Sat, Apr 20, 2024
Whatsapp

IND vs WI: ਵਨਡੇ ਸੀਰੀਜ਼ 'ਚ ਉਮੇਸ਼ ਯਾਦਵ ਸ਼ਾਮਿਲ, ਇਸ ਖਿਡਾਰੀ ਦੀ ਲੈਣਗੇ ਜਗ੍ਹਾ

Written by  Joshi -- October 16th 2018 07:22 PM
IND vs WI: ਵਨਡੇ ਸੀਰੀਜ਼ 'ਚ ਉਮੇਸ਼ ਯਾਦਵ ਸ਼ਾਮਿਲ, ਇਸ ਖਿਡਾਰੀ ਦੀ ਲੈਣਗੇ ਜਗ੍ਹਾ

IND vs WI: ਵਨਡੇ ਸੀਰੀਜ਼ 'ਚ ਉਮੇਸ਼ ਯਾਦਵ ਸ਼ਾਮਿਲ, ਇਸ ਖਿਡਾਰੀ ਦੀ ਲੈਣਗੇ ਜਗ੍ਹਾ

IND vs WI: ਵਨਡੇ ਸੀਰੀਜ਼ 'ਚ ਉਮੇਸ਼ ਯਾਦਵ ਸ਼ਾਮਿਲ, ਇਸ ਖਿਡਾਰੀ ਦੀ ਲੈਣਗੇ ਜਗ੍ਹਾ, ਨਵੀਂ ਦਿੱਲੀ : ਵੈਸਟ ਵਿੰਡੀਜ਼ ਖਿਲਾਫ ਖੇਡੀ ਗਈ ਟੈਸਟ ਸੀਰੀਜ਼ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਦਾ ਬੇਹਤਰੀਨ ਪ੍ਰਦਰਸ਼ਨ ਰਿਹਾ। ਉਨ੍ਹਾਂ ਨੂੰ ਵੈਸਟ ਇੰਡੀਜ਼ ਦੇ ਖਿਲਾਫ ਵਨਡੇ ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਉਹ ਚੋਟਿਲ ਗੇਂਦਬਾਜ ਸ਼ਾਰਦੁਲ ਠਾਕੁਰ ਦੀ ਜਗ੍ਹਾ ਉਹਨਾਂ ਦੀ ਚੋਣ ਹੋਈ ਹੈ। ਦਰਅਸਲ, ਸ਼ਾਰਦੁਲ ਠਾਕੁਰ ਨੇ ਵੈਸਟ ਇੰਡੀਜ਼ ਦੇ ਖਿਲਾਫ ਹੈਦਰਾਬਾਦ ਟੈਸਟ ਵਿੱਚ ਡੇਬਿਊ ਕੀਤਾ ਸੀ, ਜਿਸ ਦੌਰਾਨ ਉਹਨਾਂ ਦੇ ਸੱਟ ਲੱਗ ਗਈ ਸੀ। ਸ਼ਾਰਦੁਲ ਠਾਕੁਰ ਦੀ ਗੈਰਮੌਜੂਦਗੀ ਵਿੱਚ ਭਾਰਤ ਦੇ ਕੋਲ ਤੇਜ਼ ਗੇਂਦਬਾਜ਼ੀ ਵਿੱਚ ਇਕੱਲੇ ਉਮੇਸ਼ ਯਾਦਵ ਸਨ ,

ਜਿਨ੍ਹਾਂ ਨੇ ਟੈਸਟ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਇਸ ਪ੍ਰਦਰਸ਼ਨ ਦੇ ਬਾਅਦ ਕਪਤਾਨ ਵਿਰਾਟ ਨੇ ਬਿਆਨ ਦਿੱਤਾ ਸੀ ਕਿ ਉਹ ਉਮੇਸ਼ ਦੇ ਇਸ ਪ੍ਰਦਰਸ਼ਨ ਤੋਂ ਖੁਸ਼ ਹਨ ਅਤੇ ਪਲੇਇੰਗ ਇਲੈਵਨ ਵਿੱਚ ਸ਼ਾਮਿਲ ਹੋਣ ਦੇ ਦਾਵੇਦਰ ਹਨ। ਤੁਹਾਨੂੰ ਦੱਸ ਦੇਈਏ ਕਿ ਟੈਸਟ ਸੀਰੀਜ਼ ਦੇ ਬਾਅਦ ਦੋਵੇਂ ਟੀਮਾਂ 21 ਅਕਤੂਬਰ ਤੋਂ 5 ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਆਹਮੋ ਸਾਹਮਣੇ ਹੋਣਗੀਆਂ। ਵਨਡੇ ਸੀਰੀਜ਼ ਦਾ ਪਹਿਲਾ ਮੈਚ 21 ਅਕਤੂਬਰ ਨੂੰ ਗੁਹਾਟ, ਦੂਜਾ 24 ਨੂੰ ਵਿਸ਼ਾਖਾਪਟਨਮ , ਤੀਸਰਾ 27 ਨੂੰ ਪੁਣੇ , 29 ਨੂੰ ਮੁੰਬਈ ( ਬਰੇਬੋਰਨ ਸਟੇਡੀਅਮ ) ਅਤੇ 5ਵਾਂ ਵਨਡੇ ਇੱਕ ਨਵੰਬਰ ਨੂੰ ਤੀਰੁਵਨੰਤਪੁਰਮ ਵਿੱਚ ਖੇਡਿਆ ਜਾਵੇਗਾ। —PTC News

Top News view more...

Latest News view more...