Thu, Apr 25, 2024
Whatsapp

ਰਾਜਨਾਥ ਸਿੰਘ ਨੇ ਲੱਦਾਖ ਵਿੱਚ ਚੀਨ ਦੀਆਂ ਹਰਕਤਾਂ ਬਾਰੇ ਸੰਸਦ 'ਚ ਦਿੱਤਾ ਇਹ ਬਿਆਨ

Written by  Shanker Badra -- September 15th 2020 06:18 PM
ਰਾਜਨਾਥ ਸਿੰਘ ਨੇ ਲੱਦਾਖ ਵਿੱਚ ਚੀਨ ਦੀਆਂ ਹਰਕਤਾਂ ਬਾਰੇ ਸੰਸਦ 'ਚ ਦਿੱਤਾ ਇਹ ਬਿਆਨ

ਰਾਜਨਾਥ ਸਿੰਘ ਨੇ ਲੱਦਾਖ ਵਿੱਚ ਚੀਨ ਦੀਆਂ ਹਰਕਤਾਂ ਬਾਰੇ ਸੰਸਦ 'ਚ ਦਿੱਤਾ ਇਹ ਬਿਆਨ

ਰਾਜਨਾਥ ਸਿੰਘ ਨੇ ਲੱਦਾਖ ਵਿੱਚ ਚੀਨ ਦੀਆਂ ਹਰਕਤਾਂ ਬਾਰੇ ਸੰਸਦ 'ਚ ਦਿੱਤਾ ਇਹ ਬਿਆਨ:ਨਵੀਂ ਦਿੱਲੀ : ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਯਾਨੀ ਕਿ ਮੰਗਲਵਾਰ ਨੂੰ ਦੂਜਾ ਦਿਨ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਲੋਕ ਸਭਾ ਵਿੱਚ ਭਾਰਤ ਅਤੇ ਚੀਨ ਦਰਮਿਆਨ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਚੱਲ ਰਹੇ ਤਣਾਅ ਬਾਰੇ ਵਿਸਥਾਰ ਵਿੱਚ ਬਿਆਨ ਦਿੱਤਾ ਹੈ। ਰਾਜਨਾਥ ਨੇ ਕਿਹਾ ਕਿ ਸਰਹੱਦ 'ਤੇ ਭਾਰਤੀ ਜਵਾਨ ਪੂਰੀ ਚੌਕਸੀ ਨਾਲ ਤਿਆਰ ਹਨ। ਰਾਜਨਾਥ ਨੇ ਚੀਨ ਨਾਲ ਗੱਲਬਾਤ ਦਾ ਪ੍ਰਸਤਾਵ ਦਿੰਦੇ ਹੋਏ ਕਿਹਾ ਕਿ ਜੇ ਕੋਈ ਸਰਹੱਦ ‘ਤੇ ਹਰਕਤ ਕਰੇਗਾ ਤਾਂ ਸਾਡੇ ਜਵਾਨ ਉਸ ਨੂੰ ਢੁਕਵਾਂ ਜਵਾਬ ਦੇਣਗੇ। [caption id="attachment_431092" align="aligncenter" width="286"] ਰਾਜਨਾਥ ਸਿੰਘ ਨੇ ਲੱਦਾਖ ਵਿੱਚ ਚੀਨ ਦੀਆਂ ਹਰਕਤਾਂ ਬਾਰੇ ਸੰਸਦ 'ਚ ਦਿੱਤਾ ਇਹ ਬਿਆਨ[/caption] ਰਾਜਨਾਥ ਨੇ ਕਿਹਾ ਕਿ ਸੈਨਾ ਲਈ ਵਿਸ਼ੇਸ਼ ਹਥਿਆਰਾਂ ਅਤੇ ਗੋਲਾ ਬਾਰੂਦ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੇ ਰਹਿਣ ਲਈ ਸਾਰੀਆਂ ਵਧੀਆ ਸਹੂਲਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਲੱਦਾਖ ਵਿੱਚ ਇੱਕ ਚੁਣੌਤੀ ਦੇ ਦੌਰ ਵਿੱਚੋਂ ਲੰਘ ਰਹੇ ਹਾਂ। ਇਹ ਸਮਾਂ ਹੈ ਕਿ ਇਸ ਸੰਸਦ ਆਪਣੇ ਜਵਾਨਾਂ ਨੂੰ ਵੀਰਤਾ ਦਾ ਅਹਿਸਾਸ ਦਿੰਦੇ ਹੋਏ ਉਨ੍ਹਾਂ ਨੂੰ ਸੰਦੇਸ਼ ਭੇਜੇ ਕਿ ਪੂਰਾ ਸੰਸਦ ਉਨ੍ਹਾਂ ਦੇ ਨਾਲ ਖੜਾ ਹੈ। [caption id="attachment_431091" align="aligncenter" width="300"] ਰਾਜਨਾਥ ਸਿੰਘ ਨੇ ਲੱਦਾਖ ਵਿੱਚ ਚੀਨ ਦੀਆਂ ਹਰਕਤਾਂ ਬਾਰੇ ਸੰਸਦ 'ਚ ਦਿੱਤਾ ਇਹ ਬਿਆਨ[/caption] ਰਾਜਨਾਥ ਨੇ ਕਿਹਾ ਕਿ ਮੌਜੂਦਾ ਸਥਿਤੀ ਪਹਿਲਾਂ ਨਾਲੋਂ ਵੱਖਰੀ ਹੈ। ਅਸੀਂ ਸਾਰੀਆਂ ਸਥਿਤੀਆਂ ਨਾਲ ਨਜਿੱਠਣ ਲਈ ਤਿਆਰ ਹਾਂ। ਜਦੋਂ ਵੀ ਦੇਸ਼ ਸਾਹਮਣੇ ਕੋਈ ਚੁਣੌਤੀ ਹੁੰਦੀ ਹੈ ਤਾਂ ਇਸ ਸਦਨ ਨੇ ਸੈਨਾ ਪ੍ਰਤੀ ਆਪਣੀ ਪੂਰੀ ਵਚਨਬੱਧਤਾ ਦਿਖਾਈ ਹੈ। ਸਾਡੀ ਫੌਜ ਦੇ ਜਵਾਨਾਂ ਦਾ ਉਤਸ਼ਾਹ ਅਤੇ ਹੌਂਸਲਾ ਮਜ਼ਬੂਤ ਹੈ। [caption id="attachment_431088" align="aligncenter" width="299"] ਰਾਜਨਾਥ ਸਿੰਘ ਨੇ ਲੱਦਾਖ ਵਿੱਚ ਚੀਨ ਦੀਆਂ ਹਰਕਤਾਂ ਬਾਰੇ ਸੰਸਦ 'ਚ ਦਿੱਤਾ ਇਹ ਬਿਆਨ[/caption] ਰਾਜਨਾਥ ਨੇ ਕਿਹਾ, ‘ਅਸੀਂ ਸਰਹੱਦੀ ਖੇਤਰਾਂ ਦੇ ਮੁੱਦਿਆਂ ਨੂੰ ਸ਼ਾਂਤੀਪੂਰਵਕ ਹੱਲ ਕਰਨ ਲਈ ਵਚਨਬੱਧ ਹਾਂ। ਅਸੀਂ ਚੀਨੀ ਰੱਖਿਆ ਮੰਤਰੀ ਨਾਲ ਰੂਸ ਵਿਚ ਮੁਲਾਕਾਤ ਕੀਤੀ।  ਅਸੀਂ ਕਿਹਾ ਕਿ ਅਸੀਂ ਇਸ ਮੁੱਦੇ ਨੂੰ ਸ਼ਾਂਤਮਈ ਢੰਗ ਨਾਲ ਹੱਲ ਕਰਨਾ ਚਾਹੁੰਦੇ ਹਾਂ ਪਰ ਭਾਰਤ ਦੀ ਪ੍ਰਭੂਸੱਤਾ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। 10 ਸਤੰਬਰ ਨੂੰ ਐੱਸ ਜੈਸ਼ੰਕਰ ਨੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਕਿਹਾ ਕਿ ਜੇ ਚੀਨ ਸਮਝੌਤੇ 'ਤੇ ਪੂਰੀ ਤਰ੍ਹਾਂ ਸਹਿਮਤ ਹੋ ਜਾਂਦਾ ਹੈ ਤਾਂ ਵਿਵਾਦਿਤ ਖੇਤਰ ਤੋਂ ਸੈਨਾ ਨੂੰ ਹਟਾ ਦਿੱਤਾ ਜਾ ਸਕਦਾ ਹੈ। -PTCNews


Top News view more...

Latest News view more...