ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਖੇਡਿਆ ਜਾਵੇਗਾ ਪਹਿਲਾ ਵਨਡੇ ਮੈਚ, ਜਾਣੋ, ਕਿਸਦਾ ਪੱਲੜਾ ਹੈ ਭਾਰੀ !

ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਖੇਡਿਆ ਜਾਵੇਗਾ ਪਹਿਲਾ ਵਨਡੇ ਮੈਚ, ਜਾਣੋ, ਕਿਸਦਾ ਪੱਲੜਾ ਹੈ ਭਾਰੀ !,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਇਨ੍ਹੀ ਦਿਨੀਂ ਵੈਸਟਇੰਡੀਜ਼ ਦੌਰੇ ‘ਤੇ ਹੈ। ਜਿਸ ਦੌਰਾਨ ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਵਿਚਾਲੇ ਟੀ-20 ਸੀਰੀਜ਼ ਖੇਡੀ ਗਈ। ਜਿਸ ‘ਚ ਭਾਰਤ ਨੇ ਵਿਰੋਧੀ ਟੀਮ ਨੂੰ 3-0 ਨਾਲ ਹਰਾਇਆ।

ਕਲੀਨ ਸਵੀਪ ਕਰਨ ਤੋਂ ਬਾਅਦ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਵੈਸਟਇੰਡੀਜ਼ ਦੇ ਖਿਲਾਫ ਵੀਰਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ‘ਚ ਇਸ ਲੈਅ ਨੂੰ ਬਰਕਰਾਰ ਰੱਖਣ ਉਤਰੇਗੀ।

ਹੋਰ ਪੜ੍ਹੋ:ਇਤਿਹਾਸ ਰਚਣ ਦੀ ਤਿਆਰੀ ‘ਚ ISRO, ਕੱਲ੍ਹ ਲਾਂਚ ਕਰੇਗਾ ‘ਚੰਦਰਯਾਨ-2’

ਤੁਹਾਨੂੰ ਦੱਸ ਦੇਈਏ ਕਿ ਭਾਰਤ ਤੋਂ ਟੀ-20 ਸੀਰੀਜ਼ ਗੁਆਉਣ ਤੋਂ ਬਾਅਦ ਵੈਸਟਇੰਡੀਜ਼ ਦੀ ਟੀਮ ਕਪਤਾਨ ਜੇਸਨ ਹੋਲਡਰ ਦੀ ਅਗਵਾਈ ‘ਚ ਵਾਪਸੀ ਕਰਨਾ ਚਾਹੇਗੀ। ਟੀ-20 ਵਿਚ ਕਾਰਲੋਸ ਬ੍ਰੈਥਵੇਟ ਟੀਮ ਨੂੰ ਪ੍ਰੇਰਿਤ ਨਹੀਂ ਕਰ ਸਕਿਆ ਸੀ।

ਭਾਰਤ ਨੇ ਵੈਸਟਇੰਡੀਜ਼ ਨਾਲ ਹੁਣ ਤੱਕ 127 ਵਨ ਡੇ ਖੇਡੇ ਹਨ। ਇਨ੍ਹਾਂ ਵਿਚੋਂ ਉਸ ਨੇ 60 ਜਿੱਤੇ ਅਤੇ 62 ਹਾਰੇ ਹਨ, ਜਦਕਿ 2 ਟਾਈ ਰਹੇ ਹਨ ਅਤੇ 3 ਵਿਚ ਕੋਈ ਨਤੀਜਾ ਨਹੀਂ ਨਿਕਲਿਆ ਹੈ। ਦੋਵਾਂ ਵਿਚਾਲੇ ਹਾਰ-ਜਿੱਤ ਦਾ ਅੰਕੜਾ ਲਗਭਗ ਬਰਾਬਰ ਹੈ। ਭਾਰਤ ਵਨ ਡੇ ਸੀਰੀਜ਼ ਨੂੰ ਕਲੀਨ ਸਵੀਪ ਕਰ ਕੇ ਜਿੱਤ ਦੇ ਮਾਮਲੇ ਵਿਚ ਵਿੰਡੀਜ਼ ਤੋਂ ਅੱਗੇ ਨਿਕਲਣਾ ਚਾਹੇਗਾ।

-PTC News