ਮੁੱਖ ਖਬਰਾਂ

India vs New Zealand Semifinal : ਕ੍ਰਿਕਟ ਪ੍ਰੇਮੀਆਂ ਨੂੰ ਲੱਗਾ ਵੱਡਾ ਝਟਕਾ , ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਤੋਂ ਕੀਤਾ ਬਾਹਰ

By Shanker Badra -- July 10, 2019 8:14 pm -- Updated:July 10, 2019 8:25 pm

India vs New Zealand Semifinal : ਕ੍ਰਿਕਟ ਪ੍ਰੇਮੀਆਂ ਨੂੰ ਲੱਗਾ ਵੱਡਾ ਝਟਕਾ , ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਤੋਂ ਕੀਤਾ ਬਾਹਰ:ਮੈਨਚੈਸਟਰ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੈਚ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਖੇਡਿਆ ਗਿਆ ਹੈ, ਜਿਸ ਵਿਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੌਰਾਨ ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਨਾਲ ਹਰਾ ਦਿੱਤਾ ਹੈ ਅਤੇ ਭਾਰਤ ਹੁਣ ਵਰਲਡ ਕੱਪ 'ਚੋਂ ਬਾਹਰ ਹੋ ਗਿਆ ਹੈ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਸ਼ੁਰੂ ਹੋਇਆ ਰਹਿ ਮੈਚ ਮੀਂਹ ਕਰਕੇ ਰੱਦ ਹੋ ਗਿਆ ਸੀ ਪਰ ਅੱਜ ਦੁਪਹਿਰ ਬਾਅਦ ਮੈਚ ਮੁੜ ਓਥੋਂ ਹੀ ਸ਼ੁਰੂ ਹੋਇਆ ਸੀ।

India vs New Zealand Semifinal : India vs New Zealand World Cup 2019 Semifinal: New Zealand beat India by 18 runs to enter final India vs New Zealand Semifinal : ਕ੍ਰਿਕਟ ਪ੍ਰੇਮੀਆਂ ਨੂੰ ਲੱਗਾ ਵੱਡਾ ਝਟਕਾ , ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਤੋਂ ਕੀਤਾ ਬਾਹਰ

ਦੱਸ ਦੇਈਏ ਕਿ ਮੰਗਲਵਾਰ ਨੂੰ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ 8 ਵਿਕਟਾਂ ਗੁਆ ਕੇ ਭਾਰਤ ਅੱਗੇ 240 ਦੌੜਾਂ ਦਾ ਟੀਚਾ ਰੱਖਿਆ ਸੀ ,ਜਿੱਥੇ ਭਾਰਤ ਨੂੰ ਨਿਊਜ਼ੀਲੈਂਡ ਹੱਥੋਂ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਾਰ ਦੇ ਨਾਲ ਹੀ ਭਾਰਤ ਦਾ ਵਰਲਡ ਕੱਪ 2019 ਦਾ ਸਫਰ ਖਤਮ ਹੋਇਆ ਅਤੇ ਨਿਊਜ਼ੀਲੈਂਡ ਨੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।

India vs New Zealand Semifinal : India vs New Zealand World Cup 2019 Semifinal: New Zealand beat India by 18 runs to enter final India vs New Zealand Semifinal : ਕ੍ਰਿਕਟ ਪ੍ਰੇਮੀਆਂ ਨੂੰ ਲੱਗਾ ਵੱਡਾ ਝਟਕਾ , ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਤੋਂ ਕੀਤਾ ਬਾਹਰ

ਇਸ ਮੈਚ ਵਿੱਚ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਹੈ। ਇਸ ਦੌਰਾਨ ਸਲਾਮੀ ਜੋੜੀ ਭਾਰਤ ਲਈ ਸਿਰਫ 4 ਦੌੜਾਂ ਹੀ ਜੋੜ ਸਕੀ ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਸਿਰਫ ਇਕ ਦੌੜ ਬਣਾ ਕੇ ਮੈਟ ਹੈਨਰੀ ਦੀ ਗੇਂਦ 'ਤੇ ਟਾਮ ਲੈਥਮ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਵਿਰਾਟ ਕੋਹਲੀ ਵੀ ਕਪਤਾਨੀ ਪਾਰੀ ਖੇਡਣ ਤੋਂ ਖੁੰਝ ਗਏ ਅਤੇ ਸਿਰਫ 1 ਦੌੜ ਬਣਾ ਪਵੇਲੀਅਨ ਪਰਤ ਗਏ। ਕੋਹਲੀ ਦੇ ਆਊਟ ਹੋਣ ਤੋਂ ਬਾਅਦ ਭਾਰਤ ਦੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਡਿਗਦੀ ਦਿਸੀ। ਦੂਜੇ ਸਲਾਮੀ ਬੱਲੇਬਾਜ਼ ਰਾਹੁਲ 1 ਦੌੜ , ਦਿਨੇਸ਼ ਕਾਰਤਿਕ 6, ਰਿਸ਼ਭ ਪੰਤ ਅਤੇ ਹਾਰਦਿਕ ਪੰਡਯਾ ਨੇ ਹਾਲਾਂਕਿ ਟੀਮ ਦਾ ਸਕੋਰ ਅੱਗੇ ਵਧਾਉਣ ਲਈ ਚੰਗਾ ਯੋਗਦਾਨ ਦਿੱਤਾ ਅਤੇ ਦੋਵੇਂ 32 ਦੌੜਾਂ ਦੇ ਨਿਜੀ ਸਕੋਰ 'ਤੇ ਆਊਟ ਹੋਏ।

India vs New Zealand Semifinal : India vs New Zealand World Cup 2019 Semifinal: New Zealand beat India by 18 runs to enter final India vs New Zealand Semifinal : ਕ੍ਰਿਕਟ ਪ੍ਰੇਮੀਆਂ ਨੂੰ ਲੱਗਾ ਵੱਡਾ ਝਟਕਾ , ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਤੋਂ ਕੀਤਾ ਬਾਹਰ

ਇਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਅਤੇ ਰਵਿੰਦਰ ਜਡੇਜਾ ਵਿਚਾਲੇ ਚੰਗੀ ਸਾਂਝੇਦਾਰੀ ਦੇਖਣ ਨੂੰ ਮਿਲੀ ਅਤੇ ਇਸ ਦੌਰਾਨ ਜਡੇਜਾ ਨੇ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ ਪਰ ਜਡੇਜਾ ਸ਼ਾਟ ਮਾਰਨ ਦੀ ਕੋਸ਼ਿਸ਼ ਵਿਚ 77 ਦੌੜਾਂ ਬਣਾ ਟ੍ਰੈਂਟ ਬੋਲਟ ਦੀ ਗੇਂਦ 'ਤੇ ਕੇਨ ਵਿਲੀਅਮਸਨ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਧੋਨੀ ਵੀ 50 ਦੇ ਨਿਜੀ ਸਕੋਰ 'ਤੇ ਰਨਆਊਟ ਹੋ ਗਏ। ਧੋਨੀ ਦੇ ਆਊਟ ਹੋਣ ਤੋਂ ਬਾਅਦ ਭੁਵਨੇਸ਼ਵਰ ਜ਼ੀਰੋ ਅਤੇ ਚਾਹਲ 5 ਦੌੜਾਂ ਬਣਾ ਆਊਟ ਹੋਏ ਅਤੇ ਟੀਮ ਨੂੰ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

India vs New Zealand Semifinal : India vs New Zealand World Cup 2019 Semifinal: New Zealand beat India by 18 runs to enter final India vs New Zealand Semifinal : ਕ੍ਰਿਕਟ ਪ੍ਰੇਮੀਆਂ ਨੂੰ ਲੱਗਾ ਵੱਡਾ ਝਟਕਾ , ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਤੋਂ ਕੀਤਾ ਬਾਹਰ

ਭਾਰਤੀ ਟੀਮ : ਲੋਕੇਸ਼ ਰਾਹੁਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ (ਕਪਤਾਨ), ਰਿਸ਼ਭ ਪੰਤ, ਐੱਮਐੱਸ ਧੋਨੀ (ਵਿਕਟਕੀਪਰ), ਹਾਰਦਿਕ ਪਾਂਡਿਆ, ਭੁਵਨੇਸ਼ਵਰ ਕੁਮਾਰ, ਦਿਨੇਸ਼ ਕਾਰਤਿਕ, ਯੁਜਵੇਂਦਰ ਚਹਿਲ ਤੇ ਜਸਪ੍ਰੀਤ ਬੁਮਰਾਹ ਤੇ ਰਵਿੰਦਰ ਜਡੇਜਾ।

India vs New Zealand Semifinal : India vs New Zealand World Cup 2019 Semifinal: New Zealand beat India by 18 runs to enter final India vs New Zealand Semifinal : ਕ੍ਰਿਕਟ ਪ੍ਰੇਮੀਆਂ ਨੂੰ ਲੱਗਾ ਵੱਡਾ ਝਟਕਾ , ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਤੋਂ ਕੀਤਾ ਬਾਹਰ

ਨਿਊਜ਼ੀਲੈਂਡ ਦੀ ਟੀਮ : ਮਾਰਟਿਨ ਗੁਪਟਿਲ, ਹੈਨਰੀ ਨਿਕੋਲਸ ਕੈਨ, ਵਿਲੀਅਮਸਨ (ਕਪਤਾਨ), ਰਾਸ ਟੇਲਰ, ਟਾਮ ਲਾਥਮ (ਵਿਕਟਕੀਪਰ), ਜੇਮਸ ਨੀਸ਼ਮ, ਕਾਲਿਨ ਡੀ ਗ੍ਰੈਡਹੋਮ, ਮਿਸ਼ੇਲ ਸੈਂਟਨਰ, ਮੈਟ ਹੈਨਰੀ, ਲਾਕੀ ਫਰਗਿਊਸਨ, ਟ੍ਰੇਂਟ ਬੋਲਟ।
-PTCNews

  • Share