ਪੰਜਾਬ ‘ਚ ਛਾਇਆ ਸੋਗ ,ਪੰਜਾਬ ਦੇ 4 ਨੌਜਵਾਨਾਂ ਦੀ ਇਟਲੀ ‘ਚ ਹੋਈ ਮੌਤ

INDIAN 4 SIKHS DIE AFTER DROWNING IN ITALIAN FARM MANURE TANK
ਪੰਜਾਬ 'ਚ ਛਾਇਆ ਸੋਗ ,ਪੰਜਾਬ ਦੇ 4 ਨੌਜਵਾਨਾਂ ਦੀ ਇਟਲੀ 'ਚ ਹੋਈ ਮੌਤ    

ਪੰਜਾਬ ‘ਚ ਛਾਇਆ ਸੋਗ ,ਪੰਜਾਬ ਦੇ 4 ਨੌਜਵਾਨਾਂ ਦੀ ਇਟਲੀ ‘ਚ ਹੋਈ ਮੌਤ:ਇਟਲੀ : ਇਟਲੀ ਦੇ ਸ਼ਹਿਰ ਮਿਲਾਨ ਤੋਂ 50 ਕਿਲੋਮੀਟਰ ਦੂਰ ਇੱਕ ਪਿੰਡ ਪਾਵੀਆ ’ਚ ਇੱਕ ਡੇਅਰੀ ਫ਼ਾਰਮ ਵਿਖੇ ਇੱਕ ਗੋਬਰ ਟੈਂਕ ਵਿੱਚ ਡਿੱਗਣ ਕਾਰਨ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹ ਗੋਬਰ ਦੀ ਖਾਦ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਟੈਂਕ ‘ਚ ਬਣੀ ਕਾਰਬਨ ਡਾਈਆਕਸਾਈਡ ਦੀ ਲਪੇਟ ‘ਚ ਆ ਗਏ ਹਨ। ਜਿਸ ਕਰਕੇ ਉਨ੍ਹਾਂ ਦੀ ਮੌਤ ਹੋਈ ਹੈ।

INDIAN 4 SIKHS DIE AFTER DROWNING IN ITALIAN FARM MANURE TANK
ਪੰਜਾਬ ‘ਚ ਛਾਇਆ ਸੋਗ ,ਪੰਜਾਬ ਦੇ 4 ਨੌਜਵਾਨਾਂ ਦੀ ਇਟਲੀ ‘ਚ ਹੋਈ ਮੌਤ

ਜਿਸ ਤੋਂ ਬਾਅਦ ਫ਼ਾਇਰ ਬ੍ਰਿਗੇਡ ਦੀ ਮਦਦ ਨਾਲ ਲਾਸ਼ਾਂ ਨੂੰ ਟੈਂਕ ਵਿੱਚੋਂ ਕੱਢ ਲਿਆ ਗਿਆ ਹੈ। ਇਨ੍ਹਾਂ ਵਿੱਚੋਂ ਦੋ ਸਕੇ ਭਰਾ ਸਨ। ਮ੍ਰਿਤਕਾਂ ਦੀ ਸ਼ਨਾਖ਼ਤ ਫ਼ਾਰਮ ਦੇ ਦੋ ਮਾਲਕ ਭਰਾਵਾਂ ਪ੍ਰੇਮ ਸਿੰਘ (48) ਤੇ ਤਰਸੇਮ ਸਿੰਘ (45) ਅਤੇ ਉਨ੍ਹਾਂ ਦੇ ਕਾਮਿਆਂ ਹਰਮਿੰਦਰ ਸਿੰਘ (29) ਤੇ ਮਨਜਿੰਦਰ ਸਿੰਘ (28) ਵਜੋਂ ਹੋਈ ਹੈ।

INDIAN 4 SIKHS DIE AFTER DROWNING IN ITALIAN FARM MANURE TANK
ਪੰਜਾਬ ‘ਚ ਛਾਇਆ ਸੋਗ ,ਪੰਜਾਬ ਦੇ 4 ਨੌਜਵਾਨਾਂ ਦੀ ਇਟਲੀ ‘ਚ ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਕ ਗੋਬਰ ਟੈਂਕ ਸਾਫ਼ ਕਰਦੇ ਸਮੇਂ ਇੱਕ ਨੌਜਵਾਨ ਉਸ ਦੇ ਵਿੱਚ ਡਿੱਗ ਪਿਆ ਸੀ। ਬਾਕੀ ਤਿੰਨਾਂ ਨੇ ਉਸ ਨੂੰ ਬਚਾਉਣ ਲਈ ਛਾਲਾਂ ਮਾਰੀਆਂ ਸਨ ਪਰ ਗੈਸ ਚੜ੍ਹਨ ਕਾਰਨ ਸਭ ਦੀ ਮੌਤ ਹੋ ਗਈ। ਜਦੋਂ ਕੋਈ ਘਰ ਨਾ ਪਰਤਿਆ ਤਾਂ ਉਨ੍ਹਾਂ ਵਿੱਚੋਂ ਇੱਕ ਦੀ ਪਤਨੀ ਫ਼ਾਰਮ ਹਾਊਸ ਆਈ ਤੇ ਉਸ ਨੂੰ ਟੈਂਕ ਵਿੱਚ ਇੱਕ ਲਾਸ਼ ਵਿਖਾਈ ਦਿੱਤੀ।

INDIAN 4 SIKHS DIE AFTER DROWNING IN ITALIAN FARM MANURE TANK
ਪੰਜਾਬ ‘ਚ ਛਾਇਆ ਸੋਗ ,ਪੰਜਾਬ ਦੇ 4 ਨੌਜਵਾਨਾਂ ਦੀ ਇਟਲੀ ‘ਚ ਹੋਈ ਮੌਤ

ਜਿਸ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤੇ ਫ਼ਾਇਰ ਬ੍ਰਿਗੇਡ ਦੇ ਅਮਲੇ ਨੇ ਸਾਰੀਆਂ ਲਾਸ਼ਾਂ ਕੱਢੀਆਂ। ਇਟਲੀ ਦੇ ਮੀਡੀਆ ਮੁਤਾਬਕ ਦੋਵਾਂ ਭਰਾਵਾਂ ਨੇ ਆਪਣੇ ਡੇਅਰੀ ਫਾਰਮ ਦੀ 2017 ‘ਚ ਰਜਿਸਟ੍ਰੇਸ਼ਨ ਕਰਾਈ ਸੀ। ਉਨ੍ਹਾਂ ਦਾ ਡੇਅਰੀ ਫਾਰਮ ਇਟਲੀ ਦੇ ਪਾਵੀਆ ਸੂਬੇ ‘ਚ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਇਟਲੀ ਦੇ ਖੇਤੀ ਮੰਤਰੀ ਟੈਰੇਸਾ ਬੇਲਾਨੋਵਾ ਨੇ ਪੰਜਾਬੀਆਂ ਦੀ ਮੌਤ ‘ਤੇ ਸੋਗ ਪ੍ਰਗਟਾਉਂਦੇ ਹੋਏ ਟਵੀਟ ਕੀਤਾ ਹੈ।

INDIAN 4 SIKHS DIE AFTER DROWNING IN ITALIAN FARM MANURE TANK
ਪੰਜਾਬ ‘ਚ ਛਾਇਆ ਸੋਗ ,ਪੰਜਾਬ ਦੇ 4 ਨੌਜਵਾਨਾਂ ਦੀ ਇਟਲੀ ‘ਚ ਹੋਈ ਮੌਤ

ਦੱਸ ਦੇਈਏ ਕਿ ਹਰਮਿੰਦਰ ਸਿੰਘ ਪੁੱਤਰ ਬਖ਼ਸ਼ੀਸ਼ ਸਿੰਘ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਲਾਗਲੇ ਪਿੰਡ ਕੁਰਾਲਾ ਦਾ ਜੰਮਪਲ ਸੀ। ਉਹ ਵਰ੍ਹੇ ਪਹਿਲਾਂ ਇਟਲੀ ਗਿਆ ਸੀ। ਉਸ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹਰਮਿੰਦਰ ਸਿੰਘ ਦੇ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਉਹ ਦੋ ਭੈਣਾਂ ਦਾ ਇਕੱਲਾ ਹੀ ਭਰਾ ਸੀ।ਬਾਕੀ ਦੇ ਤਿੰਨਾਂ ਵਿਚੋਂ ਦੋ ਸਕੇ ਭਰਾ ਤੇ ਇੱਕ ਉਨ੍ਹਾਂ ਦਾ ਹੀ ਭਾਣਜਾ  ਸੀ , ਜਿਨ੍ਹਾਂ ਦਾ ਪਿੰਡ ਚੀਮਾਂ ਜਿਲ੍ਹਾ ਕਪੂਰਥਲਾ  ਹੈ।
-PTCNews