Fri, Apr 26, 2024
Whatsapp

20 ਜੁਲਾਈ ਤੋਂ ਹੜਤਾਲ 'ਤੇ ਰਹਿਣਗੇ ਦੇਸ਼ ਭਰ ਦੇ ਟਰਾਂਸਪੋਰਟਰ

Written by  Shanker Badra -- July 14th 2018 02:14 PM -- Updated: July 14th 2018 02:17 PM
20 ਜੁਲਾਈ ਤੋਂ ਹੜਤਾਲ 'ਤੇ ਰਹਿਣਗੇ ਦੇਸ਼ ਭਰ ਦੇ ਟਰਾਂਸਪੋਰਟਰ

20 ਜੁਲਾਈ ਤੋਂ ਹੜਤਾਲ 'ਤੇ ਰਹਿਣਗੇ ਦੇਸ਼ ਭਰ ਦੇ ਟਰਾਂਸਪੋਰਟਰ

20 ਜੁਲਾਈ ਤੋਂ ਹੜਤਾਲ 'ਤੇ ਰਹਿਣਗੇ ਦੇਸ਼ ਭਰ ਦੇ ਟਰਾਂਸਪੋਰਟਰ:ਦੇਸ਼ ਭਰ ਦੇ ਟਰਾਂਸਪੋਰਟਰਾਂ ਨੇ 20 ਜੁਲਾਈ ਤੋਂ ਆਪਣੀ ਮੰਗਾਂ ਨਾ ਮੰਨਣ ਤੱਕ ਹੜਤਾਲ ਕਰਨ ਦਾ ਐਲਾਨ ਕੀਤਾ ਹੈ।ਪੰਜਾਬ ਦੇ ਟਰਾਂਸਪੋਰਟਰਾਂ ਨੇ ਵੀ ਇਸ ਫੈਸਲੇ ਦਾ ਸਮਰਥਨ ਕੀਤਾ।ਡੀਜ਼ਲ ਨੂੰ ਜੀਐਸਟੀ ਦੇ ਦਾਇਰੇ 'ਚ ਨਾ ਲਿਆਉਣ ਤੇ ਟਰਾਂਸਪੋਰਟਰਾਂ ਦੀ ਸਮੱਸਿਆਵਾਂ ਤੇ ਧਿਆਨ ਨਾ ਦੇਣ ਦੇ ਵਿਰੋਧ 'ਚ ਇਹ ਹੜਤਾਲ ਕੀਤੀ ਜਾਵੇਗੀ। ਟਰਾਂਸਪੋਰਟਰਾਂ ਦੀ ਮੰਗਾਂ 1) ਡੀਜ਼ਲ ਦੇ ਮੁੱਲ ਨੂੰ ਕੰਟਰੋਲ ਕਰਨ ਲਈ ਸਿੰਗਲ ਟੈਕਸ ਸਿਸਟਮ (ਜੀਐਸਟੀ) ਲਾਗੂ ਕੀਤਾ ਜਾਵੇ ਟੋਲ ਬੇਰਿਅਰ ਖ਼ਤਮ ਹੋਵੇ। 2)ਥਰਡ ਪਾਰਟੀ ਇਨਸ਼ੋਰੈਂਸ ਪ੍ਰੀਮੀਅਮ ਵਿੱਚ ਜੀਐਸਟੀ ਰਿਲੀਜ਼ ਅਤੇ ਏਜੰਟ ਦੀ ਕਮੀਸ਼ਨ ਘੱਟ ਕਰਨ ਵਾਲੇ ਟਰਾਂਸਪੋਰਟਰਾਂ ਨੂੰ ਫਾਇਦਾ ਮਿਲੇ। 3) ਈ-ਵੇ ਬਿੱਲ ਦੇ ਅੜਿੱਕਿਆਂ ਦੇ ਹਲ ਲਈ ਮੀਟਿੰਗ ਕੀਤੀ ਜਾਵੇ। 4)ਟੀਡੀਐਸ ਪ੍ਰਕਿਰਿਆ ਖ਼ਤਮ ਹੋਵੇ 5)ਬੱਸਾਂ ਅਤੇ ਟੁਰਿਸਟ ਗੱਡੀਆਂ ਲਈ ਨੈਸ਼ਨਲ ਪਰਮਿਟ ਵਾਜਬ ਦਰਾਂ ਤੇ ਹੋਣ 6)ਡਾਇਰੇਕਟ ਪੋਰਟ ਡਿਲੀਵਰੀ ਯੋਜਨਾ ਖ਼ਤਮ ਕੀਤੀ ਜਾਵੇ 7)ਪੋਰਟ ਕੰਜੇਸ਼ਨ ਖ਼ਤਮ ਹੋਣਾ ਚਾਹੀਦਾ ਹੈ। ਇਸ ਦੌਰਾਨ ਫੈਸਲਾ ਲਿਆ ਗਿਆ ਕਿ 18 ਜੁਲਾਈ ਤੋਂ ਬਾਅਦ ਕੋਈ ਵੀ ਟਰਾਂਸਪੋਰਟਰ ਮਾਲ ਦੀ ਬੁਕਿੰਗ ਨਹੀਂ ਕਰੇਗਾ ਅਤੇ 20 ਜੁਲਾਈ ਤੋਂ ਪੂਰੀ ਅਨਿਸ਼ਚਿਤ ਹੜਤਾਲ ਕੀਤੀ ਜਾਵੇਗੀ।ਇਸ ਨਾਲ ਪੰਜਾਬ ‘ਚ 50 ਹਜਾਰ ਮਿਨੀ ਬੱਸਾਂ ਅਤੇ 70 ਹਜਾਰ ਦੇ ਕਰੀਬ ਟਰੱਕ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।ਹੜਤਾਲ ਨੂੰ ਲੈ ਕੇ ਇੱਕ ਅਹਿਮ ਬੈਠਕ ਹੁਣ 18 ਜੁਲਾਈ ਨੂੰ ਜਲੰਧਰ ‘ਚ ਹੋਵੇਗੀ। -PTCNews


Top News view more...

Latest News view more...