ਮੁੱਖ ਖਬਰਾਂ

ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ ਅੱਜ, ਦੋਵਾਂ ਟੀਮਾਂ 'ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ

By Riya Bawa -- October 24, 2021 12:10 pm -- Updated:Feb 15, 2021

IND vs PAK WC T20 : ਭਾਰਤ ਤੇ ਪਾਕਿਸਤਾਨ ਅੱਜ ਲੰਬੇ ਸਮੇਂ ਮਗਰੋਂ ਆਹਮੋ-ਸਾਹਮਣੇ ਹੋਣਗੇ। ਅੱਜ ਟੀ -20 ਵਰਲਡ ਕੱਪ 2021 ਅਜਿਹਾ ਮੈਚ ਹੋਣ ਜਾ ਰਿਹਾ ਹੈ, ਜਿਸਦੀ ਜ਼ਿਆਦਾਤਰ ਕ੍ਰਿਕਟ ਪ੍ਰਸ਼ੰਸਕ ਉਡੀਕ ਕਰ ਰਹੇ ਹਨ। ਭਾਰਤ ਅਤੇ ਪਾਕਿਸਤਾਨ 24 ਅਕਤੂਬਰ ਨੂੰ ਆਹਮੋ-ਸਾਹਮਣੇ ਹੋਣਗੇ। ਇਹ ਮੈਚ ਦੁਬਈ 'ਚ ਸ਼ਾਮ ਨੂੰ ਖੇਡਿਆ ਜਾਵੇਗਾ। ਵਿਰਾਟ ਕੋਹਲੀ ਜਦੋਂ ਭਾਰਤ ਦੀ ਅਗਵਾਈ ਕਰਨਗੇ, ਪਾਕਿਸਤਾਨ ਦੀ ਕਮਾਨ ਬਾਬਰ ਆਜ਼ਮ ਦੇ ਹੱਥ ਵਿੱਚ ਹੋਵੇਗੀ।

India vs Pakistan: A look at top run-getters in India-Pakistan fixtures in T20Is ahead of T20 World Cup meeting | Cricket - Hindustan Times

ਬਤੋਰ ਕਪਤਾਨ, ਇਹ ਵਿਰਾਟ ਕੋਹਲੀ ਦਾ ਪਹਿਲਾ ਤੇ ਆਖ਼ਿਰੀ ਟੀ -20 ਵਰਲਡ ਕੱਪ ਹੈ। ਗੋਰਤਲਬ ਹੈ ਕਿ ਵਿਰਾਟ ਕੋਹਲੀ ਵਲੋਂ ਪਹਿਲਾ ਹੀ ਐਲਾਨ ਕੀਤਾ ਜਾ ਚੁਕਾ ਹੈ ਕਿ ਉਹ ਇਸ ਟੀ -20 ਵਰਲਡ ਕੱਪ ਤੋਂ ਬਾਅਦ ਟੀ -20 ਦੀ ਕਪਤਾਨੀ ਛੱਡ ਦੇਣਗੇ। ਦੱਸ ਦੇਈਏ ਕਿ ਵਿਰਾਟ ਕੋਹਲੀ ਅਜੇ ਭਾਰਤੀ ਬੱਲੇਬਾਜ ਹਨ ਜੋ ਟੀ -20 ਵਰਲਡ ਕੱਪ ਦੇ ਮੈਚਾਂ'ਚ ਪਾਕਿਸਤਾਨ ਦੇ ਖਿਲ਼ਾਫ ਖੇਡਦੇ ਹੋਏ ਕਦੇ ਵੀ ਆਊਟ ਨਹੀਂ ਹੋਏ ਹਨ।

Match Preview - India vs Pakistan, ICC Men's T20 World Cup 2021/22, 16th Match, Group 2 | ESPNcricinfo.com

ਭਾਰਤ ਪਾਕਿਸਤਾਨ ਵਿਚਾਲੇ ਖੇਡੇ ਆਖ਼ਿਰੀ 3 ਮੈਚਾਂ 'ਚ 2 ਮੈਚਾਂ ਵਿਚ MAN OF THE MATCH ਰਹੇ ਹਨ। ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਰਵਾਇਤੀ ਵਿਰੋਧ ਟੀਮਾਂ ਆਪਸ ਵਿੱਚ ਭਿੜਨਗੀਆਂ। ਭਾਰਤ ਤੇ ਪਾਕਿਸਤਾਨ ਦੇ ਨਾਲ-ਨਾਲ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਮੈਚ ਉੱਪਰ ਹਨ। ਭਾਰਤੀ ਟੀਮ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਨਾਲ ਇੱਕ ਹਾਈ ਪ੍ਰੋਫਾਈਲ ਮੈਚ ਨਾਲ ਕਰੇਗੀ। ਭਾਰਤ ਤੇ ਪਾਕਿਸਤਾਨ ਵਿਚਾਲੇ ਹਾਈ ਪ੍ਰੋਫਾਈਲ ਮੈਚ ਦੁਬਈ ਦੇ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ, ਦੋਵੇਂ ਟੀਮਾਂ ਗਰੁੱਪ ਬੀ 'ਚ ਹਨ।

From India vs Pakistan to World Champs vs World No.1: 10 unmissable matches

ਵਿਸ਼ਵ ਕੱਪ ਟੂਰਨਾਮੈਂਟ ਵਿੱਚ ਭਾਰਤ ਅੱਜ ਤੱਕ ਕਦੇ ਵੀ ਪਾਕਿਸਤਾਨ ਤੋਂ ਨਹੀਂ ਹਾਰਿਆ। ਅੱਜ ਦੇ ਮੈਚ ਵਿੱਚ ਭਾਰਤ ਉੱਤੇ ਇਸ ਰਿਕਾਰਡ ਨੂੰ ਬਚਾਉਣ ਦਾ ਦਬਾਅ ਰਹੇਗਾ। ਭਾਰਤ ਲਈ ਖੇਡਣ ਵਾਲੀ ਟੀਮ ਦੀ ਰਚਨਾ ਦੀ ਗੱਲ ਕਰੀਏ ਤਾਂ ਕਾਗਜ਼ 'ਤੇ ਭਾਰਤੀ ਟੀਮ ਬਹੁਤ ਸੰਤੁਲਿਤ ਦਿਖਾਈ ਦੇ ਰਹੀ ਹੈ। ਟੀਮ 'ਚ ਪੰਜ ਬੱਲੇਬਾਜ਼, ਇੱਕ ਵਿਕਟਕੀਪਰ, ਤਿੰਨ ਆਲਰਾਊਂਡਰ, ਤਿੰਨ ਸਪਿਨਰ ਤੇ ਤਿੰਨ ਤੇਜ਼ ਗੇਂਦਬਾਜ਼ ਹਨ। ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਕਿਹਾ, ਅਸੀਂ ਆਪਣੀ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਸਕਾਰਾਤਮਕ ਹਾਂ। ਉਥੇ ਦੂਜੇ ਪਾਸੇ ਪਾਕਿਸਤਾਨ ਦੇ ਕਪਤਾਨ ਵੱਲੋਂ ਇਕ ਬਿਆਨ ਦਿੱਤਾ ਗਿਆ ਸੀ ਕਿ ਜੇਕਰ ਮੇਰੇ ਕੋਲੋਂ ਪੁੱਛਿਆ ਜਾਵੇ ਤਾਂ ਅਸੀਂ ਹੀ ਜਿਤਾਂਗੇ।

-PTC News

  • Share