Tue, Apr 23, 2024
Whatsapp

ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਮੇਤ ਚਾਰ ਖਿਡਾਰੀਆਂ ਨੂੰ ਹੋਇਆ ਕੋਰੋਨਾ

Written by  Shanker Badra -- August 08th 2020 12:30 PM
ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਮੇਤ ਚਾਰ ਖਿਡਾਰੀਆਂ ਨੂੰ ਹੋਇਆ ਕੋਰੋਨਾ

ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਮੇਤ ਚਾਰ ਖਿਡਾਰੀਆਂ ਨੂੰ ਹੋਇਆ ਕੋਰੋਨਾ

ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਮੇਤ ਚਾਰ ਖਿਡਾਰੀਆਂ ਨੂੰ ਹੋਇਆ ਕੋਰੋਨਾ:ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਮੇਤ ਚਾਰ ਖਿਡਾਰੀਆਂ ਨੂੰ ਬੈਂਗਲੁਰੂ ਵਿਚ ਰਾਸ਼ਟਰੀ ਹਾਕੀ ਕੈਂਪ ਵਿਚ ਰਿਪੋਰਟ ਕਰਨ ਤੋਂ ਬਾਅਦ ਕੋਵਿਡ-19 ਜਾਂਚ ਵਿਚ ਪਾਜ਼ੀਟਿਵ ਪਾਇਆ ਗਿਆ ਹੈ। ਇਹ ਖਿਡਾਰੀ ਘਰ 'ਤੇ ਬ੍ਰੇਕ ਤੋਂ ਬਾਅਦ ਟੀਮ ਨਾਲ ਜੁੜਨ ਲਈ ਕੈਂਪ ਪੁੱਜੇ ਸਨ। [caption id="attachment_423100" align="aligncenter" width="275"] ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਮੇਤ ਚਾਰ ਖਿਡਾਰੀਆਂ ਨੂੰ ਹੋਇਆ ਕੋਰੋਨਾ[/caption] ਸਪੋਰਟਸ ਅਥਾਰਿਟੀ ਆਫ਼ ਇੰਡੀਆ ਨੇ ਦੱਸਿਆ ਕਿ ਕੈਂਪ ਤੋਂ ਪਹਿਲਾਂ ਹੋਏ ਟੈਸਟ ਵਿਚ ਇਨ੍ਹਾਂ ਖਿਡਾਰੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਮਨਪ੍ਰੀਤ ਤੋਂ ਇਲਾਵਾ ਡਿਫੈਂਡਰ ਸੁਰਿੰਦਰ ਕੁਮਾਰ, ਜਸਕਰਨ ਸਿੰਘ, ਡ੍ਰੈਗ ਫਿਲਕਰ ਵਰੁਣ ਕੁਮਾਰ ਅਤੇ ਕ੍ਰਿਸ਼ਣ ਬੀ ਪਾਠਕ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। [caption id="attachment_423102" align="aligncenter" width="300"] ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਮੇਤ ਚਾਰ ਖਿਡਾਰੀਆਂ ਨੂੰ ਹੋਇਆ ਕੋਰੋਨਾ[/caption] ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੇ ਸਾਈ ਕੈਂਪਸ ਵਿਚ ਹੀ ਖੁਦ ਨੂੰ ਸੈਲਫ ਕਵਾਰੰਟਾਈਨ ਕਰ ਲਿਆ ਹੈ। ਸਾਈ ਨੇ ਜਿਸ ਤਰ੍ਹਾਂ ਇਸ ਮਾਮਲੇ ਨੂੰ ਹੈਂਡਲ ਕੀਤਾ ਹੈ, ਉਸ ਨਾਲ ਮੈਨੂੰ ਕਾਫੀ ਖੁਸ਼ੀ ਹੈ। ਮੈਂ ਹੁਣ ਚੰਗਾ ਮਹਿਸੂਸ ਕਰ ਰਿਹਾ ਹਾਂ ਅਤੇ ਉਮੀਦ ਹੈ ਕਿ ਛੇਤੀ ਹੀ ਰਿਕਵਰ ਹੋ ਜਾਵਾਂਗਾ। [caption id="attachment_423103" align="aligncenter" width="300"] ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਮੇਤ ਚਾਰ ਖਿਡਾਰੀਆਂ ਨੂੰ ਹੋਇਆ ਕੋਰੋਨਾ[/caption] ਸਾਲ ਦੇ ਸ਼ੁਰੂ ਵਿਚ ਭਾਰਤੀ ਹਾਕੀ ਟੀਮ ਦਾ ਬੰਗਲੌਰ ਦੇ ਸਾਈ ਸੈਂਟਰ ਵਿਚ ਟਰੇÎਨਿੰਗ ਕੈਂਪ ਚਲ ਰਿਹਾ ਸੀ। ਲਾਕਡਾਊਨ ਦੇ ਕਾਰਨ ਸਾਰੇ ਖਿਡਾਰੀ ਬੰਗਲੌਰ ਵਿਚ ਫਸ ਗਏ ਸੀ। ਨਾਲ ਹੀ ਕੈਂਪ ਨੂੰ ਵੀ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਅਨਲਾਕ 1 ਵਿਚ 19 ਜੂਨ ਨੂੰ ਖਿਡਾਰੀ ਅਪਣੇ ਅਪਣੇ ਘਰ ਪਹੁੰਚ ਗਏ ਸੀ। ਸਾਰੇ ਖਿਡਾਰੀਆਂ ਦੇ ਜੁਲਾਈ ਵਿਚ ਕੈਂਪ ਦੇ ਲਈ ਆਉਣਾ ਸੀ ਪਰ ਕਰਨਾਟਕ ਵਿਚ ਲਾਕਡਾਊਨ ਦੇ ਕਾਰਨ ਇਸ ਨੂੰ ਟਾਲ ਦਿੱਤਾ ਗਿਆ। ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ ਸਾਰੇ ਐਥਲੀਟਾਂ ਲਈ ਲਾਜ਼ਮੀ ਕਰ ਦਿੱਤਾ ਹੈ ਕਿ ਸਾਰੇ ਖਿਡਾਰੀਆਂ ਨੂੰ ਕੈਂਪ ਵਾਪਿਸ ਆਉਣ 'ਤੇ ਕੋਰੋਨਾ ਟੈਸਟ ਲਾਜ਼ਮੀ ਹੋਵੇਗਾ। [caption id="attachment_423101" align="aligncenter" width="300"] ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਮੇਤ ਚਾਰ ਖਿਡਾਰੀਆਂ ਨੂੰ ਹੋਇਆ ਕੋਰੋਨਾ[/caption] ਦੱਸ ਦੇਈਏ ਕਿ SAI ਦੇ ਸੂਤਰਾਂ ਮੁਤਾਬਿਕ  ਕੈਂਪ 20 ਅਗਸਤ ਤੋਂ ਸ਼ੁਰੂ ਹੋਵੇਗਾ ਜਿਸ ਵਿੱਚ ਫਿੱਟ ਖਿਡਾਰੀ ਆਪਣੀ ਟ੍ਰੇਨਿੰਗ ਸ਼ੁਰੂ ਕਰ ਸਕਦੇ ਨੇ, ਜਿੰਨਾਂ ਖਿਡਾਰੀਆਂ ਦੀ ਕੋਰੋਨਾ ਟੈਸਟ ਰਿਪੋਰਟ ਪੋਜ਼ੀਟਿਵ ਆਈ ਹੈ ਉਨ੍ਹਾਂ ਦਾ ਫਿਟਨੈੱਸ ਟੈਸਟ ਬਾਅਦ ਵਿੱਚੋਂ ਲਿਆ ਜਾਵੇਗਾ। -PTCNews


Top News view more...

Latest News view more...