Advertisment

ਡੇਰਾ ਬਾਬਾ ਨਾਨਕ: ਭਾਰਤ ਅਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਹੋਏ ਦਸਤਖ਼ਤ

author-image
Jashan A
Updated On
New Update
ਡੇਰਾ ਬਾਬਾ ਨਾਨਕ: ਭਾਰਤ ਅਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਹੋਏ ਦਸਤਖ਼ਤ
Advertisment
ਡੇਰਾ ਬਾਬਾ ਨਾਨਕ: ਭਾਰਤ ਅਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਹੋਏ ਦਸਤਖ਼ਤ,ਡੇਰਾ ਬਾਬਾ ਨਾਨਕ: ਸਿੱਖ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਭਾਰਤ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਲਈ ਸਮਝੌਤੇ 'ਤੇ ਦਸਤਖਤ ਕਰਨ ਦਾ ਫੈਸਲਾ ਲਿਆ ਹੈ। ਜਿਸ ਦੌਰਾਨ ਅੱਜ ਲਾਂਘੇ ਦੇ ਸੰਚਾਲਨ ਸੰਬੰਧੀ ਸਮਝੌਤੇ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜ਼ੀਰੋ ਲਾਈਨ ਡੇਰਾ ਬਾਬਾ ਨਾਨਕ ਵਿਖੇ ਅੱਜ ਦਸਤਖ਼ਤ ਹੋ ਗਏ ਹਨ। ਹੋਰ ਪੜ੍ਹੋ: ਕਰਤਾਰਪੁਰ ਲਾਂਘਾ: ਸ਼ਰਧਾਲੂਆਂ ਤੋਂ ਇੰਨ੍ਹਾ ਸਰਵਿਸ ਚਾਰਜ ਵਸੂਲੇਗਾ ਪਾਕਿਸਤਾਨ, ਪੜ੍ਹੋ ਖ਼ਬਰ https://twitter.com/ANI/status/1187266015660429313 ਇਸ ਮੌਕੇ ਭਾਰਤ ਵੱਲੋਂ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਐੱਸ.ਸੀ.ਐੱਲ ਦਾਸ ਮੌਜੂਦ ਰਹੇ।ਉਥੇ ਹੀ ਪਾਕਿਸਤਾਨ ਵੱਲੋਂ ਵਿਦੇਸ਼ ਮੰਤਰਾਲੇ ਦੀ ਨੁਮਾਇੰਦਗੀ ਲਈ ਡਾ. ਮੁਹੰਮਦ ਫੈਜ਼ਲ ਮੌਜੂਦ ਰਹੇ। ਤੁਹਾਨੂੰ ਦੱਸ ਦਈਏ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਦੁਨੀਆ ਭਰ 'ਚ ਵੱਸਦੀ ਨਾਨਕ ਨਾਮ ਲੇਵਾ ਸੰਗਤ 'ਚ ਭਾਰੀ ਉਤਸ਼ਾਹ ਹੈ ਤੇ ਉਹਨਾਂ ਵੱਲੋਂ ਲੰਬੇ ਸਮੇਂ ਤੋਂ ਲਾਂਘਾ ਖੁੱਲਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ 9 ਨਵੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਾਂਘੇ ਦਾ ਉਦਘਾਟਨ ਕਰਨਗੇ। ਜਿਸ ਤੋਂ ਬਾਅਦ ਪਾਕਿ ਲਈ ਪਹਿਲਾ ਜਥਾ ਰਵਾਨਾ ਹੋਵੇਗਾ। -PTC News-
punjabi-news dera-baba-nanak kartarpur-corridor india-and-pakistan-sign-an-agreement
Advertisment

Stay updated with the latest news headlines.

Follow us:
Advertisment