Fri, Apr 26, 2024
Whatsapp

ਦੇਸ਼ ਦੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਜਲਦ ਹੋਵੇਗਾ ਐਲਾਨ , ਕੌਣ ਬਣੇਗਾ ਅਗਲਾ ਪ੍ਰਧਾਨ ਮੰਤਰੀ ?

Written by  Shanker Badra -- May 23rd 2019 07:25 AM
ਦੇਸ਼ ਦੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਜਲਦ ਹੋਵੇਗਾ ਐਲਾਨ , ਕੌਣ ਬਣੇਗਾ ਅਗਲਾ ਪ੍ਰਧਾਨ ਮੰਤਰੀ ?

ਦੇਸ਼ ਦੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਜਲਦ ਹੋਵੇਗਾ ਐਲਾਨ , ਕੌਣ ਬਣੇਗਾ ਅਗਲਾ ਪ੍ਰਧਾਨ ਮੰਤਰੀ ?

ਦੇਸ਼ ਦੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਜਲਦ ਹੋਵੇਗਾ ਐਲਾਨ , ਕੌਣ ਬਣੇਗਾ ਅਗਲਾ ਪ੍ਰਧਾਨ ਮੰਤਰੀ ?:ਨਵੀਂ ਦਿੱਲੀ : ਭਾਰਤ ਵਿਚ ਸੱਤ ਪੜਾਆਂ ਵਿਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।ਦੇਸ਼ ਭਰ 'ਚ 11 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਬੀਤੀ 19 ਮਈ ਨੂੰ ਮੁਕੰਮਲ ਹੋ ਗਈਆਂ ਸਨ ਪਰ ਉਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਦੇ ਲਈ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਸ਼ਾਮ ਤੱਕ ਸਾਰੀਆਂ ਸੀਟਾਂ ਦਾ ਐਲਾਨ ਹੋ ਜਾਵੇਗਾ। [caption id="attachment_298849" align="aligncenter" width="300"]Lok Sabha Elections result Today Who will next Prime Minister? ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਜਲਦ ਹੋਵੇਗਾ ਐਲਾਨ , ਕੌਣ ਬਣੇਗਾ ਅਗਲਾ ਪ੍ਰਧਾਨ ਮੰਤਰੀ ?[/caption] ਭਾਰਤ ਹੀ ਨਹੀਂ ਪਾਕਿਸਤਾਨ ਵਿਚ ਵੀ ਇਨ੍ਹਾਂ ਚੋਣ ਨਤੀਜਿਆਂ ਨੂੰ ਲੈ ਕੇ ਬੈਚੇਨ ਹੈ।ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨ ਨੇ ਨਤੀਜਿਆਂ ਦਾ ਲਾਈਵ ਪ੍ਰਸਾਰਣ ਕਰਨ ਦਾ ਫੈਸਲਾ ਲਿਆ ਹੈ।ਇਸ ਲਈ 23 ਮਈ ਨੂੰ ਇਸਲਾਮਾਬਾਦ ਵਿਚ ਲਾਈਵ ਸਕਰੀਨਸ ਲਗਾਈਆਂ ਜਾਣਗੀਆਂ।ਇਸ ਦੇ ਬਾਅਦ ਸ਼ਾਮ 7:30 ਵਜੇ ਤੋਂ ਨਤੀਜਿਆਂ 'ਤੇ ਬਹਿਸ ਦਾ ਵੀ ਪ੍ਰੋਗਰਾਮ ਹੈ। [caption id="attachment_298848" align="aligncenter" width="300"]Lok Sabha Elections result Today Who will next Prime Minister? ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਜਲਦ ਹੋਵੇਗਾ ਐਲਾਨ , ਕੌਣ ਬਣੇਗਾ ਅਗਲਾ ਪ੍ਰਧਾਨ ਮੰਤਰੀ ?[/caption] ਦੱਸ ਦੇਈਏ ਕਿ ਲੋਕ ਸਭਾ ਦੀਆਂ ਚੋਣਾਂ 2019 ਦੇ ਆਖਰੀ ਪੜਾਅ ਦੀ ਵੋਟਿੰਗ ਹੋਣ ਤੋਂ ਬਾਅਦ ਐਤਵਾਰ ਨੂੰ ਕਈ ਨਿਊਜ਼ ਏਜੰਸੀਆਂ ਤੇ ਚੈਨਲਾਂ ਦੇ ਐਗਜ਼ਿਟ ਪੋਲ ਆ ਗਏ, ਜਿਸ 'ਚ ਭਾਜਪਾ ਦੀ ਇਕ ਵਾਰ ਫਿਰ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਗਈ ਪਰ ਅਸਲ ਨਤੀਜੇ ਕੁਝ ਹੀ ਸਮੇਂ ਵਿੱਚ ਸਭ ਦੇ ਸਾਹਮਣੇ ਹੋਣਗੇ। [caption id="attachment_298847" align="aligncenter" width="300"]Lok Sabha Elections result Today Who will next Prime Minister? ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਜਲਦ ਹੋਵੇਗਾ ਐਲਾਨ , ਕੌਣ ਬਣੇਗਾ ਅਗਲਾ ਪ੍ਰਧਾਨ ਮੰਤਰੀ ?[/caption] ਦੇਸ਼ ਭਰ ਵਿੱਚ 542 ਸੀਟਾਂ ’ਤੇ 8,000 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਹਨ।ਸੱਤ ਗੇੜਾਂ ਦੌਰਾਨ ਪਈ ਵੋਟਿੰਗ ਵਿੱਚ 90.99 ਕਰੋੜ ਵੋਟਰਾਂ ਵਿੱਚੋਂ 67.11 ਫ਼ੀ ਸਦੀ ਨੇ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਹੈ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੇਸ ‘ਚ 12 ਲੱਖ ਤੋਂ ਵੱਧ EVM ਮਸ਼ੀਨਾਂ ‘ਚ ਉਮੀਦਵਾਰਾਂ ਦੀ ਕਿਸਮਤ ਬੰਦ ਪਈ ਹੈ।ਪੂਰੇ ਦੇਸ਼ ‘ਚ 10 ਲੱਖ 35 ਹਜ਼ਾਰ ਮਤਦਾਨ ਕੇਂਦਰਾਂ ‘ਤੇ ਵੋਟਾਂ ਪਾਈਆਂ ਗਈਆਂ ਸਨ। [caption id="attachment_298846" align="aligncenter" width="300"]Lok Sabha Elections result Today Who will next Prime Minister? ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਜਲਦ ਹੋਵੇਗਾ ਐਲਾਨ , ਕੌਣ ਬਣੇਗਾ ਅਗਲਾ ਪ੍ਰਧਾਨ ਮੰਤਰੀ ?[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਅੱਜ ਹੋਵੇਗਾ ਐਲਾਨ , ਪੰਜਾਬ ਵਿਚ ਖੁੱਲ੍ਹੇਗਾ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਜ਼ਿਕਰਯੋਗ ਹੈ ਕਿ ਦੇਸ਼ ‘ਚ 543 ਲੋਕ ਸਭਾ ਸੀਟਾਂ ‘ਤੇ 11 ਅਪ੍ਰੈਲ ਤੋਂ 7 ਪੜਾਅ ‘ਚ ਵੋਟਿੰਗ ਸ਼ੁਰੂ ਹੋਈ ਸੀ, ਜੋ ਪਿਛਲੇ ਦਿਨ 19 ਮਈ ਨੂੰ ਖਤਮ ਹੋਈ ਹੈ।ਜਿਸ ਦੇ ਨਤੀਜੇ ਅੱਜ ਸ਼ਾਮ ਤੱਕ ਐਲਾਨੇ ਜਾਣਗੇ।ਜਿਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਕਿਹੜੀ ਸਰਕਾਰ ਦੇਸ਼ ਨੂੰ ਚਲਾਵੇਗੀ। -PTCNews


Top News view more...

Latest News view more...