ਮੁੱਖ ਖਬਰਾਂ

ਦੇਸ਼ ਵਿੱਚ ਕੋਰੋਨਾ ਦਾ ਕਹਿਰ, 24 ਘੰਟਿਆਂ ਦੌਰਾਨ ਕੋਰੋਨਾ ਦੇ 2 ਲੱਖ 739 ਨਵੇਂ ਕੇਸ ਆਏ ਸਾਹਮਣੇ

By Jagroop Kaur -- April 15, 2021 9:22 am -- Updated:April 15, 2021 10:34 am

ਦੇਸ਼ ਵਿਚ ਕੋਰੋਨਾਵਾਇਰਸ ਦੀ ਲਾਗ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ , ਇਸ ਦੇ ਨਾਲ ਹੀ ਦਿਨ ਬਦਿਨ ਵੱਧ ਰਹੇ ਨਵੇਂ ਮਾਮਲੇ ਰਿਕਾਰਡ ਬਣਾ ਰਹੇ ਹਨ , ਜੋ ਕਿ ਲੋਕਾਂ ਦੀ ਸਿਹਤ ਲਈ ਬੇਹੱਦ ਖਤਰਨਾਕ ਸਾਬਿਤ ਹੋ ਰਹੀ ਹੈ। ਦੇਸ਼ ਵਿਚ ਕੋਰੋਨਾ ਦੀ ਖਤਰਨਾਕ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਦਿਨ ਵਿਚ ਕੋਰੋਨਾ ਦੇ ਅੰਕੜੇ ਦੋ ਲੱਖ ਤੱਕ ਪਹੁੰਚ ਗਏ ਹਨ।

ਹੋਰ ਪੜ੍ਹੋ : With 1.68 lakh new coronavirus cases, India records another new daily high

ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਬੁੱਧਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ 2 ਲੱਖ 739 ਨਵੇਂ ਕੇਸ ਦਰਜ ਕੀਤੇ ਗਏ। ਇਹ ਇਕੋ ਦਿਨ ਵਿਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਨਵੇਂ ਕੋਰੋਨਾ ਲਾਗਾਂ ਦੀ ਸਭ ਤੋਂ ਵੱਧ ਸੰਖਿਆ ਹੈ।Coronavirus Resource Center - Harvard Health

Read More : ਕੋਰੋਨਾ ਦੇ ਦੈਂਤ ਨੇ ਲਈ 63 ਲੋਕਾਂ ਦੀ ਜਾਨ , 3329 ਨਵੇਂ ਮਾਮਲੇ ਆਏ ਸਾਹਮਣੇ

ਜਿਥੇ ਦੇਸ਼ ਵਿਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉਥੇ ਮੌਤਾਂ ਦੀ ਗਿਣਤੀ ਵੀ ਵਧਦੀ ਦਿਖਾਈ ਦੇ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 1037 ਵਿਅਕਤੀਆਂ ਦੀ ਮੌਤ ਹੋ ਗਈ ਹੈ। ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿਚ ਸੰਕਰਮਿਤ ਲੋਕਾਂ ਦੀ ਕੁਲ ਗਿਣਤੀ 1 ਕਰੋੜ 40 ਲੱਖ 70 ਹਜ਼ਾਰ 300 ਹੋ ਗਈ ਹੈ। ਕੋਰੋਨਾ ਤੋਂ ਪੀੜ੍ਹਤ ਲੋਕਾਂ ਦੀ ਰਿਕਵਰੀ ਦੀ ਦਰ ਹੋਰ ਘਟ ਕੇ 89.51 ਪ੍ਰਤੀਸ਼ਤ ਹੋ ਗਈ ਹੈ।Image

ਜ਼ਿਕਰਯੋਗ ਹੈ ਕਿ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ ਵਿਚ ਦੱਸਿਆ ਗਿਆ ਹੈ ਕਿ 14 ਅਪ੍ਰੈਲ 2021 ਤੱਕ COVID19 ਲਈ 26,20,03,415 ਨਮੂਨਿਆਂ ਦਾ ਟੈਸਟ ਕੀਤਾ ਗਿਆ, ਜਿਨ੍ਹਾਂ ਵਿੱਚ ਕੱਲ ਟੈਸਟ ਕੀਤੇ ਗਏ 13,84,549 ਨਮੂਨੇ ਵੀ ਸ਼ਾਮਲ ਹਨ

  • Share