Tue, Apr 23, 2024
Whatsapp

ਕੋਰੋਨਾ ਵਾਇਰਸ ਦੇ ਵੱਡੇ ਖ਼ਤਰੇ ਨੂੰ ਦੇਖਦੇ ਇਸ ਦੇਸ਼ ਨੇ ਲਾਈ ਹਵਾਈ ਯਾਤਰਾ 'ਤੇ ਰੋਕ

Written by  Jagroop Kaur -- December 21st 2020 04:32 PM
ਕੋਰੋਨਾ ਵਾਇਰਸ ਦੇ ਵੱਡੇ ਖ਼ਤਰੇ ਨੂੰ ਦੇਖਦੇ ਇਸ ਦੇਸ਼ ਨੇ ਲਾਈ ਹਵਾਈ ਯਾਤਰਾ 'ਤੇ ਰੋਕ

ਕੋਰੋਨਾ ਵਾਇਰਸ ਦੇ ਵੱਡੇ ਖ਼ਤਰੇ ਨੂੰ ਦੇਖਦੇ ਇਸ ਦੇਸ਼ ਨੇ ਲਾਈ ਹਵਾਈ ਯਾਤਰਾ 'ਤੇ ਰੋਕ

ਕੋਰੋਨਾ ਵਾਇਰਸ ਦੇ ਮੁੜ ਤੋਂ ਐਕਟਿਵ ਹੋਣ ਦੀ ਚਰਚਾ ਤੋਂ ਬਾਅਦ ਸਰਕਾਰ ਚੁੱਕਣੀ ਹੋ ਗਈ ਹੈ , ਇਸ ਨੂੰ ਦੇਖਦੇ ਹੋਏ ਦੱਖਣੀ ਇੰਗਲੈਂਡ 'ਚ ਕੋਰੋਨਾ ਵਾਇਰਸ ਦੇ ਰੂਪ ਸਟਰੇਨ ਦੇ ਪੈਰ ਪਸਾਰਨ ਦੇ ਮੱਦੇਨਜ਼ਰ ਕੈਨੇਡਾ ਨੇ ਬ੍ਰਿਟੇਨ ਤੋਂ ਯਾਤਰਾ ਉਡਾਣਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਹੈ। ਘਟਨਾ ਸਬੰਧੀ ਜਾਣਕਾਰੀ ਰੱਖਣ ਵਾਲੇ ਇਕ ਅਧਿਕਾਰੀ ਨੇ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਫਰਾਂਸ, ਜਰਮਨੀ, ਇਟਲੀ, ਨੀਦਰਲੈਂਡ, ਬੈਲਜੀਅਮ, ਆਸਟ੍ਰੀਆ, ਆਇਰਲੈਂਡ ਅਤੇ ਬੁਲਗਾਰੀਆ ਪਹਿਲਾਂ ਹੀ ਬ੍ਰਿਟੇਨ ਦੀ ਯਾਤਰਾ 'ਤੇ ਪਾਬੰਦੀ ਦੀ ਘੋਸ਼ਣਾ ਕਰ ਚੁੱਕੇ ਹਨ। Amid mutant coronavirus strain in UK, Ministry of Civil Aviation announced all flights from UK to India shall be temporarily suspended. ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਤੇਜ਼ੀ ਨਾਲ ਫੈਲਣ ਦੇ ਬਾਅਦ ਕ੍ਰਿਸਮਸ ਤੋਂ ਪਹਿਲਾਂ ਦੱਖਣੀ ਇੰਗਲੈਂਡ ਵਿਚ ਬਾਜ਼ਾਰਾਂ ਦੇ ਬੰਦ ਕਰਨ ਅਤੇ ਲੋਕਾਂ ਦੀ ਭੀੜ 'ਤੇ ਰੋਕ ਲਗਾਉਣ ਦੀ ਘੋਸ਼ਣਾ ਕੀਤੀ ਹੈ। ਜਾਨਸਨ ਨੇ 4 ਸਟੇਜ ਦੇ ਸਖ਼ਤ ਪਾਬੰਦੀਆਂ ਨੂੰ ਤਤਕਾਲ ਪ੍ਰਭਾਵ ਨਾਲ ਲਾਗੂ ਕਰਦੇ ਹੋਏ ਕਿਹਾ ਹੈ ਕਿ ਅਜਿਹਾ ਲੱਗਦਾ ਹੈ ਕਿ ਕੋਰੋਨਾ ਵਾਇਰਸ ਦਾ ਇਕ ਨਵਾਂ ਸਟ੍ਰੇਨ ਸਾਹਮਣੇ ਆਇਆ ਹੈ, ਜੋ ਪਹਿਲੇ ਵਾਇਰਸ ਦੇ ਮੁਕਾਬਲੇ 70 ਫ਼ੀਸਦੀ ਵਧੇਰੇ ਤੇਜ਼ੀ ਨਾਲ ਫੈਲਦਾ ਹੈ ਤੇ ਲੰਡਨ ਤੇ ਦੱਖਣੀ ਇੰਗਲੈਂਡ ਵਿਚ ਤੇਜ਼ੀ ਨਾਲ ਵਾਇਰਸ ਫੈਲਾ ਸਕਦਾ ਹੈ। ਹਾਲਾਂਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਮੁਤਾਬਕ ਅਜੇ ਤੱਕ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਜੋ ਸਾਬਤ ਕਰ ਸਕੇ ਕਿ ਵਾਇਰਸ ਦਾ ਨਵਾਂ ਰੂਪ ਘਾਤਕ ਹੈ ਅਤੇ ਇਸ 'ਤੇ ਟੀਕਾ ਘੱਟ ਪ੍ਰਭਾਵੀ ਹੋਵੇਗਾ। ਉਥੇ ਹੀ ਹਵਾਈ ਮੰਤਰਾਲੇ ਨੇ ਕਿਹਾ ਹੈ ਕਿ ਇਹ ਮੁਅੱਤਲੀ 22 ਦਸੰਬਰ, ਸ਼ਾਮ 11.59 ਵਜੇ ਤੋਂ ਲਾਗੂ ਹੋਵੇਗੀ। ਇਹ ਐਲਾਨ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਕਿਹਾ ਕਿ ਉਥੇ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ ਅਤੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ। India suspends all flights from the United Kingdom, details insideindia suspends flights

ਇਹ ਉਦੋਂ ਵੀ ਆਇਆ ਜਦੋਂ ਕੇਂਦਰੀ ਸਿਹਤ ਮੰਤਰਾਲੇ ਨੇ ਆਪਣੇ ਨਵੇਂ ਸਾਂਝੇ ਨਿਗਰਾਨੀ ਸਮੂਹ ਬਾਰੇ ਵਿਚਾਰ ਵਟਾਂਦਰੇ ਲਈ ਸਾਂਝੇ ਨਿਗਰਾਨੀ ਸਮੂਹ ਦੀ ਇਕ ਜ਼ਰੂਰੀ ਬੈਠਕ ਬੁਲਾਈ, ਜਿਸ ਨੂੰ ਯੂਕੇ ਦੇ ਸਿਹਤ ਸਕੱਤਰ ਨੇ ਕਿਹਾ ਕਿ “ਕੰਟਰੋਲ ਤੋਂ ਬਾਹਰ ਹੈ” ਅਤੇ ਸੀਓਵੀਆਈਡੀ -19 ਮਾਮਲਿਆਂ ਵਿੱਚ ਵਾਧਾ ਹੋਇਆ ਹੈ।

Top News view more...

Latest News view more...