Advertisment

IND v BAN T20 : ਦੂਜੇ ਮੈਚ 'ਚ ਬੋਲਿਆ ਰੋਹਿਤ ਦਾ ਬੱਲਾ, ਵਿਰੋਧੀਆਂ ਨੂੰ 8 ਵਿਕਟਾਂ ਨਾਲ ਹਰਾਇਆ

author-image
Jashan A
Updated On
New Update
IND v BAN T20 : ਦੂਜੇ ਮੈਚ 'ਚ ਬੋਲਿਆ ਰੋਹਿਤ ਦਾ ਬੱਲਾ, ਵਿਰੋਧੀਆਂ ਨੂੰ 8 ਵਿਕਟਾਂ ਨਾਲ ਹਰਾਇਆ
Advertisment
IND v BAN T20 : ਦੂਜੇ ਮੈਚ 'ਚ ਬੋਲਿਆ ਰੋਹਿਤ ਦਾ ਬੱਲਾ, ਵਿਰੋਧੀਆਂ ਨੂੰ 8 ਵਿਕਟਾਂ ਨਾਲ ਹਰਾਇਆ,ਨਵੀਂ ਦਿੱਲੀ: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਦੂਸਰੇ ਟੀ-20 ਮੈਚ 'ਚ ਭਾਰਤ ਨੇ ਵਿਰੋਧੀਆਂ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਜਿਸ ਦੌਰਾਨ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-1 ਦੀ ਬਰਾਬਰੀ ਕਰ ਲਈ ਹੈ। ਰਾਜਕੋਟ 'ਚ ਖੇਡਿਆ ਗਿਆ ਇਹ ਮੈਚ ਕਾਫੀ ਰੋਮਾਂਚਕ ਰਿਹਾ। https://twitter.com/BCCI/status/1192485006251180032 ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਜਿਸ ਦੌਰਾਨ ਬੰਗਲਾਦੇਸ਼ੀ ਟੀਮ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ਦੇ ਨੁਕਸਾਨ 'ਤੇ 153 ਦੌੜਾਂ ਬਣਾਈਆਂ। ਹੋਰ ਪੜ੍ਹੋ:
Advertisment
ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਇਹ ਰਿਕਾਰਡ ਕੀਤਾ ਆਪਣੇ ਨਾਂਅ ਉਧਰ 154 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਚੰਗੀ ਸ਼ੁਰੁਆਤ ਕੀਤੀ। ਇਸ ਮੈਚ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। https://twitter.com/BCCI/status/1192489713157804032 ਰੋਹਿਤ ਸ਼ਰਮਾ ਨੇ ਆਪਣੇ ਰਿਕਾਰਡ 100ਵੇਂ ਟੀ-20 ਮੈਚ ਦਾ ਜਸ਼ਨ ਵੀਰਵਾਰ ਨੂੰ ਦੂਜੇ ਟੀ-20 ਮੁਕਾਬਲੇ ਵਿਚ 85 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਮਨਾਇਆ। ਰੋਹਿਤ ਨੇ ਸਿਰਫ 43 ਗੇਂਦਾਂ 'ਤੇ 85 ਦੌੜਾਂ ਦੀ ਧਮਾਕੇਦਾਰ ਪਾਰੀ ਵਿਚ 6 ਚੌਕੇ ਤੇ 6 ਛੱਕੇ ਲਾਏ, ਜਿਸਦੀ ਬਦੌਲਤ ਭਾਰਤ ਨੇ ਮੈਚ 16ਵੇਂ ਓਵਰ ਵਿਚ ਹੀ ਖਤਮ ਕਰ ਦਿੱਤਾ। https://twitter.com/BCCI/status/1192480563900272640 ਟੀਮਾਂ : ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਕਰੁਣਾਲ ਪੰਡਯਾ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਦੀਪਕ ਚਾਹਰ, ਖਲੀਲ ਅਹਿਮਦ। ਬੰਗਲਾਦੇਸ਼ : ਲਿਟਨ ਦਾਸ, ਸੌਮਿਆ ਸਰਕਾਰ, ਮੁਹੰਮਦ ਨੈਮ, ਮੁਸ਼ਫਿਕੂਰ ਰਹੀਮ, ਮਹਿਮੂਦੁੱਲਾ (ਕਪਤਾਨ), ਆਫੀਫ ਹੁਸੈਨ, ਮੋਸਾਦਦੇਕ ਹੁਸੈਨ, ਅਮੀਨੁਲ ਇਸਲਾਮ, ਸ਼ਫੀਉਲ ਇਸਲਾਮ, ਮੁਸਤਫਿਜ਼ੁਰ ਰਹਿਮਾਨ, ਅਲ-ਅਮੀਨ ਹੁਸੈਨ। -PTC News-
sports-news rohit-sharma latest-sports-news ind-v-ban-t20
Advertisment

Stay updated with the latest news headlines.

Follow us:
Advertisment