Advertisment

20 ਪਾਕਿਸਤਾਨੀ ਮਛੇਰਿਆਂ ਨੂੰ ਭਾਰਤ ਨੇ ਰਿਹਾਅ ਕਰਕੇ ਕੀਤਾ ਪਾਕਿਸਤਾਨ ਦੇ ਹਵਾਲੇ

author-image
Shanker Badra
Updated On
New Update
20 ਪਾਕਿਸਤਾਨੀ ਮਛੇਰਿਆਂ ਨੂੰ ਭਾਰਤ ਨੇ ਰਿਹਾਅ ਕਰਕੇ ਕੀਤਾ ਪਾਕਿਸਤਾਨ ਦੇ ਹਵਾਲੇ
Advertisment
20 ਪਾਕਿਸਤਾਨੀ ਮਛੇਰਿਆਂ ਨੂੰ ਭਾਰਤ ਨੇ ਰਿਹਾਅ ਕਰਕੇ ਕੀਤਾ ਪਾਕਿਸਤਾਨ ਦੇ ਹਵਾਲੇ:ਅੰਮ੍ਰਿਤਸਰ : ਭਾਰਤ ਸਰਕਾਰ ਵੱਲੋਂ ਗੁਜਰਾਤ 'ਚ ਸਾਲ 2016 ਵਿਚ ਫੜੇ 20 ਮਛੇਰਿਆਂ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਆਪਣੇ ਵਤਨ ਪਾਕਿਸਤਾਨ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਰਿਹਾਅ ਹੋ ਕੇ ਅਟਾਰੀ ਵਾਹਗਾ ਬਾਰਡਰ ਪਹੁੰਚੇ ਮਛੇਰਿਆਂ ਦੇ ਚਿਹਰੇ 'ਤੇ ਖੁਸ਼ੀ ਸਾਫ਼ ਝਲਕ ਰਹੀ ਸੀ।
Advertisment
India releases 20 Pakistani fishermen and sends to Pakistan Attari-Wagah border 20 ਪਾਕਿਸਤਾਨੀ ਮਛੇਰਿਆਂ ਨੂੰ ਭਾਰਤ ਨੇ ਰਿਹਾਅ ਕਰਕੇ ਕੀਤਾ ਪਾਕਿਸਤਾਨ ਦੇ ਹਵਾਲੇ ਭਾਰਤ ਨੇ ਅੱਜ 20 ਪਾਕਿਸਤਾਨੀ ਮਛੇਰਿਆਂ ਨੂੰ ਅਟਾਰੀ ਵਾਹਗਾ ਬਾਰਡਰ ਜ਼ਰੀਏ ਉਨ੍ਹਾਂ ਦੇ ਮੁਲਕ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਹੈ, ਜੋ ਭਾਰਤ 'ਚ ਗਲਤੀ ਨਾਲ ਦਾਖਲ ਹੋ ਗਏ ਸੀ।ਇਨ੍ਹਾਂ ਮਛੇਰਿਆਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਤੇ ਹੁਣ ਇਨ੍ਹਾਂ ਸਾਰਿਆਂ ਨੂੰ ਅੱਜ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ ਹੈ। publive-image India releases 20 Pakistani fishermen and sends to Pakistan Attari-Wagah border 20 ਪਾਕਿਸਤਾਨੀ ਮਛੇਰਿਆਂ ਨੂੰ ਭਾਰਤ ਨੇ ਰਿਹਾਅ ਕਰਕੇ ਕੀਤਾ ਪਾਕਿਸਤਾਨ ਦੇ ਹਵਾਲੇ ਇਹ ਵੀ ਪੜ੍ਹੋ : 
Advertisment
ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਮੁੜ ਗੱਲਬਾਤ ਦਾ ਦਿੱਤਾ ਸੱਦਾ ਇਨ੍ਹਾਂ ਮਛੇਰਿਆਂਦਾ ਕਹਿਣਾ ਹੈ ਕਿ ਭਾਰਤ-ਪਾਕਿ ਜੇਲ੍ਹ ਵਿੱਚ ਬੰਦ ਲੋਕਾਂ ਨੂੰ ਸਰਕਾਰਾਂ ਦੁਆਰਾ ਉਨ੍ਹਾਂ ਦੇ ਵਤਨ ਭੇਜਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਪਣਾ ਬਾਕੀ ਸਮਾਂ ਆਪਣੇ ਪਰਿਵਾਰਾਂ ਨਾਲ ਬਿਤਾ ਸਕਣ। ਇਸ ਮੌਕੇ ਮਛੇਰਿਆਂ ਦਾ ਕਹਿਣਾ ਹੈ ਕਿ ਪਾਣੀ ਦੀ ਕੋਈ ਸੀਮਾ ਨਹੀਂ ਹੁੰਦੀ। ਸਾਲ 2016 ਵਿਚ ਉਹ ਮੱਛੀਆਂ ਫੜਦੇ ਹੋਏ ਭਾਰਤੀ ਸਰਹੰਦ 'ਚ ਦਾਖ਼ਲ ਹੋਏ ਸੀ ਅਤੇ ਇਥੇ ਉਨ੍ਹਾਂ ਨੂੰ ਫ਼ੜ ਲਿਆ ਗਿਆ ਸੀ। India releases 20 Pakistani fishermen and sends to Pakistan Attari-Wagah border 20 ਪਾਕਿਸਤਾਨੀ ਮਛੇਰਿਆਂ ਨੂੰ ਭਾਰਤ ਨੇ ਰਿਹਾਅ ਕਰਕੇ ਕੀਤਾ ਪਾਕਿਸਤਾਨ ਦੇ ਹਵਾਲੇ ਉਨ੍ਹਾਂ ਕਿਹਾ ਕਿ ਅੱਜ ਰਿਹਾਅ ਹੋਣ 'ਤੇ ਖੁਸ਼ ਹੈ ਅਤੇ ਆਪਣੇ ਪਰਿਵਾਰ ਨੂੰ ਦੁਬਾਰਾ ਮਿਲ ਕੇ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ।ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ-ਪਾਕਿ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ। ਓਥੇ ਹੀ ਏਐਸਆਈ ਅਰੁਣ ਪਾਲ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ 20 ਪਾਕਿਸਤਾਨੀ ਮਛੇਰਿਆਂ ਨੂੰ ਰਿਹਾ ਕੀਤਾ ਹੈ ,ਜਿਨ੍ਹਾਂ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਭੇਜਿਆ ਜਾ ਰਿਹਾ ਹੈ। -PTCNews publive-image-
20-pakistani-fishermen 20-fishermen-released india-releases-20-pakistani-fishermen 20-%e0%a8%aa%e0%a8%be%e0%a8%95%e0%a8%bf%e0%a8%b8%e0%a8%a4%e0%a8%be%e0%a8%a8%e0%a9%80-%e0%a8%ae%e0%a8%9b%e0%a9%87%e0%a8%b0%e0%a9%87-%e0%a8%b0%e0%a8%bf%e0%a8%b9%e0%a8%be%e0%a8%85
Advertisment

Stay updated with the latest news headlines.

Follow us:
Advertisment