ਹੋਰ ਖਬਰਾਂ

ਸਰਹੱਦ ਲੰਘ ਕੇ ਭਾਰਤ ਦਾਖਲ ਹੁੰਦਾ ਪਾਕਿਸਤਾਨੀ ਵਿਅਕਤੀ ਬੀਐੱਸਐੱਫ ਨੇ ਕੀਤਾ ਕਾਬੂ , ਪਾਕਿਸਤਾਨੀ ਕਰੰਸੀ ਬਰਾਮਦ

By Shanker Badra -- July 16, 2019 11:47 am

ਸਰਹੱਦ ਲੰਘ ਕੇ ਭਾਰਤ ਦਾਖਲ ਹੁੰਦਾ ਪਾਕਿਸਤਾਨੀ ਵਿਅਕਤੀ ਬੀਐੱਸਐੱਫ ਨੇ ਕੀਤਾ ਕਾਬੂ , ਪਾਕਿਸਤਾਨੀ ਕਰੰਸੀ ਬਰਾਮਦ:ਫਾਜ਼ਿਲਕਾ : ਭਾਰਤ ਪਾਕਿਸਤਾਨ ਸਰਹੱਦ ਦੀ ਬੀਓਪੀ ਸਾਦਕੀ ਚੌਕੀ ਦੇ ਨੇੜੇ ਬੀਐਸਐਫ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਘੁਸਪੈਠੀਏ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਸਬ ਇੰਸਪੈਕਟਰ ਕਿਸ਼ੋਰ ਚੰਦ ਨੇ ਦੱਸਿਆ ਕਿ ਸੋਮਵਾਰ ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲੈ ਲਿਆ ਗਿਆ ਹੈ।

India-Pakistan border Pakistani man arrested by BSF
ਸਰਹੱਦ ਲੰਘ ਕੇ ਭਾਰਤ ਦਾਖਲ ਹੁੰਦਾ ਪਾਕਿਸਤਾਨੀ ਵਿਅਕਤੀ ਬੀਐੱਸਐੱਫ ਨੇ ਕੀਤਾ ਕਾਬੂ , ਪਾਕਿਸਤਾਨੀ ਕਰੰਸੀ ਬਰਾਮਦ

ਜਾਣਕਾਰੀ ਮੁਤਾਬਿਕ ਬੀਐਸਐਫ ਦੀ 181 ਬਟਾਲੀਅਨ ਦੇ ਜਵਾਨ ਜਦੋਂ ਫਾਜ਼ਿਲਕਾ ਸੈਕਟਰ 'ਚ ਸਰਹੱਦੀ ਦੀ ਬੀਓਪੀ ਸਾਦਕੀ ਚੌਕੀ ਦੇ ਨੇੜੇ ਇਕ ਪਾਕਿਸਤਾਨੀ ਨਾਗਰਿਕ ਨੂੰ ਭਾਰਤ 'ਚ ਘੁਸਪੈਠ ਕਰਦੇ ਦੇਖਿਆ ਤਾਂ ਭਾਰਤ ਦੇ ਜਵਾਨਾਂ ਨੇ ਉਸ ਨੂੰ ਫੜ੍ਹ ਲਿਆ ਤੇ ਇਸ ਦੀ ਸੂਚਨਾ ਆਪਣੇ ਉਚ ਅਧਿਕਾਰੀਆਂ ਨੂੰ ਦਿੱਤੀ ਗਈ।

India-Pakistan border Pakistani man arrested by BSF
ਸਰਹੱਦ ਲੰਘ ਕੇ ਭਾਰਤ ਦਾਖਲ ਹੁੰਦਾ ਪਾਕਿਸਤਾਨੀ ਵਿਅਕਤੀ ਬੀਐੱਸਐੱਫ ਨੇ ਕੀਤਾ ਕਾਬੂ , ਪਾਕਿਸਤਾਨੀ ਕਰੰਸੀ ਬਰਾਮਦ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੀਂਹ ਪੈਣ ਨਾਲ ਪੰਜਾਬ ਬਣਿਆ ਸ਼ਿਮਲਾ , ਮੌਸਮ ਹੋਇਆ ਸੁਹਾਵਨਾ

ਇਸ ਦੌਰਾਨ ਬੀਐਸਐਫ ਨੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਫਾਜ਼ਿਲਕਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਉਕਤ ਪਾਕਿਸਤਾਨੀ ਘੁਸਪੈਠੀਏ ਤੋਂ 1040 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਹੈ। ਪਾਕਿਸਤਾਨੀ ਘੁਸਪੈਠੀਏ ਦੀ ਪਛਾਣ ਸਾਜਿਦ ਅਲੀ ਵਾਸੀ ਕੱਚੀ ਆਬਾਦੀ ਮੁਮਤਾਜ਼ ਬਾਦ ਪਾਕਿਸਤਾਨ ਦੇ ਰੂਪ 'ਚ ਹੋਈ।ਉਸ ਖ਼ਿਲਾਫ਼ ਥਾਣਾ ਸਦਰ ਫਾਜ਼ਿਲਕਾ 'ਚ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
-PTCNews

  • Share