Advertisment

ਨਵੇਂ ਸਾਲ 'ਚ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਭਾਰੀ ਬੋਝ , LPG ਸਿਲੰਡਰ ਹੋਇਆ ਮਹਿੰਗਾ 

author-image
Shanker Badra
Updated On
New Update
ਨਵੇਂ ਸਾਲ 'ਚ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਭਾਰੀ ਬੋਝ , LPG ਸਿਲੰਡਰ ਹੋਇਆ ਮਹਿੰਗਾ 
Advertisment
ਨਵੇਂ ਸਾਲ 'ਚ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਭਾਰੀ ਬੋਝ , LPG ਸਿਲੰਡਰ ਹੋਇਆ ਮਹਿੰਗਾ:ਨਵੀਂ ਦਿੱਲੀ : ਅੱਜ ਨਵੇਂ ਸਾਲ ਦਾ ਆਗਾਜ਼ ਹੋ ਗਿਆ ਹੈ ਅਤੇ ਸਾਲ 2020 ਸ਼ੁਰੂ ਹੋ ਗਿਆ ਹੈ। ਜਿੱਥੇ ਅੱਜ ਪੂਰੀ ਦੁਨੀਆਂ ਭਰ ਦੇ ਵਿੱਚ ਨਵੇਂ ਸਾਲ ਦੇ ਜਸ਼ਨ ਮਨਾਏ ਜਾ ਰਹੇ ਹਨ ,ਓਥੇ ਹੀ ਨਵੇਂ ਸਾਲ 'ਤੇ ਲੋਕਾਂ ਦੀ ਜੇਬ 'ਤੇ ਭਾਰੀ ਬੋਝ ਪੈਣ ਜਾ ਰਿਹਾ ਹੈ। ਇਕ ਜਨਵਰੀ ਤੋਂ ਤੁਹਾਡੀ ਰਸੋਈ ਦਾ ਖ਼ਰਚ ਵੱਧਣ ਵਾਲਾ ਹੈ ਕਿਉਂਕਿ ਅੱਜ ਤੋਂ ਘਰੇਲੂ ਗੈਸ ਸਿਲੰਡਰ ਦਾ ਮੁੱਲ 19 ਰੁਪਏ ਤਕ ਵੱਧ ਗਿਆ ਹੈ। India Cooking gas prices hiked on New Year ਨਵੇਂ ਸਾਲ 'ਚ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਭਾਰੀ ਬੋਝ , LPG ਸਿਲੰਡਰ ਹੋਇਆ ਮਹਿੰਗਾ ਇਸ ਤੋਂ ਬਾਅਦ ਰਾਜਧਾਨੀ ਦਿੱਲੀ ਵਿਚ ਔਰਤਾਂ ਨੂੰ ਬਿਨ੍ਹਾਂ ਸਬਸਿਡੀ ਵਾਲੇ ਸਿਲੰਡਰ ਲਈ 714 ਰੁਪਏ ਦੇਣੇ ਪੈਣਗੇ। ਉਥੇ ਕਮਰਸ਼ੀਅਲ ਸਿਲੰਡਰ ਦਾ ਮੁੱਲ 1241 ਰੁਪਏ ਹੋ ਗਿਆ ਹੈ। ਦੇਸ਼ ਦੀਆਂ ਤੇਲ ਕੰਪਨੀਆਂ ਨੇ 1 ਜਨਵਰੀ ਤੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਵਾਧੇ ਦਾ ਐਲਾਨ ਕੀਤਾ ਹੈ। ਇਹ ਵਾਧਾ ਥੋੜਾ ਨਹੀਂ ਬਲਕਿ ਬਹੁਤ ਜ਼ਿਆਦਾ ਹੈ। India Cooking gas prices hiked on New Year ਨਵੇਂ ਸਾਲ 'ਚ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਭਾਰੀ ਬੋਝ , LPG ਸਿਲੰਡਰ ਹੋਇਆ ਮਹਿੰਗਾ ਦੱਸ ਦੇਈਏ ਕਿ ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਤੇਲ ਕੰਪਨੀਆਂ ਨੇ ਐਲਪੀਜੀ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਸਤੰਬਰ ਵਿਚ ਦਿੱਲੀ ਵਿਚ ਗੈਸ ਸਿਲੰਡਰ 590 ਰੁਪਏ ਸੀ,ਅਕਤੂਬਰ ਵਿਚ 605, ਨਵੰਬਰ ਵਿਚ 681 ਰੁਪਏ ਅਤੇ ਹੁਣ ਇਹ 695 ਰੁਪਏ ਮਿਲ ਰਿਹਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment