ਹੁਣ ਭਾਰਤੀ ਤੇਲ ਕੰਪਨੀਆਂ ਚੀਨੀ ਟੈਂਕਰਾਂ ਤੋਂ ਨਹੀਂ ਮੰਗਵਾਉਣਗੀਆਂ ਤੇਲ ,ਜਾਣੋ ਕਿਉਂ

ਹੁਣ ਭਾਰਤੀ ਤੇਲ ਕੰਪਨੀਆਂ ਚੀਨੀ ਟੈਂਕਰਾਂ ਤੋਂ ਨਹੀਂ ਮੰਗਵਾਉਣਗੀਆਂ ਤੇਲ ,ਜਾਣੋ ਕਿਉਂ 

ਹੁਣ ਭਾਰਤੀ ਤੇਲ ਕੰਪਨੀਆਂ ਚੀਨੀ ਟੈਂਕਰਾਂ ਤੋਂ ਨਹੀਂ ਮੰਗਵਾਉਣਗੀਆਂ ਤੇਲ ,ਜਾਣੋ ਕਿਉਂ:ਨਵੀਂ ਦਿੱਲੀ : ਸਰਕਾਰੀ ਤੌਰ ‘ਤੇ ਚੱਲ ਰਹੀਆਂ ਤੇਲ ਕੰਪਨੀਆਂ ਨੇ ਚੀਨੀ ਕੰਪਨੀਆਂ ਦੇ ਮਾਲਕੀਅਤ ਵਾਲੇ ਜਾਂ ਉਨ੍ਹਾਂ ਦੇ ਸੰਚਾਲਨ ਵਾਲੇ ਕਿਰਾਏਦਾਰੀ ਟੈਂਕਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਜੇ ਚੀਨ ਦੀਆਂ ਕੰਪਨੀਆਂ ਦੇ ਟੈਂਕਰ ਕਿਸੇ ਤੀਜੇ ਦੇਸ਼ ’ਚ ਵੀ ਰਜਿਸਟਰਡ ਹਨ ਤਾਂ ਉਨ੍ਹਾਂ ਨੂੰ ਠੇਕਾ ਨਹੀਂ ਦਿੱਤਾ ਜਾਏਗਾ।

ਹੁਣ ਭਾਰਤੀ ਤੇਲ ਕੰਪਨੀਆਂ ਚੀਨੀ ਟੈਂਕਰਾਂ ਤੋਂ ਨਹੀਂ ਮੰਗਵਾਉਣਗੀਆਂ ਤੇਲ ,ਜਾਣੋ ਕਿਉਂ

ਪਿਛਲੇ ਮਹੀਨੇ ਲੱਦਾਖ ਵਿਚ ਚੀਨੀ ਸੈਨਾ ਦੀ ਸਰਹੱਦੀ ਉਲੰਘਣਾ ਅਤੇ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਵਿਚ 20 ਭਾਰਤੀ ਸੈਨਿਕਾਂ ਦੀ ਸ਼ਹਾਦਤ ਤੋਂ ਬਾਅਦ ਤੇਲ ਕੰਪਨੀਆਂ ਨੇ ਇਹ ਕਦਮ ਚੁੱਕਿਆ ਹੈ। ਸਰਹੱਦ ’ਤੇ ਚੀਨ ਦੀਆਂ ਹਰਕਤਾਂ ਨਾਲ ਪੂਰੇ ਦੇਸ਼ ’ਚ ਗੁੱਸੇ ਦਾ ਮਾਹੌਲ ਹੈ।

ਹੁਣ ਭਾਰਤੀ ਤੇਲ ਕੰਪਨੀਆਂ ਚੀਨੀ ਟੈਂਕਰਾਂ ਤੋਂ ਨਹੀਂ ਮੰਗਵਾਉਣਗੀਆਂ ਤੇਲ ,ਜਾਣੋ ਕਿਉਂ

ਤੇਲ ਕੰਪਨੀਆਂ ਦੇ ਇਸ ਕਦਮ ’ਚ ਚੀਨ ਨਾਲ ਸਬੰਧ ਰੱਖਣ ਵਾਲੇ ਟੈਂਕਰ ਦੌੜ ਤੋਂ ਬਾਹਰ ਹੋ ਜਾਣਗੇ। ਸੀਮਤ ਟੈਂਡਰਾਂ ਲਈ ਕੰਪਨੀਆਂ ਚੀਨ ਦੀਆਂ ਸ਼ਿਪਿੰਗ ਕੰਪਨੀਆਂ ਤੋਂ ਬੋਲੀ ਨਹੀਂ ਮੰਗਵਾਉਣੀਆਂ। ਇਹ ਕੰਪਨੀਆਂ ਪਹਿਲਾਂ ਭਾਰਤੀ ਤੇਲ ਕੰਪਨੀਆਂ ਨਾਲ ਰਜਿਸਟਰਡ ਸਨ।

ਹੁਣ ਭਾਰਤੀ ਤੇਲ ਕੰਪਨੀਆਂ ਚੀਨੀ ਟੈਂਕਰਾਂ ਤੋਂ ਨਹੀਂ ਮੰਗਵਾਉਣਗੀਆਂ ਤੇਲ ,ਜਾਣੋ ਕਿਉਂ

ਭਾਰਤੀ ਤੇਲ ਕੰਪਨੀਆਂ ਵਿਦੇਸ਼ਾਂ ਤੋਂ ਤੇਲ ਮੰਗਵਾਉਣ ਲਈ ਟੈਂਕਰ ਕਿਰਾਏ ’ਤੇ ਲੈਂਦੀਆਂ ਹਨ ਪਰ ਇਨ੍ਹਾਂ ’ਚ ਚੀਨ ਦੀ ਹਿੱਸੇਦਾਰੀ ਬਹੁਤ ਘੱਟ ਹੈ, ਇਸ ਲਈ ਚੀਨੀ ਟੈਂਕਰਾਂ ’ਤੇ ਬੈਨ ਨਾਲ ਭਾਰਤੀ ਤੇਲ ਕੰਪਨੀਆਂ ’ਤੇ ਜਿਆਦਾ ਅਸਰ ਨਹੀਂ ਪਵੇਗਾ।
-PTCNews