ਭਾਰਤੀ ਟੀਮ ਦੀ ਹਾਰ ‘ਤੇ PM ਮੋਦੀ ਨੇ ਕੀਤਾ ਟਵੀਟ, ਤੁਸੀਂ ਵੀ ਪੜ੍ਹੋ

ਭਾਰਤੀ ਟੀਮ ਦੀ ਹਾਰ ‘ਤੇ PM ਮੋਦੀ ਨੇ ਕੀਤਾ ਟਵੀਟ, ਤੁਸੀਂ ਵੀ ਪੜ੍ਹੋ,ਨਵੀਂ ਦਿੱਲੀ: ਪਿਛਲੇ ਦਿਨੀ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ ਹਰਾ ਕੇ ਵਿਸ਼ਵ ਕੱਪ ਵਿੱਚੋਂ ਬਾਹਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਭਾਰਤੀ ਫੈਨਜ਼ ਕਾਫੀ ਨਿਰਾਸ਼ ਹਨ। ਨਿਊਜ਼ੀਲੈਂਡ ਦੇ 240 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਚੋਟੀ ਕ੍ਰਮ ਦੇ ਬੱਲੇਬਾਜ਼ ਆਊਟ ਹੋਣ ਤੋਂ ਬਾਅਦ ਭਾਰਤੀ ਟੀਮ ਸੰਕਟ ‘ਚ ਸੀ ਪਰ ਰਵਿੰਦਰ ਜਡੇਜਾ ਨੇ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਟੀਮ ਨੂੰ ਵਾਪਸੀ ਦਵਾਈ ਪਰ ਭਾਰਤ ਨੂੰ ਹਾਲਾਂਕਿ ਇਸ ਦੇ ਬਾਵਜੂਦ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਉਥੇ ਹੀ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਭਾਰਤ ਦੇ ਬਾਹਰ ਹੋਣ ‘ਤੇ ਨਿਰਾਸ਼ ਹਨ ਪਰ ਨਿਊਜ਼ੀਲੈਂਡ ਦੇ ਵਿਰੁੱਧ ਰੋਮਾਂਚਕ ਮੁਕਾਬਲੇ ‘ਚ ਟੀਮ ਦੇ ਜੁਝਾਰੂਪਨ ਤੋਂ ਉਹ ਬਹੁਤ ਪ੍ਰਭਾਵਿਤ ਹਨ।

ਹੋਰ ਪੜ੍ਹੋ:ਭਾਰਤ ਦੀਆਂ ਕੁੜੀਆਂ ਨੇ ਹਾਕੀ ‘ਚ ਮਾਰੀਆਂ ਮੱਲਾਂ

ਮੋਦੀ ਨੇ ਟਵੀਟ ਕਰ ਲਿਖਿਆ ਕਿ ‘‘ਨਿਰਾਸ਼ਾਜਨਕ ਨਤੀਜਾ ਪਰ ਅੰਤ ਤਕ ਟੀਮ ਇੰਡੀਆ ਦਾ ਜੁਝਾਰੂਪਨ ਦੇਖ ਕੇ ਚੰਗਾ ਲੱਗਾ। ਭਾਰਤ ਨੇ ਪੂਰੇ ਟੂਰਨਾਮੈਂਟ ’ਚ ਕਾਫੀ ਵਧੀਆ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਕੀਤੀ, ਜਿਸ ’ਤੇ ਸਾਨੂੰ ਕਾਫੀ ਮਾਣ ਹੈ।

ਭਵਿੱਖ ਲਈ ਟੀਮ ਨੂੰ ਸ਼ੁੱਭਕਾਮਨਾਵਾਂ।’ ਭਾਰਤੀ ਟੀਮ ਨੇ ਸੈਮੀਫਾਈਨਲ ਦੇ ਆਪਣੇ ਸਫਰ ਦੇ ਦੌਰਾਨ ਸਿਰਫ ਇਕ ਮੈਚ ਗੁਆਇਆ ਸੀ ਤੇ ਲੀਗ ਪੜਾਅ ਤੋਂ ਬਾਅਦ ਚੋਟੀ ‘ਤੇ ਰਹੀ ਸੀ।

-PTC News