Sat, Apr 20, 2024
Whatsapp

India Vs Australia T20 Match: ਅਸਮਾਨ ਵਿੱਚ ਸੰਘਣੇ ਕਾਲੇ ਬੱਦਲ, ਸ਼ਾਮ ਨੂੰ ਮੀਂਹ ਪੈਣ ਦੀ ਸੰਭਾਵਨਾ

Written by  Jasmeet Singh -- September 20th 2022 01:21 PM -- Updated: September 20th 2022 01:26 PM
India Vs Australia T20 Match: ਅਸਮਾਨ ਵਿੱਚ ਸੰਘਣੇ ਕਾਲੇ ਬੱਦਲ, ਸ਼ਾਮ ਨੂੰ ਮੀਂਹ ਪੈਣ ਦੀ ਸੰਭਾਵਨਾ

India Vs Australia T20 Match: ਅਸਮਾਨ ਵਿੱਚ ਸੰਘਣੇ ਕਾਲੇ ਬੱਦਲ, ਸ਼ਾਮ ਨੂੰ ਮੀਂਹ ਪੈਣ ਦੀ ਸੰਭਾਵਨਾ

India Vs Australia T20 Match: ਮੁਹਾਲੀ ਸਟੇਡੀਅਮ 'ਚ ਮੰਗਲਵਾਰ ਸ਼ਾਮ ਹੋਣ ਵਾਲੇ ਭਾਰਤ-ਆਸਟ੍ਰੇਲੀਆ T-20 ਮੈਚ ਦਰਮਿਆਨ ਭਾਰੀ ਮੀਂਹ ਪੈ ਸਕਦਾ ਹੈ। ਮੀਂਹ ਕਾਰਨ ਭਾਰਤ ਬਨਾਮ ਆਸਟ੍ਰੇਲੀਆ T-20 ਮੈਚ ਵਿਚ ਵਿਘਨ ਪੈ ਸਕਦਾ ਹੈ। ਚੰਡੀਗੜ੍ਹ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਬੱਦਲਵਾਈ ਅਤੇ ਹਲਕੀ ਬਾਰਿਸ਼ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਹਾਲਾਂਕਿ ਭਾਰੀ ਮੀਂਹ ਦੀ ਸੰਭਾਵਨਾ ਬਹੁਤ ਘੱਟ ਦੱਸੀ ਜਾ ਰਹੀ ਹੈ। ਮੁਹਾਲੀ 'ਚ ਅਸਮਾਨ ਸਵੇਰ ਤੋਂ ਹੀ ਕਾਲੇ ਬੱਦਲਾਂ ਨਾਲ ਢੱਕਿਆ ਹੋਇਆ ਹੈ ਅਤੇ ਹਲਕੀ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਦੁਪਹਿਰ ਬਾਅਦ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਪਹਿਲੀ ਵਾਰ ਮੁਹਾਲੀ ਸਟੇਡੀਅਮ 'ਚ ਇੰਨਾ ਵੱਡਾ ਮੈਚ ਰੱਖਿਆ ਗਿਆ ਹੈ। ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ, ਉਸ ਸਮੇਂ ਮੀਂਹ ਦੀ ਸੰਭਾਵਨਾ ਜ਼ਿਆਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਭਾਵੇਂ ਮਾਨਸੂਨ ਵਿਦਾਈ ਵੱਲ ਜਾ ਰਿਹਾ ਹੈ ਪਰ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ 2-3 ਦਿਨਾਂ ਤੱਕ ਬੱਦਲ ਛਾਏ ਰਹਿਣਗੇ, ਨਾਲ ਹੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ T-20 ਸੀਰੀਜ਼ ਦੇ ਪਹਿਲੇ ਮੈਚ ਨਾਲ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੂੰ T-20 ਵਿਸ਼ਵ ਕੱਪ ਤੋਂ ਪਹਿਲਾਂ ਸਭ ਤੋਂ ਵਧੀਆ ਸੁਮੇਲ ਨੂੰ ਪਰਖਣ ਦਾ ਮੌਕਾ ਮਿਲੇਗਾ। ਕਦੋਂ ਸ਼ੁਰੂ ਹੋਵੇਗਾ ਤੇ ਕਿੱਥੇ ਦੇਖ ਸਕੋਗੇ ਲਾਈਵ ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਅੱਜ ਤੋਂ ਸ਼ੁਰੂ ਹੋ ਰਹੀ ਹੈ ਜਿਸਦਾ ਪਹਿਲਾ ਮੈਚ ਮੁਹਾਲੀ 'ਚ ਖੇਡਿਆ ਜਾਵੇਗਾ। ਇਹ ਮੈਚ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਉਸਤੋਂ ਪਹਿਲਾਂ ਸ਼ਾਮ 7 ਵਜੇ ਟਾਸ ਹੋਵੇਗਾ। ਭਾਰਤ ਬਨਾਮ ਆਸਟ੍ਰੇਲੀਆ 1st T20 ਮੈਚ ਸਟਾਰ ਸਪੋਰਟਸ ਨੈੱਟਵਰਕ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੌਟ ਸਟਾਰ 'ਤੇ ਵੀ ਇਸ ਦੀ ਲਾਈਵ ਸਟ੍ਰੀਮਿੰਗ ਹੋਵੇਗੀ। ਜ਼ਿਕਰਯੋਗ ਹੈ ਕਿ ਵਰਲਡ ਕੱਪ ਤੋਂ ਪਹਿਲਾਂ ਭਾਰਤ ਨੂੰ ਆਸਟ੍ਰੇਲੀਆ ਅਤੇ ਫਿਰ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਖੇਡਣੀ ਹੈ। ਆਸਟ੍ਰੇਲੀਆ ਖਿਲਾਫ ਘਰੇਲੂ ਸੀਰੀਜ਼ 20 ਸਤੰਬਰ ਤੋਂ ਸ਼ੁਰੂ ਹੋਵੇਗੀ। ਅਗਲਾ ਟੀ-20 23 ਸਤੰਬਰ ਨੂੰ ਨਾਗਪੁਰ 'ਚ ਹੋਵੇਗਾ, ਇਸ ਤੋਂ ਬਾਅਦ ਤੀਜਾ ਅਤੇ ਆਖਰੀ ਟੀ-20 ਮੈਚ 25 ਸਤੰਬਰ ਨੂੰ ਹੈਦਰਾਬਾਦ 'ਚ ਹੋਵੇਗਾ। ਭਾਰਤ ਬਨਾਮ ਆਸਟ੍ਰੇਲੀਆ ਪਹਿਲੇ T20 ਲਈ ਚੁਣੀ ਗਈ ਟੀਮ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕੇਟ ਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਦਿਨੇਸ਼ ਕਾਰਤਿਕ, ਰਵੀਚੰਦਰਨ ਅਸ਼ਵਿਨ, ਦੀਪਕ ਚਾਹਰ। , ਦੀਪਕ ਹੁੱਡਾ, ਉਮੇਸ਼ ਯਾਦਵ ਆਸਟ੍ਰੇਲੀਆ ਟੀਮ: ਐਰੋਨ ਫਿੰਚ (ਕਪਤਾਨ), ਮੈਥਿਊ ਵੇਡ (ਵਿਕੇਟ ਕੀਪਰ), ਸਟੀਵਨ ਸਮਿਥ, ਗਲੇਨ ਮੈਕਸਵੈੱਲ, ਟਿਮ ਡੇਵਿਡ, ਕੈਮਰਨ ਗ੍ਰੀਨ, ਐਸ਼ਟਨ ਐਗਰ, ਪੈਟ ਕਮਿੰਸ, ਸੀਨ ਐਬੋਟ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ, ਡੇਨੀਅਲ ਸੈਮਸ, ਕੇਨ ਰਿਚਰਡਸਨ, ਜੋਸ਼ ਇੰਗਲਿਸ , ਨਾਥਨ ਏਲੀਸੋ -PTC News


Top News view more...

Latest News view more...