Fri, Apr 19, 2024
Whatsapp

ਭਾਰਤ ਅਤੇ ਚੀਨ ਦੇ ਫ਼ੌਜੀ ਕਮਾਂਡਰਾਂ ਵਿਚਕਾਰ ਸਰਹੱਦੀ ਤਣਾਅ 'ਤੇ ਉੱਚ ਪੱਧਰੀ ਮੀਟਿੰਗ , ਕਰੀਬ 15 ਘੰਟੇ ਹੋਈ ਗੱਲਬਾਤ

Written by  Shanker Badra -- July 15th 2020 12:38 PM
ਭਾਰਤ ਅਤੇ ਚੀਨ ਦੇ ਫ਼ੌਜੀ ਕਮਾਂਡਰਾਂ ਵਿਚਕਾਰ ਸਰਹੱਦੀ ਤਣਾਅ 'ਤੇ ਉੱਚ ਪੱਧਰੀ ਮੀਟਿੰਗ , ਕਰੀਬ 15 ਘੰਟੇ ਹੋਈ ਗੱਲਬਾਤ

ਭਾਰਤ ਅਤੇ ਚੀਨ ਦੇ ਫ਼ੌਜੀ ਕਮਾਂਡਰਾਂ ਵਿਚਕਾਰ ਸਰਹੱਦੀ ਤਣਾਅ 'ਤੇ ਉੱਚ ਪੱਧਰੀ ਮੀਟਿੰਗ , ਕਰੀਬ 15 ਘੰਟੇ ਹੋਈ ਗੱਲਬਾਤ

ਭਾਰਤ ਅਤੇ ਚੀਨ ਦੇ ਫ਼ੌਜੀ ਕਮਾਂਡਰਾਂ ਵਿਚਕਾਰ ਸਰਹੱਦੀ ਤਣਾਅ 'ਤੇ ਉੱਚ ਪੱਧਰੀ ਮੀਟਿੰਗ , ਕਰੀਬ 15 ਘੰਟੇ ਹੋਈ ਗੱਲਬਾਤ:ਨਵੀਂ ਦਿੱਲੀ : ਭਾਰਤ ਤੇ ਚੀਨ ਵਿਚਕਾਰ ਕੰਟਰੋਲ ਰੇਖਾ ਦੇ ਨਾਲ ਲੱਗਦੀ ਸਰਹੱਦੀ ਤਣਾਅ 'ਤੇ ਵਿਚਾਰ ਵਟਾਂਦਰੇ ਲਈ ਭਾਰਤ ਅਤੇ ਚੀਨ ਦੇ ਸੀਨੀਅਰ ਸੈਨਿਕ ਅਧਿਕਾਰੀਆਂ ਵਿਚਕਾਰ ਤਾਜ਼ਾ ਉੱਚ ਪੱਧਰੀ ਗੱਲਬਾਤ 15 ਘੰਟੇ ਚੱਲੀ ਹੈ। ਐੱਲਏਸੀ ਕੋਲ ਭਾਰਤ ਤੇ ਚੀਨੀ ਫੌਜੀਆਂ ਦੇ ਪਿੱਛੇ ਹਟਣ ਕਮਾਂਡਰ ਪੱਧਰ ਦੀ ਗੱਲਬਾਤ ਪੂਰਬੀ ਲੱਦਾਖ 'ਚ ਚੁਸ਼ੂਲ ਬਾਰਡਰ 'ਤੇ ਖ਼ਤਮ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਫ਼ੌਜ ਕਮਾਂਡਰਾਂ 'ਚ ਚੁਸ਼ੂਲ ਦੇ ਭਾਰਤੀ ਪੱਖ 'ਚ ਇਹ ਗੱਲਬਾਤ ਮੰਗਲਵਾਰ (14ਜੂਨ) ਸਵੇਰੇ 11.30 ਵਜੇ ਸ਼ੁਰੂ ਹੋਈ ਤੇ ਇਹ 15 ਜੁਲਾਈ ਨੂੰ ਲਗਪਗ ਰਾਤ 2 ਵਜੇ ਸਮਾਪਤ ਹੋਈ ਹੈ। ਇਹ ਮੀਟਿੰਗ 15 ਘੰਟੇ ਤਕ ਚੱਲੀ ਹੈ। ਭਾਰਤੀ ਫੌਜ ਅਤੇ ਚੀਨੀ ਵਿਚਕਾਰ ਹੋਈ ਵਿਚਾਰ ਵਟਾਂਦਰੇ ਦੀ ਅਸਲ ਸਮੱਗਰੀ ਅਜੇ ਜਨਤਕ ਨਹੀਂ ਕੀਤੀ ਗਈ ਹੈ। [caption id="attachment_418056" align="aligncenter" width="300"] ਭਾਰਤ ਅਤੇ ਚੀਨ ਦੇ ਫ਼ੌਜੀ ਕਮਾਂਡਰਾਂ ਵਿਚਕਾਰ ਸਰਹੱਦੀ ਤਣਾਅ 'ਤੇ ਉੱਚ ਪੱਧਰੀ ਮੀਟਿੰਗ , ਕਰੀਬ 15 ਘੰਟੇ ਹੋਈ ਗੱਲਬਾਤ[/caption] ਦੱਸ ਦੇਈਏ ਕਿ 5 ਜੁਲਾਈ ਨੂੰ ਸਰਹੱਦ ਵਿਵਾਦ 'ਤੇ ਭਾਰਤ ਤੇ ਚੀਨ ਦੇ ਵਿਸ਼ੇਸ਼ ਪ੍ਰਤੀਨਿਧੀ ਅਜੀਤ ਡੋਭਾਲ ਤੇ ਚੀਨੀ ਸਟੇਟ ਕੌਂਸਲਰ ਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਵਾਂਗ ਯੀ ਨੇ ਟੈਲੀਫੋਨ 'ਤੇ ਗੱਲਬਾਤ ਦੌਰਾਨ ਇਕ ਖੁੱਲ੍ਹ ਕੇ ਗੱਲਬਾਤ ਹੋਈ ਸੀ। ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਇਸ ਗੱਲ 'ਤੇ ਸਹਿਮਤ ਹੋਈ ਕਿ ਦੋਵਾਂ ਧਿਰਾਂ ਨੂੰ ਐੱਲਓਸੀ ਨਾਲ ਚੱਲ ਰਹੀ Disingamate ਪ੍ਰੀਕਿਰਿਆ ਨੂੰ ਜਲਦ ਤੋਂ ਜਲਦ ਪੂਰਾ ਕਰਨਾ ਚਾਹੀਦਾ ਹੈ। -PTCNews


Top News view more...

Latest News view more...