Sat, Apr 20, 2024
Whatsapp

IND vs WI: ਤੀਸਰੇ ਟੀ - 20 ਮੈਚ 'ਚ ਬੁਮਰਾਹ, ਕੁਲਦੀਪ ਨੂੰ ਅਰਾਮ, ਇਸ ਖਿਡਾਰੀ ਦੀ ਹੋਵੇਗੀ ਵਾਪਸੀ

Written by  Joshi -- November 09th 2018 12:32 PM -- Updated: November 09th 2018 12:35 PM
IND vs WI: ਤੀਸਰੇ ਟੀ - 20 ਮੈਚ 'ਚ ਬੁਮਰਾਹ, ਕੁਲਦੀਪ ਨੂੰ ਅਰਾਮ, ਇਸ ਖਿਡਾਰੀ ਦੀ ਹੋਵੇਗੀ ਵਾਪਸੀ

IND vs WI: ਤੀਸਰੇ ਟੀ - 20 ਮੈਚ 'ਚ ਬੁਮਰਾਹ, ਕੁਲਦੀਪ ਨੂੰ ਅਰਾਮ, ਇਸ ਖਿਡਾਰੀ ਦੀ ਹੋਵੇਗੀ ਵਾਪਸੀ

IND vs WI: ਤੀਸਰੇ ਟੀ - 20 ਮੈਚ 'ਚ ਬੁਮਰਾਹ, ਕੁਲਦੀਪ ਨੂੰ ਅਰਾਮ, ਇਸ ਖਿਡਾਰੀ ਦੀ ਹੋਵੇਗੀ ਵਾਪਸੀ,ਨਵੀਂ ਦਿੱਲੀ : ਭਾਰਤ ਅਤੇ ਵੈਸਟ ਇੰਡੀਜ਼ ਦੇ ਵਿਚਕਾਰ ਤੀਜੇ ਅਤੇ ਆਖਰੀ ਟੀ - 20 ਮੈਚ ਵਿੱਚ ਦੋ ਤੇਜ਼ ਗੇਂਦਬਾਜਾਂ, ਜਸਪ੍ਰੀਤ ਬੁਮਰਾਹ , ਉਮੇਸ਼ ਯਾਦਵ ਅਤੇ ਕ੍ਰਿਸ਼ਮਈ ਸਪਿਨਰ ਕੁਲਦੀਪ ਯਾਦਵ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਮੁਕਾਬਲਾ 11 ਨਵੰਬਰ ( ਐਤਵਾਰ ) ਨੂੰ ਚੇਨਈ ਦੇ ਐਮ.ਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ( BCCI ) ਨੇ ਇਸ ਮੈਚ ਲਈ ਪੰਜਾਬ ਦੇ ਤੇਜ਼ ਗੇਂਦਬਾਜ ਸਿੱਧਾਰਥ ਕੌਲ ਨੂੰ ਟੀਮ ਵਿੱਚ ਜਗ੍ਹਾ ਦਿੱਤੀ ਹੈ। ਟੀਮ ਇੰਡੀਆ ਸੀਰੀਜ਼ ਦੇ ਪਹਿਲੇ 2 ਮੈਚ ਜਿੱਤ ਕੇ ਇਹ ਸੀਰੀਜ਼ ਆਪਣੇ ਨਾਮ ਕਰ ਚੁੱਕੀ ਹੈ।

ਅਜਿਹੇ ਵਿੱਚ ਚੋਣਕਰਤਾ ਕੁੱਝ ਹੋਰ ਜਵਾਨ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੁੰਦੇ ਹਨ। ਬੀ.ਸੀ.ਸੀ.ਆਈ ਨੇ ਅੱਜ ਤੀਸਰੇ ਮੈਚ ਲਈ ਟੀਮ ਦੀ ਘੋਸ਼ਣਾ ਕਰਦੇ ਹੋਏ ਦੱਸਿਆ ਕਿ ਤੀਸਰੇ ਮੁਕਾਬਲੇ ਲਈ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਸ਼ਨ ਕਰ ਚੁੱਕੇ ਇਹਨਾਂ ਤਿੰਨਾਂ ਗੇਂਦਬਾਜ਼ਾਂ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਗਿਆ ਹੈ। ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਹ ਫੈਸਲਾ ਆਸਟਰੇਲੀਆ ਦੌਰੇ ਨੂੰ ਦੇਖਦੇ ਹੋਏ ਲਿਆ ਗਿਆ ਹੈ। —PTC News

Top News view more...

Latest News view more...