Sat, Apr 20, 2024
Whatsapp

IND vs WI: ਦੂਜੇ ਵਨਡੇ ਮੈਚ 'ਚ ਭਾਰਤ ਨੇ ਵੈਸਟਇੰਡੀਜ਼ ਨੂੰ 59 ਦੌੜਾਂ ਨਾਲ ਦਿੱਤੀ ਮਾਤ

Written by  Jashan A -- August 12th 2019 09:08 AM
IND vs WI: ਦੂਜੇ ਵਨਡੇ ਮੈਚ 'ਚ ਭਾਰਤ ਨੇ ਵੈਸਟਇੰਡੀਜ਼ ਨੂੰ 59 ਦੌੜਾਂ ਨਾਲ ਦਿੱਤੀ ਮਾਤ

IND vs WI: ਦੂਜੇ ਵਨਡੇ ਮੈਚ 'ਚ ਭਾਰਤ ਨੇ ਵੈਸਟਇੰਡੀਜ਼ ਨੂੰ 59 ਦੌੜਾਂ ਨਾਲ ਦਿੱਤੀ ਮਾਤ

IND vs WI: ਦੂਜੇ ਵਨਡੇ ਮੈਚ 'ਚ ਭਾਰਤ ਨੇ ਵੈਸਟਇੰਡੀਜ਼ ਨੂੰ 59 ਦੌੜਾਂ ਨਾਲ ਦਿੱਤੀ ਮਾਤ,ਨਵੀਂ ਦਿੱਲੀ: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਦੂਸਰੇ ਵਨਡੇ ਮੈਚ 'ਚ ਭਾਰਤ ਨੇ ਕਪਤਾਨ ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ਅਤੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਦੀ ਬਦੌਲਤ ਵਿਰੋਧੀ ਟੀਮ ਨੂੰ ਮੀਂਹ ਪ੍ਰਭਾਵਿਤ ਮੈਚ ਵਿਚ 59 ਦੌੜਾਂ ਨਾਲ ਹਰਾ ਦਿੱਤਾ। https://twitter.com/ICC/status/1160677752669970433?s=20 ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ 'ਤੇ 279 ਦੌੜਾਂ ਦਾ ਚੁਣੌਤੀਪੂਰਨ ਬਣਾਇਆ ਸੀ ਤੇ ਵੈਸਟਇੰਡੀਜ਼ ਨੂੰ ਮੀਂਹ ਦੇ ਅੜਿੱਕੇ ਕਾਰਨ ਡਕਵਰਥ ਲੂਈਸ ਨਿਯਮ ਤਹਿਤ 46 ਓਵਰਾਂ ਵਿਚ 270 ਦੌੜਾਂ ਬਣਾਉਣੀਆਂ ਸਨ। https://twitter.com/ICC/status/1160734275332972544?s=20 ਹੋਰ ਪੜ੍ਹੋ:ਦੁਬਈ ਗਿਆ ਪੰਜਾਬੀ ਨੌਜਵਾਨ ਲਾਸ਼ ਬਣ ਪਰਤਿਆ ਵਤਨ, ਪਰਿਵਾਰ 'ਚ ਛਾਇਆ ਮਾਤਮ ਪਰ ਉਹ ਭਾਰਤੀ ਗੇਂਦਬਾਜ਼ਾਂ ਸਾਹਮਣੇ 42 ਓਵਰਾਂ ਵਿਚ 210 ਦੌੜਾਂ 'ਤੇ ਹੀ ਢੇਰ ਹੋ ਗਈ। ਇਸ ਤਰ੍ਹਾਂ ਭਾਰਤੀ ਟੀਮ ਨੇ 3 ਮੈਚਾਂ ਦੀ ਵਨ ਡੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਜ਼ਿਕਰਯੋਗ ਹੈ ਕਿ ਪਹਿਲਾ ਵਨ ਡੇ ਮੀਂਹ ਕਾਰਨ ਰੱਦ ਹੋ ਗਿਆ ਸੀ। ਹੁਣ ਆਖਰੀ ਵਨ ਡੇ 14 ਅਗਸਤ ਨੂੰ ਖੇਡਿਆ ਜਾਵੇਗਾ। https://twitter.com/ICC/status/1160608470527295493?s=20 ਟੀਮਾਂ: ਵੈਸਟਇੰਡੀਜ਼ : ਕ੍ਰਿਸ ਗੇਲ, ਈਵਿਨ ਲੇਵਿਸ, ਸ਼ਾਈ ਹੋਪ, ਨਿਕੋਲਸ ਪੂਰਨ, ਸ਼ਿਮਰਨ ਹੇਟਮੇਅਰ, ਰੋਸਟਨ ਚੇਜ਼, ਜੇਸਨ ਹੋਲਡਰ (ਕਪਤਾਨ), ਕਾਰਲੋਸ ਬ੍ਰੈਥਵੇਟ, ਕੇਮਰ ਰੋਚ, ਸ਼ੈਲਡਨ ਕੋਟਰੇਲ, ਓਸ਼ੇਨ ਥਾਮਸ। ਭਾਰਤ : ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਰਿਸ਼ਭ ਪੰਤ, ਕੇਦਾਰ ਜਾਧਵ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਮੁਹੰਮਦ ਸ਼ਮੀ,ਖਲੀਲ ਅਹਿਮਦ। -PTC News


Top News view more...

Latest News view more...