Advertisment

ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਮੇਤ ਚਾਰ ਖਿਡਾਰੀਆਂ ਨੂੰ ਹੋਇਆ ਕੋਰੋਨਾ

author-image
Shanker Badra
New Update
ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਮੇਤ ਚਾਰ ਖਿਡਾਰੀਆਂ ਨੂੰ ਹੋਇਆ ਕੋਰੋਨਾ
Advertisment
ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਮੇਤ ਚਾਰ ਖਿਡਾਰੀਆਂ ਨੂੰ ਹੋਇਆ ਕੋਰੋਨਾ:ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਮੇਤ ਚਾਰ ਖਿਡਾਰੀਆਂ ਨੂੰ ਬੈਂਗਲੁਰੂ ਵਿਚ ਰਾਸ਼ਟਰੀ ਹਾਕੀ ਕੈਂਪ ਵਿਚ ਰਿਪੋਰਟ ਕਰਨ ਤੋਂ ਬਾਅਦ ਕੋਵਿਡ-19 ਜਾਂਚ ਵਿਚ ਪਾਜ਼ੀਟਿਵ ਪਾਇਆ ਗਿਆ ਹੈ। ਇਹ ਖਿਡਾਰੀ ਘਰ 'ਤੇ ਬ੍ਰੇਕ ਤੋਂ ਬਾਅਦ ਟੀਮ ਨਾਲ ਜੁੜਨ ਲਈ ਕੈਂਪ ਪੁੱਜੇ ਸਨ। publive-image ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਮੇਤ ਚਾਰ ਖਿਡਾਰੀਆਂ ਨੂੰ ਹੋਇਆ ਕੋਰੋਨਾ ਸਪੋਰਟਸ ਅਥਾਰਿਟੀ ਆਫ਼ ਇੰਡੀਆ ਨੇ ਦੱਸਿਆ ਕਿ ਕੈਂਪ ਤੋਂ ਪਹਿਲਾਂ ਹੋਏ ਟੈਸਟ ਵਿਚ ਇਨ੍ਹਾਂ ਖਿਡਾਰੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਮਨਪ੍ਰੀਤ ਤੋਂ ਇਲਾਵਾ ਡਿਫੈਂਡਰ ਸੁਰਿੰਦਰ ਕੁਮਾਰ, ਜਸਕਰਨ ਸਿੰਘ, ਡ੍ਰੈਗ ਫਿਲਕਰ ਵਰੁਣ ਕੁਮਾਰ ਅਤੇ ਕ੍ਰਿਸ਼ਣ ਬੀ ਪਾਠਕ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ।
Advertisment
publive-image ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਮੇਤ ਚਾਰ ਖਿਡਾਰੀਆਂ ਨੂੰ ਹੋਇਆ ਕੋਰੋਨਾ ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੇ ਸਾਈ ਕੈਂਪਸ ਵਿਚ ਹੀ ਖੁਦ ਨੂੰ ਸੈਲਫ ਕਵਾਰੰਟਾਈਨ ਕਰ ਲਿਆ ਹੈ। ਸਾਈ ਨੇ ਜਿਸ ਤਰ੍ਹਾਂ ਇਸ ਮਾਮਲੇ ਨੂੰ ਹੈਂਡਲ ਕੀਤਾ ਹੈ, ਉਸ ਨਾਲ ਮੈਨੂੰ ਕਾਫੀ ਖੁਸ਼ੀ ਹੈ। ਮੈਂ ਹੁਣ ਚੰਗਾ ਮਹਿਸੂਸ ਕਰ ਰਿਹਾ ਹਾਂ ਅਤੇ ਉਮੀਦ ਹੈ ਕਿ ਛੇਤੀ ਹੀ ਰਿਕਵਰ ਹੋ ਜਾਵਾਂਗਾ। publive-image ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਮੇਤ ਚਾਰ ਖਿਡਾਰੀਆਂ ਨੂੰ ਹੋਇਆ ਕੋਰੋਨਾ ਸਾਲ ਦੇ ਸ਼ੁਰੂ ਵਿਚ ਭਾਰਤੀ ਹਾਕੀ ਟੀਮ ਦਾ ਬੰਗਲੌਰ ਦੇ ਸਾਈ ਸੈਂਟਰ ਵਿਚ ਟਰੇÎਨਿੰਗ ਕੈਂਪ ਚਲ ਰਿਹਾ ਸੀ। ਲਾਕਡਾਊਨ ਦੇ ਕਾਰਨ ਸਾਰੇ ਖਿਡਾਰੀ ਬੰਗਲੌਰ ਵਿਚ ਫਸ ਗਏ ਸੀ। ਨਾਲ ਹੀ ਕੈਂਪ ਨੂੰ ਵੀ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਅਨਲਾਕ 1 ਵਿਚ 19 ਜੂਨ ਨੂੰ ਖਿਡਾਰੀ ਅਪਣੇ ਅਪਣੇ ਘਰ ਪਹੁੰਚ ਗਏ ਸੀ। publive-image ਸਾਰੇ ਖਿਡਾਰੀਆਂ ਦੇ ਜੁਲਾਈ ਵਿਚ ਕੈਂਪ ਦੇ ਲਈ ਆਉਣਾ ਸੀ ਪਰ ਕਰਨਾਟਕ ਵਿਚ ਲਾਕਡਾਊਨ ਦੇ ਕਾਰਨ ਇਸ ਨੂੰ ਟਾਲ ਦਿੱਤਾ ਗਿਆ। ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ ਸਾਰੇ ਐਥਲੀਟਾਂ ਲਈ ਲਾਜ਼ਮੀ ਕਰ ਦਿੱਤਾ ਹੈ ਕਿ ਸਾਰੇ ਖਿਡਾਰੀਆਂ ਨੂੰ ਕੈਂਪ ਵਾਪਿਸ ਆਉਣ 'ਤੇ ਕੋਰੋਨਾ ਟੈਸਟ ਲਾਜ਼ਮੀ ਹੋਵੇਗਾ। publive-image ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਮੇਤ ਚਾਰ ਖਿਡਾਰੀਆਂ ਨੂੰ ਹੋਇਆ ਕੋਰੋਨਾ ਦੱਸ ਦੇਈਏ ਕਿ SAI ਦੇ ਸੂਤਰਾਂ ਮੁਤਾਬਿਕ  ਕੈਂਪ 20 ਅਗਸਤ ਤੋਂ ਸ਼ੁਰੂ ਹੋਵੇਗਾ ਜਿਸ ਵਿੱਚ ਫਿੱਟ ਖਿਡਾਰੀ ਆਪਣੀ ਟ੍ਰੇਨਿੰਗ ਸ਼ੁਰੂ ਕਰ ਸਕਦੇ ਨੇ, ਜਿੰਨਾਂ ਖਿਡਾਰੀਆਂ ਦੀ ਕੋਰੋਨਾ ਟੈਸਟ ਰਿਪੋਰਟ ਪੋਜ਼ੀਟਿਵ ਆਈ ਹੈ ਉਨ੍ਹਾਂ ਦਾ ਫਿਟਨੈੱਸ ਟੈਸਟ ਬਾਅਦ ਵਿੱਚੋਂ ਲਿਆ ਜਾਵੇਗਾ। -PTCNews-
manpreet-singh indian-hockey-players
Advertisment

Stay updated with the latest news headlines.

Follow us:
Advertisment