰਤਮ 3 ਵਨਡੇ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ, ਇਹਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ

IND vs WI: ਅੰਤਮ 3 ਵਨਡੇ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ, ਇਹਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ,ਨਵੀਂ ਦਿੱਲੀ: ਵੈਸਟ ਇੰਡੀਜ਼ ਦੇ ਖਿਲਾਫ ਜਾਰੀ ਵਨਡੇ ਸੀਰੀਜ਼ ਦੇ ਆਖਰੀ 3 ਮੈਚਾਂ ਲਈ ਅੱਜ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਟੀਮ ਵਿੱਚ ਭੁਵਨੇਸ਼ਵਰ ਅਤੇ ਬੁਮਰਾਹ ਦੀ ਵਾਪਸੀ ਹੋਈ ਹੈ। ਇਹ ਦੋਵੇਂ ਹੀ ਖਿਡਾਰੀ ਪਹਿਲੇ ਦੋ ਮੈਚਾਂ ਵਿੱਚ ਭਾਰਤੀ ਟੀਮ ਦਾ ਹਿੱਸਾ ਨਹੀਂ ਸਨ। ਨਾਲ ਹੀ ਇਸ ਮੈਚ ਵਿੱਚ ਮੁਹੰਮਦ ਸ਼ਮੀ ਨੂੰ ਬਾਹਰ ਕੀਤਾ ਗਿਆ ਹੈ।ਪਹਿਲੇ ਦੋ ਮੈਚਾਂ ਲਈ 14 ਮੈਂਬਰੀ ਟੀਮ ਚੁਣੀ ਗਈ ਸੀ, ਪਰ ਬਾਕੀ ਦੇ ਤਿੰਨ ਮੈਚਾਂ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ। ਸ਼ਮੀ ਨੂੰ ਪਹਿਲਾਂ ਦੋ ਮੈਚਾਂ ਵਿੱਚ ਅੰਤਮ - 11 ਵਿੱਚ ਜਗ੍ਹਾ ਮਿਲੀ ਸੀ, ਪਰ ਬਾਕੀ ਦੇ ਮੈਚਾਂ ਲਈ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਹੋਰ ਪੜ੍ਹੋ: ਕੈਨੇਡਾ ਪੜ੍ਹਾਈ ਜਾਣ ਲਈ ਹੁਣ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਿਲਾਂ, ਹੋਵੇਗੀ ਜੇਬ ਢਿੱਲੀ ਬੁਮਰਾਹ ਅਤੇ ਭੁਵਨੇਸ਼ਵਰ ਨੂੰ ਪਹਿਲਾਂ ਦੋ ਵਨਡੇ ਮੈਚਾਂ ਲਈ ਆਰਾਮ ਦਿੱਤਾ ਗਿਆ ਸੀ।ਉਥੇ ਹੀ ਖਲੀਲ ਅਹਿਮਦ ਨੂੰ ਟੀਮ ਵਿੱਚ ਬਣਾਏ ਰੱਖਿਆ ਗਿਆ ਹੈ। ਧਿਆਨ ਯੋਗ ਹੈ ਕਿ ਵਨਡੇ ਸੀਰੀਜ਼ ਦਾ ਪਹਿਲਾ ਮੈਚ 21 ਅਕਤੂਬਰ ਨੂੰ ਗੁਹਾਟੀ ਵਿੱਚ ਖੇਡਿਆ ਗਿਆ , ਜਿਸ ਵਿੱਚ ਭਾਰਤੀ ਟੀਮ ਨੇ 8 ਵਿਕੇਟ ਨਾਲ ਜਿੱਤ ਦਰਜ ਕੀਤੀ , ਜਦੋਂ ਕਿ ਦੂਜਾ ਮੈਚ ਬੁੱਧਵਾਰ ਨੂੰ ਵਿਸ਼ਾਖਾਪਟਨਮ ਵਿੱਚ ਦੋਨਾਂ ਟੀਮਾਂ ਦੇ ਵਿਚਾਲੇ ਟਾਈ ਰਿਹਾ । ਸੀਰੀਜ ਦਾ ਤੀਜਾ 27 ਨੂੰ ਪੁਣੇ ਵਿੱਚ ਹੋਵੇਗਾ, ਜਦੋਂ ਕਿ 29 ਨੂੰ ਮੁੰਬਈ ਅਤੇ 5ਵਾਂ ਵਨਡੇ ਇੱਕ ਨਵੰਬਰ ਨੂੰ ਤੀਰੁਵਨੰਤਪੁਰਮ ਵਿੱਚ ਖੇਡਿਆ ਜਾਵੇਗਾ। —PTC News


Top News view more...

Latest News view more...