ਮੁੱਖ ਖਬਰਾਂ

Coronavirus Update: ਪਿਛਲੇ 24 ਘੰਟਿਆਂ 'ਚ 50,407 ਨਵੇਂ ਕੋਰੋਨਾ ਕੇਸ ਆਏ ਸਾਹਮਣੇ, 804 ਲੋਕਾਂ ਦੀ ਹੋਈ ਮੌਤ

By Riya Bawa -- February 12, 2022 11:23 am -- Updated:February 12, 2022 11:26 am

Corona Cases in India: ਦੇਸ਼ ਵਿਚ ਕੋਰੋਨਾ ਦੀ ਤੀਜੀ ਲਹਿਰ ਹੁਣ ਲਗਭਗ ਰੁਕ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਤੋਂ ਕੋਰੋਨਾ ਦੇ 50,407 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਸ ਦੌਰਾਨ 804 ਲੋਕਾਂ ਦੀ ਮੌਤ ਹੋ ਗਈ। ਦੇਸ਼ 'ਚ ਕੋਰੋਨਾ ਸਕਾਰਾਤਮਕਤਾ ਦਰ ਹੁਣ ਵਧ ਕੇ 3.48 ਫੀਸਦੀ ਹੋ ਗਈ ਹੈ।

India Covid cases see downward trend

ਸ਼ੁੱਕਰਵਾਰ ਨੂੰ ਦੇਸ਼ 'ਚ ਕੋਰੋਨਾ ਕਾਰਨ 657 ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 1,36,962 ਲੋਕ ਠੀਕ ਵੀ ਹੋਏ ਹਨ। ਦੇਸ਼ ਵਿੱਚ ਹੁਣ ਕੋਰੋਨਾ ਦੇ ਕੁੱਲ 6,10,443 ਐਕਟਿਵ ਕੇਸ ਹਨ। ਦੇਸ਼ ਵਿੱਚ ਰੋਜ਼ਾਨਾ ਕੋਰੋਨਾ ਦੀ ਲਾਗ ਦੀ ਦਰ ਵਿੱਚ ਗਿਰਾਵਟ ਜਾਰੀ ਹੈ।

India Covid cases see downward trend

ਸ਼ਨੀਵਾਰ ਨੂੰ ਜਾਰੀ ਅੰਕੜਿਆਂ ਦੇ ਅਨੁਸਾਰ, ਰੋਜ਼ਾਨਾ ਸੰਕਰਮਣ ਦੀ ਦਰ 3.48% 'ਤੇ ਆ ਗਈ ਹੈ। ਜਦਕਿ ਸ਼ੁੱਕਰਵਾਰ ਨੂੰ ਇਹ 3.89 ਫੀਸਦੀ ਸੀ। ਕੁਝ ਸਰਗਰਮ ਮਾਮਲਿਆਂ ਵਿੱਚ ਵੀ ਗਿਰਾਵਟ ਆਈ ਹੈ। ਸਿਹਤ ਵਿਭਾਗ ਮੁਤਾਬਕ ਦੇਸ਼ 'ਚ ਹੁਣ ਤੱਕ 5,07,981 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕੁੱਲ ਟੀਕਾਕਰਨ 1,72,29,47,688 ਹੋ ਗਿਆ ਹੈ।

India Covid cases see downward trend

ਸ਼ੁੱਕਰਵਾਰ ਨੂੰ ਦੇਸ਼ ਵਿੱਚ 58,077 ਕੋਰੋਨਾ ਮਰੀਜ਼ ਦਰਜ ਕੀਤੇ ਗਏ ਸਨ, ਪਰ ਪਿਛਲੇ 24 ਘੰਟਿਆਂ ਵਿੱਚ ਇਹ ਗਿਣਤੀ 50 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ। ਯਾਨੀ ਇੱਕ ਦਿਨ ਵਿੱਚ ਅੱਠ ਹਜ਼ਾਰ ਤੋਂ ਵੱਧ ਮਰੀਜ਼ ਘਟੇ। ਹੁਣ ਦੇਸ਼ ਵਿੱਚ ਕੁੱਲ ਐਕਟਿਵ ਕੇਸ 6,10,443 ਹਨ, ਜੋ ਕੱਲ੍ਹ ਤੱਕ 6,97,802 ਸੀ।

ਇਥੇ ਪੜ੍ਹੋ ਹੋਰ ਖ਼ਬਰਾਂਟਿਕਟ ਦੇ ਚਾਹਵਾਨ ਨੇ AAP ‘ਤੇ 20 ਲੱਖ ਰੁਪਏ ਦੀ ਧੋਖਾਧੜੀ ਦਾ ਲਾਇਆ ਦੋਸ਼

-PTC News

  • Share