ਹੋਰ ਖਬਰਾਂ

45 ਦੌੜਾਂ 'ਤੇ ਢੇਰ ਹੋਈ ਵੈਸਟਇੰਡੀਜ਼ ਮਹਿਲਾ ਕ੍ਰਿਕਟ ਟੀਮ, 5 ਦੌੜਾਂ ਨਾਲ ਜਿੱਤਿਆ ਭਾਰਤ

By Jashan A -- November 18, 2019 4:11 pm -- Updated:Feb 15, 2021

45 ਦੌੜਾਂ 'ਤੇ ਢੇਰ ਹੋਈ ਵੈਸਟਇੰਡੀਜ਼ ਮਹਿਲਾ ਕ੍ਰਿਕਟ ਟੀਮ, 5 ਦੌੜਾਂ ਨਾਲ ਜਿੱਤਿਆ ਭਾਰਤ,ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਵੈਸਟਇੰਡੀਜ਼ ਦੌਰੇ 'ਤੇ ਹੈ ਤੇ ਦੋਹਾਂ ਟੀਮਾਂ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾ ਰਹੀ ਹੈ। ਇਸ ਦੌਰਾਨ ਗਿਆਨਾ ਵਿਚ ਖੇਡੇ ਗਏ ਚੌਥੇ ਟੀ-20 ਮੈਚ ਵਿਚ ਵੈਸਟਇੰਡੀਜ਼ ਨੂੰ 5 ਦੌੜਾਂ ਨਾਲ ਹਰਾ ਦਿੱਤਾ ਹੈ ਤੇ ਸੀਰੀਜ਼ 'ਚ 4-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ।

ਮੀਂਹ ਕਾਰਣ ਮੈਚ ਨੂੰ 9-9 ਓਵਰਾਂ ਦਾ ਕੀਤਾ ਗਿਆ ਸੀ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ਗੁਆ ਕੇ ਸਿਰਫ 50 ਦੌੜਾਂ ਬਣਾਈਆਂ ਪਰ ਇਸ ਤੋਂ ਬਾਅਦ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਇਸ ਛੋਟੇ ਟੀਚੇ ਨੂੰ ਵੀ ਬਚਾ ਲਿਆ।

ਹੋਰ ਪੜ੍ਹੋ: IND vs SA: ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਰਾਹੁਲ ਦੀ ਜਗ੍ਹਾ ਸ਼ੁਭਮਨ ਗਿੱਲ ਨੂੰ ਮਿਲਿਆ ਮੌਕਾ

ਵੈਸਟਇੰਡੀਜ਼ ਦੀ ਟੀਮ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਦੇ ਬੱਲੇਬਾਜ਼ਾਂ ਨੇ ਬੇਹੱਦ ਖਰਾਬ ਪ੍ਰਦਰਸ਼ਨ ਕੀਤਾ ਅਤੇ 9 ਓਵਰਾਂ ਵਿਚ ਟੀਮ ਸਿਰਫ 50 ਹੀ ਦੌੜਾਂ ਬਣਾ ਸਕੀ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਵਿਰੋਧੀ ਟੀਮ 45 ਦੌੜਾਂ 'ਤੇ ਢੇਰ ਹੋ ਗਈ।

-PTC News