ਦੇਸ਼

ਭਾਰਤ 'ਚ ਇਸ ਹਫ਼ਤੇ ਕੋਰੋਨਾ ਪੀੜਤਾਂ ਦੀ ਸੰਖਿਆ ਪੁੱਜੇਗੀ 10 ਲੱਖ ਤੋਂ ਪਾਰ - ਰਾਹੁਲ ਗਾਂਧੀ

By Kaveri Joshi -- July 14, 2020 3:07 pm -- Updated:Feb 15, 2021

ਨਵੀਂ ਦਿੱਲੀ : ਭਾਰਤ 'ਚ ਇਸ ਹਫ਼ਤੇ ਕੋਰੋਨਾ ਪੀੜਤਾਂ ਦੀ ਸੰਖਿਆ ਪੁੱਜੇਗੀ 10 ਲੱਖ ਤੋਂ ਪਾਰ - ਰਾਹੁਲ ਗਾਂਧੀ: ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ 'ਚ ਕੋਰੋਨਾ ਵਾਇਰਸ ਕੇਸਾਂ ਦੀ ਸੰਖਿਆ ਇਸ ਹਫ਼ਤੇ 10 ਲੱਖ ਤੋਂ ਪਾਰ ਹੋ ਜਾਵੇਗੀ । ਦੱਸ ਦੇਈਏ ਕਿ ਇਸੇ ਮਾਮਲੇ ਬਾਰੇ ਉਨ੍ਹਾਂ ਸੋਮਵਾਰ ਵੀ ਕੋਰੋਨਾ ਵਿਰੁੱਧ ਲੜਾਈ 'ਤੇ ਸਵਾਲ ਉਠਾਉਂਦੇ ਹੋਏ 'ਭਾਰਤ ਦੀ ਸਥਿਤੀ ' ਬਾਰੇ ਜ਼ਿਕਰ ਕੀਤਾ ਸੀ। ਰਾਹੁਲ ਗਾਂਧੀ ਨੇ ਅੱਜ ਇੱਕ ਟਵੀਟ ਜ਼ਰੀਏ ਕਿਹਾ ਕਿ " ਇਸ ਹਫ਼ਤੇ ਕੋਰੋਨਾ ਮਰੀਜ਼ਾਂ ਦਾ ਅੰਕੜਾ 10,00,000 ਤੋਂ ਪਾਰ ਕਰ ਜਾਵੇਗਾ।

ਦੱਸਣਯੋਗ ਹੈ ਕਿ ਕਾਂਗਰਸੀ ਆਗੂ ਨੇ ਟਵੀਟ ਦੇ ਨਾਲ ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਵੀ ਸਾਂਝੀ ਕੀਤੀ ਹੈ , ਜਿਸ 'ਚ ਇਹ ਆਖਿਆ ਗਿਆ ਹੈ ਕਿ ਜੇਕਰ ਇਸ ਸੰਕਟ ਦੌਰਾਨ ਕੋਈ ਹੀਲਾ ਨਾ ਕੀਤਾ ਗਿਆ ਤਾਂ ਦੁਨੀਆਂ 'ਚ ਕੋਰੋਨਾਵਾਇਰਸ ਮਹਾਂਮਾਰੀ ਦੇ ਹਲਾਤ ਹੋਰ ਵੀ ਖਰਾਬ ਹੋ ਜਾਣਗੇ ।

ਜ਼ਿਕਰਯੋਗ ਹੈ ਕਿ ਕਾਂਗਰਸੀ ਨੇਤਾ ਨੇ ਡਬਲਯੂਐਚਓ ਦੇ ਮੁਖੀ ਦੇ ਹਵਾਲੇ ਨਾਲ ਇਕ ਨਿਊਜ਼ ਰਿਪੋਰਟ ਨੂੰ ਵੀ ਟੈਗ ਕੀਤਾ ਜਿਸ 'ਚ ਇਹ ਕਿਹਾ ਗਿਆ ਸੀ ਕਿ ਜੇ ਠੋਸ ਕਦਮ ਨਾ ਚੁੱਕੇ ਗਏ ਤਾਂ ਦੁਨੀਆ ਵਿਚ ਕੋਰੋਨਾਵਾਇਰਸ ਸਥਿਤੀ ਬਦ ਤੋਂ ਬਦਤਰ ਹੋ ਜਾਵੇਗੀ।
ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ , ਹੁਣ ਸਥਿਤੀ ਇਹ ਹੈ ਕਿ ਇੱਕ ਦਿਨ 'ਚ 28,498 ਮਾਮਲੇ ਦਰਜ ਹੋ ਜਾਣ ਉਪਰੰਤ ਕੇਸਾਂ ਦੀ ਗਿਣਤੀ ਨੌਂ ਲੱਖ ਤੋਂ ਪਾਰ ਹੋ ਚੁੱਕਾ ਹੈ ।ਹੁਣ ਤੱਕ ਦੇ ਅੰਕੜਿਆਂ ਦੇ ਮੁਤਾਬਿਕ ਗਿਣਤੀ 910,174 ਤੱਕ ਪੁੱਜ ਗਈ ਹੈ ।

ਦਿਨ-ਬਦਿਨ ਅਤੇ ਲਗਾਤਾਰ ਵੱਧ ਰਹੇ ਕੇਸਾਂ ਨਾਲ ਦੇਸ਼ ਦੀ ਸਥਿਤੀ ਚਿੰਤਾਜਨਕ ਬਣ ਰਹੀ ਹੈ । ਕੋਰੋਨਾਵਾਇਰਸ ਮਾਮਲਿਆਂ 'ਚ ਵਾਧਾ ਹੋਣ ਨਾਲ ਜਿੱਥੇ ਪ੍ਰਸਾਸ਼ਨ ਹਦਾਇਤਾਂ ਜਾਰੀ ਕਰ ਰਿਹਾ ਹੈ, ਉੱਥੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਖੁਦ ਨੂੰ ਮਹਿਫ਼ੂਜ਼ ਰੱਖਣ ਲਈ ਸਾਵਧਾਨੀਆਂ ਅਪਨਾਉਣ , ਇਸਦੇ ਨਾਲ ਹੀ ਸਿਹਤ ਵਿਭਾਗ ਅਤੇ ਸਰਕਾਰਾਂ ਵੱਲੋਂ ਜਾਰੀ ਦਿਸ਼ਾ- ਨਿਰਦੇਸ਼ਾਂ ਦੀ ਪਾਲਣਾ ਵੀ ਕਰਨ ।
  • Share