ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1752 ਨਵੇਂ ਮਾਮਲੇ ਆਏ ਸਾਹਮਣੇ,37 ਮੌਤਾਂ

By Shanker Badra - April 24, 2020 7:04 pm

ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1752 ਨਵੇਂ ਮਾਮਲੇ ਆਏ ਸਾਹਮਣੇ,37 ਮੌਤਾਂ:ਨਵੀਂ ਦਿੱਲੀ : ਭਾਰਤ ਸਮੇਤ ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ 'ਚ ਕੁੱਲ ਮਰੀਜਾਂ ਦੀ ਗਿਣਤੀ 23,452 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 723 ਹੋ ਗਈ ਹੈ। ਹੁਣ ਤੱਕ 4,813 ਲੋਕ ਠੀਕ ਹੋ ਗਏ ਹਨ।ਇਨ੍ਹਾਂ 'ਚੋਂ 17,915 ਕੇਸ ਐਕਟਿਵ ਹਨ।

ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1752 ਮਾਮਲੇ ਸਾਹਮਣੇ ਆਏ ਹਨ ਅਤੇ 37 ਮੌਤਾਂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੀਤੇ 28 ਦਿਨਾਂ 'ਚ 15 ਜ਼ਿਲ੍ਹਿਆਂ 'ਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ। ਦੇਸ਼ 'ਚ 80 ਇਸ ਤਰ੍ਹਾਂ ਦੇ ਜ਼ਿਲ੍ਹੇ ਹਨ ਜਿਨ੍ਹਾਂ 'ਚ 14 ਦਿਨਾਂ 'ਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ।

ਇਸ ਦੌਰਾਨ ਏਮਜ਼ ਵਿਚ ਗੈਸਟ੍ਰੋਐਂਟਰੋਲਾਜੀ ਵਿਭਾਗ ਵਿਚ ਡਾਕਟਰ,ਨਰਸ ਅਤੇ ਪੈਰਾਮੈਡੀਕਲ ਸਟਾਫ ਸਣੇ ਘੱਟੋ ਘੱਟ 40 ਹੈਲਥ ਕੇਅਰ ਸਟਾਫ ਨੂੰ ਸੈਲਫ ਕੁਆਰੰਟਾਈਨ ਕੀਤਾ ਗਿਆ ਹੈ। ਇਕ 35 ਸਾਲ ਦੀ ਸਟਾਫ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। 5 ਦਿਨਾਂ ਬਾਅਦ ਸਾਰੇ 40 ਸਿਹਤ ਕਰਮਚਾਰੀਆਂ ਦਾ ਕੋਰੋਨਾ ਟੈਸਟ ਹੋਵੇਗਾ। ਸੰਪਰਕ ਟ੍ਰੇਸ ਕੀਤੇ ਜਾ ਰਹੇ ਹਨ।
-PTCNews

adv-img
adv-img