Uncategorized

IND vs NZ: ਪਹਿਲੇ T20 ਮੈਚ 'ਚ ਭਾਰਤ ਦੀ ਸ਼ਾਨਦਾਰ ਜਿੱਤ, ਵਿਰੋਧੀਆਂ ਨੂੰ ਦਿੱਤੀ ਕਰਾਰੀ ਮਾਤ

By Jashan A -- January 24, 2020 3:01 pm -- Updated:Feb 15, 2021

IND vs NZ: ਪਹਿਲੇ T20 ਮੈਚ 'ਚ ਭਾਰਤ ਦੀ ਸ਼ਾਨਦਾਰ ਜਿੱਤ, ਵਿਰੋਧੀਆਂ ਨੂੰ ਦਿੱਤੀ ਕਰਾਰੀ ਮਾਤ,ਆਕਲੈਂਡ: ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਪੰਜ ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੀ-20 ਮੈਚ 'ਚ ਅੱਜ ਆਕਲੈਂਡ 'ਚ ਖੇਡਿਆ ਗਿਆ। ਇਸ ਮੈਚ 'ਚ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਵਿਰੋਧੀ ਟੀਮ ਨੂੰ 6 ਵਿਕਟਾਂ ਨਾਲ ਮਾਤ ਦਿੱਤੀ।

Ind vs NZਇਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ ਦਿੱਤਾ, ਜਿਸ ਦੌਰਾਨ ਨਿਊਜ਼ੀਲੈਂਡ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 2014 ਦੌੜਾਂ ਡਾਕ ਟੀਚਾ ਦਿੱਤਾ।

ਹੋਰ ਪੜ੍ਹੋ: ਜਦੋਂ ਹਰਮਨਪ੍ਰੀਤ ਨੇ ਇੱਕ ਹੱਥ ਨਾਲ ਫੜਿਆ ਕੈਚ, ਉੱਡੇ ਸਭ ਦੇ ਹੋਸ਼ (ਵੀਡੀਓ)

ਇਸ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ ਚੰਗੀ ਸ਼ੁਰੂਆਤ ਕੀਤੀ, ਪਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਜਲਦੀ ਆਊਟ ਹੋ ਗਏ। ਉਥੇ ਹੀ ਭਾਰਤੀ ਟੀਮ ਦੇ ਨਵੇਂ ਵਿਕਟਕੀਪਰ ਕੇ.ਐੱਲ ਰਾਹੁਲ ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਜੰਮ ਕੇ ਬੋਲਿਆ।

Ind vs NZਇਹਨਾਂ ਦੋਹਾਂ ਖਿਡਾਰੀਆਂ ਨੇ ਟੀਮ ਨੂੰ ਮਜਬੂਤ ਸਥਿਤੀ 'ਚ ਪਹੁੰਚਿਆ, ਜਿਸ ਨੂੰ ਯੁਵਾ ਬੱਲੇਬਾਜ਼ ਸਰੇਅਸ ਅਈਅਰ ਨੇ ਅੰਜ਼ਾਮ ਦਿੱਤਾ ਤੇ ਭਾਰਤ ਨੇ ਮਹਿਜ਼ 19 ਓਵਰਾਂ 'ਚ ਮੈਚ ਆਪਣੇ ਨਾਮ ਕਰ ਲਿਆ।

-PTC News