ਅਸਮਾਨੀ ਚੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ,ਜਾਣੋਂ ਅੱਜ ਦਾ ਰੇਟ

petrol-and-diesel-prices highest-ever levels

ਅਸਮਾਨੀ ਚੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ,ਜਾਣੋਂ ਅੱਜ ਦਾ ਰੇਟ:ਨਵੀਂ ਦਿੱਲੀ : ਦੇਸ਼ ਭਰ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ,ਜਿਸ ਕਾਰਨ ਆਮ ਆਦਮੀ ਦੀ ਜੇਬ ‘ਤੇ ਬੋਝ ਵਧਦਾ ਜਾ ਰਿਹਾ ਹੈ।ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਅੱਜ ਇਕ ਵਾਰ ਫਿਰ ਵਾਧਾ ਹੋਇਆ ਹੈ।ਇਹ ਲਗਾਤਾਰ ਦਸਵਾਂ ਦਿਨ ਹੈ, ਜਦੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਹੋ ਰਿਹਾ ਹੈ।

ਅੱਜ ਨਵੀਂ ਦਿੱਲੀ ‘ਚ ਪੈਟਰੋਲ ਦੀਆਂ ਕੀਮਤਾਂ ‘ਚ 16 ਪੈਸੇ ਤੇ ਡੀਜ਼ਲ ਦੀਆਂ ਕੀਮਤਾਂ ‘ਚ 19 ਪੈਸੇ ਦਾ ਵਾਧਾ ਹੋਇਆ ਹੈ।ਦਿੱਲੀ ਵਿਚ ਹੁਣ ਪੈਟਰੋਲ 79.31 ਪ੍ਰੀਤ ਲੀਟਰ ਤੇ ਡੀਜ਼ਲ 71.34 ਪ੍ਰਤੀ ਲੀਟਰ ਹੈ।

ਇਸ ਤੋਂ ਇਲਾਵਾ ਮੁੰਬਈ ‘ਚ ਪੈਟਰੋਲ ਦੀ ਕੀਮਤ 86.72 ਰੁਪਏ ਅਤੇ ਡੀਜ਼ਲ ਦੀ ਕੀਮਤ 75.74 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਹੈ।

ਸਰਕਾਰ ਮੁਤਾਬਕ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੱਚੇ ਤੇਲ ਦਾ ਭਾਅ ਵਧਣ ਕਾਰਨ ਹੋਇਆ ਹੈ।ਦੱਸ ਦਈਏ ਕਿ ਦੇਸ਼ ਵਿੱਚ ਕੱਚੇ ਤੇਲ ਤੋਂ ਤੇਲ ਤਿਆਰ ਕਰਨ ਵਿੱਚ ਲਾਗਤ ਕਾਫ਼ੀ ਜ਼ਿਆਦਾ ਹੈ ਅਤੇ ਕੱਚੇ ਤੇਲ ਦੀ ਕੀਮਤ 76.68 ਡਾਲਰ ਪ੍ਰਤੀ ਬੈਰਲ ਪਹੁੰਚ ਚੁੱਕੀ ਹੈ।
-PTCNews