Thu, Apr 18, 2024
Whatsapp

ਭਾਰਤ ਦੀ ਪਹਿਲੀ ਨੇਤਰਹੀਣ ਮਹਿਲਾ IAS ਅਧਿਕਾਰੀਨੇ ਸਬ-ਕਲੈਕਟਰ ਵਜੋਂ ਸੰਭਾਲਿਆ ਅਹੁਦਾ

Written by  Shanker Badra -- October 14th 2019 10:27 PM -- Updated: October 14th 2019 10:30 PM
ਭਾਰਤ ਦੀ ਪਹਿਲੀ ਨੇਤਰਹੀਣ ਮਹਿਲਾ IAS ਅਧਿਕਾਰੀਨੇ ਸਬ-ਕਲੈਕਟਰ ਵਜੋਂ ਸੰਭਾਲਿਆ ਅਹੁਦਾ

ਭਾਰਤ ਦੀ ਪਹਿਲੀ ਨੇਤਰਹੀਣ ਮਹਿਲਾ IAS ਅਧਿਕਾਰੀਨੇ ਸਬ-ਕਲੈਕਟਰ ਵਜੋਂ ਸੰਭਾਲਿਆ ਅਹੁਦਾ

ਭਾਰਤ ਦੀ ਪਹਿਲੀ ਨੇਤਰਹੀਣ ਮਹਿਲਾ IAS ਅਧਿਕਾਰੀਨੇ ਸਬ-ਕਲੈਕਟਰ ਵਜੋਂ ਸੰਭਾਲਿਆ ਅਹੁਦਾ:ਨਵੀਂ ਦਿੱਲੀ : ਭਾਰਤ ਦੀ ਪਹਿਲੀ ਮਹਿਲਾ ਨੇਤਰਹੀਣ ਆਈ.ਏ.ਐੱਸ ਅਧਿਕਾਰੀ ਪ੍ਰਾਂਜਲ ਪਾਟਿਲ ਨੇ ਅੱਜ ਤਿਰੂਵਨੰਤਪੁਰਮ ਸਬ-ਕਲੈਕਟਰ ਵਜੋਂ ਅਹੁਦਾ ਸੰਭਾਲਿਆ ਹੈ। ਪ੍ਰਾਂਜਲ ਦੀਆਂ ਅੱਖਾਂ ਨਹੀਂ ਹਨ ਪਰ ਉਸ ਦੀ ਹਿੰਮਤ ਨੇ ਹਮੇਸ਼ਾ ਉਸ ਦਾ ਸਾਥ ਨਿਭਾਇਆ ਹੈ। ਉਸ ਦੇ ਇਸ ਹੌਸਲੇ ਨਾਲ ਅੱਜ ਉਹ ਦੇਸ਼ ਦੀ ਪਹਿਲੀ ਨੇੱਤਰਹੀਣ ਮਹਿਲਾ ਆਈਏਐੱਸ (IAS) ਬਣੀ ਹੈ। [caption id="attachment_349743" align="aligncenter" width="300"]India first visually challenged woman Pranjal Patil IAS officer, takes over as Sub-Collector of Thiruvananthapuram ਭਾਰਤ ਦੀ ਪਹਿਲੀ ਨੇਤਰਹੀਣ ਮਹਿਲਾ IAS ਅਧਿਕਾਰੀਨੇ ਸਬ-ਕਲੈਕਟਰ ਵਜੋਂ ਸੰਭਾਲਿਆ ਅਹੁਦਾ[/caption] ਦਰਅਸਲ 'ਚ ਮਹਾਰਾਸ਼ਟਰ ਦੇ ਉੱਲਾਸਨਗਰ 'ਚ ਰਹਿਣ ਵਾਲੀ ਪ੍ਰਾਂਜਲ ਦੀਆਂ ਅੱਖਾਂ ਦੀ ਰੋਸ਼ਨੀ ਬਚਪਨ ਤੋਂ ਹੀ ਕਮਜ਼ੋਰ ਸੀ। 6 ਸਾਲ ਦੀ ਉਮਰ 'ਚ ਉਸ ਨੇ ਆਪਣੀਆਂ ਅੱਖਾਂ ਦੀ ਰੋਸ਼ਨੀ ਪੂਰੀ ਤਰ੍ਹਾਂ ਗੁਆ ਦਿੱਤੀ ਸੀ। ਜਿਸ ਤੋਂ ਬਾਅਦ ਉਸ ਨੇ ਕਦੇ ਵੀ ਹਿੰਮਤ ਨਹੀਂ ਹਾਰੀ ਤੇ ਉਹ ਅੱਜ ਹੋਰਨਾਂ ਲੋਕਾਂ ਲਈ ਮਿਸਾਲ ਬਣ ਗਈ ਹੈ।ਪ੍ਰਾਂਜਲ ਨੇ ਆਪਣੇ ਪਹਿਲੇ ਹੀ ਯਤਨ 'ਚ ਯੂਪੀਐੱਸਸੀ ਦੀ ਸਿਵਲ ਸੇਵਾ ਪ੍ਰੀਖਿਆ 'ਚ 773ਵਾਂ ਰੈਂਕ ਹਾਸਿਲ ਕੀਤਾ। [caption id="attachment_349744" align="aligncenter" width="300"]India first visually challenged woman Pranjal Patil IAS officer, takes over as Sub-Collector of Thiruvananthapuram ਭਾਰਤ ਦੀ ਪਹਿਲੀ ਨੇਤਰਹੀਣ ਮਹਿਲਾ IAS ਅਧਿਕਾਰੀਨੇ ਸਬ-ਕਲੈਕਟਰ ਵਜੋਂ ਸੰਭਾਲਿਆ ਅਹੁਦਾ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ : ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀਆਂ ਰੌਣਕਾਂ ,ਦੇਖੋ ਸਜਾਵਟ ਦਾ ਅਲੌਕਿਕ ਦ੍ਰਿਸ਼ (ਤਸਵੀਰਾਂ) ਦੱਸ ਦੇਈਏ ਕਿ ਪ੍ਰਾਂਜਲ ਨੇ ਮੁੰਬਈ ਦੇ ਸ਼੍ਰੀਮਤੀ ਕਮਲਾ ਮਹਿਤਾ ਸਕੂਲ ਤੋਂ ਪੜ੍ਹਾਈ ਕੀਤੀ ਹੈ। ਇਹ ਸਕੂਲ ਖਾਸ ਬੱਚਿਆਂ ਲਈ ਹੈ। ਇੱਥੇ ਬ੍ਰੇਲ ਲਿਪੀ 'ਚ ਪੜ੍ਹਾਈ ਕਰਵਾਈ ਜਾਂਦੀ ਹੈ। ਪ੍ਰਾਂਜਲ ਨੇ ਇੱਥੋਂ ਆਪਣੀ 10ਵੀਂ ਪੂਰੀ ਕੀਤੀ। ਇਸ ਤੋਂ ਬਾਅਦ ਉਸ ਨੇ ਚੰਦਾਬਾਈ ਕਾਲਜ ਤੋਂ ਆਰਟਸ 'ਚ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕੀਤੀ। ਇਸ ਮਗਰੋਂ ਉਸ ਨੇ ਮੁੰਬਈ ਦੇ ਸੇਂਟ ਜ਼ੇਵੀਅਰ ਕਾਲਜ 'ਚ ਐਡਮਿਸ਼ਨ ਲਈ। ਇਸ ਤੋਂ ਇਲਾਵਾ ਉਸ ਨੇ ਦਿੱਲੀ ਦੀ ਜੇਐੱਨਯੂ ਯੂਨੀਵਰਸਿਟੀ 'ਤੋਂ ਐੱਮਏ ਕੀਤੀ ਹੈ। ਪ੍ਰਾਂਜਲ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਆਈਏਐੱਸ ਬਣਨ ਦਾ ਸੁਪਨਾ ਦੇਖਿਆ ਸੀ। -PTCNews


Top News view more...

Latest News view more...