ਕੋਰੋਨਾ ਦੀ ਲੜਾਈ ‘ਚ ਪੂਰਾ ਦੇਸ਼ ਹੋਇਆ ਇਕਜੁਟ, ਲੋਕਾਂ ਨੇ ਮਿਲ ਕੇ ਜਗਾਏ ਦੀਵੇ, ਮੋਮਬਤੀਆਂ

#Coronavirus: India's People 9-min light diyas, flashlights fight against COVID19
ਕੋਰੋਨਾ ਦੀ ਲੜਾਈ 'ਚ ਪੂਰਾ ਦੇਸ਼ ਹੋਇਆ ਇਕਜੁਟ, ਲੋਕਾਂ ਨੇ ਮਿਲ ਕੇ ਜਗਾਏ ਦੀਵੇ, ਮੋਮਬਤੀਆਂ 

ਕੋਰੋਨਾ ਦੀ ਲੜਾਈ ‘ਚ ਪੂਰਾ ਦੇਸ਼ ਹੋਇਆ ਇਕਜੁਟ, ਲੋਕਾਂ ਨੇ ਮਿਲ ਕੇ ਜਗਾਏ ਦੀਵੇ, ਮੋਮਬਤੀਆਂ:ਚੰਡੀਗੜ੍ਹ : ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਪੰਜਾਬ ਸਮੇਤ ਦੇਸ਼ ਭਰ ‘ਚ ਲੋਕਾਂ ਨੇ ਆਪਣੇ ਆਪਣੇ ਘਰਾਂ ਦੀ ਬੱਤੀਆਂ ਬੰਦ ਕਰ ਕੇ ਮੋਮਬਤੀਆਂ ਤੇ ਦੀਵੇ ਜਗਾ ਕੇ ਇੱਕਜੁੱਟਤਾ ਦਾ ਸਬੂਤ ਦਿੱਤਾ।

ਕੋਰੋਨਾ ਖ਼ਿਲਾਫ਼ ਲੜਾਈ ‘ਚ ਇਕ ਵਾਰ ਫਿਰਪੂਰਾ ਦੇਸ਼ ਇਕਜੁਟ ਹੋ ਗਿਆ ਹੈ। ਕੋਰੋਨਾ ਦੀ ਇਸ ਮਹਾਮਾਰੀ ਨੂੰ ਚੁਣੌਤੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਦੇਸ਼ ਦੇ 130 ਕਰੋੜ ਲੋਕਾਂ ਨੇ ਰਾਤ ਨੂੰ 9 ਵਜੇ 9 ਮਿੰਟ ਲਈ ਦੀਵੇ ਬਾਲੇ ਹਨ।

ਦੱਸ ਦੇਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਨੇ 5 ਅਪ੍ਰੈਲ ਦੀ ਰਾਤ ਨੂੰ 9 ਵਜੇ 9 ਮਿੰਟ ਲਈ ਕੋਰੋਨਾ ਵਾਇਰਸ ਦੇ ਖ਼ਿਲਾਫ਼ ਲੋਕਾਂ ਨੂੰ ਮੋਮਬਤੀਆਂ ਤੇ ਦੀਵੇ ਜਗਾਉਣ ਦੀ ਅਪੀਲ ਕੀਤੀ ਸੀ।
-PTCNews