ਹੋਰ ਖਬਰਾਂ

ਭਾਰਤ-ਪਾਕਿ ਮੈਚ ਦੌਰਾਨ 2 ਦਿਲ ਹੋਏ ਇੱਕ, ਵਿਆਹ ਤੱਕ ਪਹੁੰਚੀ ਗੱਲ, ਵੀਡੀਓ ਵਾਇਰਲ

By Jashan A -- June 22, 2019 9:23 pm

ਭਾਰਤ-ਪਾਕਿ ਮੈਚ ਦੌਰਾਨ 2 ਦਿਲ ਹੋਏ ਇੱਕ, ਵਿਆਹ ਤੱਕ ਪਹੁੰਚੀ ਗੱਲ, ਵੀਡੀਓ ਵਾਇਰਲ,ਲੰਡਨ: 16 ਜੂਨ ਨੂੰ ਜਿਥੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਓਲਡ ਟ੍ਰੈਫਰਡ ਦੇ ਮੈਦਾਨ 'ਤੇ ਫਸਵਾਂ ਮੁਕਾਬਲਾ ਖੇਡਿਆ ਜਾ ਰਿਹਾ ਸੀ, ਉਥੇ ਹੀ ਇਸੇ ਮੈਦਾਨ 'ਤੇ 2 ਦਿਲ ਜੁੜ੍ਹ ਗਏ। ਦਰਅਸਲ, ਇਥੇ ਬੈਠੇ ਪ੍ਰੇਮੀ ਜੋੜੀ ਨੇ ਸਗਾਈ ਕਰ ਲਈ।

ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ,ਜਿਸ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਇਕ ਲੜਕਾ ਸਟੇਡੀਅਮ 'ਚ ਬੈਠੀ ਲੜਕੀ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰਦਾ ਦਿਖਾਈ ਦੇ ਰਿਹਾ ਹੈ।

ਹੋਰ ਪੜ੍ਹੋ: ਸੰਸਦ ਦਾ ਬਜਟ ਇਜਲਾਸ ਅੱਜ ਤੋਂ ਹੋਵੇਗਾ ਸ਼ੁਰੂ, ਨਵੇਂ ਚੁਣੇ ਸਾਂਸਦਾਂ ਨੂੰ ਚੁਕਾਈ ਜਾਵੇਗੀ ਸਹੁੰ

ਮੈਦਾਨ 'ਤੇ ਜਿਸ ਤਰ੍ਹਾਂ ਹੀ ਇਸ ਘਟਨਾਕ੍ਰਮ ਦੇ ਬਾਰੇ 'ਚ ਕ੍ਰਿਕਟ ਫੈਨਸ ਨੂੰ ਪਤਾ ਲੱਗਿਆ ਤਾਂ ਸਾਰਿਆਂ ਨੇ ਪ੍ਰੇਮੀ ਜੋੜੇ ਨੂੰ ਚੀਅਰਜ਼ ਕੀਤਾ।


ਤੁਹਾਨੂੰ ਦੱਸ ਦੇਈਏ ਕਿ ਇਸ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ ਕਰਾਰੀ ਮਾਤ ਦਿੱਤੀ ਸੀ, ਜਿਸ ਤੋਂ ਬਾਅਦ ਦੇਸ਼ ਭਰ 'ਚ ਜਸ਼ਨ ਮਨਾਇਆ ਗਿਆ।

-PTC News

  • Share