ਪੰਜਾਬੀ ਤੇ ਬਾਲੀਵੁੱਡ ਐਕਟਰ ਜਿੰਮੀ ਸ਼ੇਰਗਿੱਲ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

Indian Actor Jimmy Shergill at Sri Harmandir Sahib Amritsar
ਪੰਜਾਬੀ ਤੇ ਬਾਲੀਵੁੱਡ ਐਕਟਰ ਜਿੰਮੀ ਸ਼ੇਰਗਿੱਲਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ  

ਪੰਜਾਬੀ ਤੇ ਬਾਲੀਵੁੱਡ ਐਕਟਰ ਜਿੰਮੀ ਸ਼ੇਰਗਿੱਲ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ:ਅੰਮ੍ਰਿਤਸਰ : ਬਾਲੀਵੁੱਡ ਫ਼ਿਲਮਾਂ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਐਕਟਰ ਜਿੰਮੀ ਸ਼ੇਰਗਿੱਲ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਆਪਣੇ ਨਾਂ ਦਾ ਝੰਡਾ ਲਹਿਰਾ ਚੁੱਕੇ ਹਨ। ਅਦਾਕਾਰ ਜਿੰਮੀ ਸ਼ੇਰਗਿੱਲ ਬੁੱਧਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸਨ ,ਜਿੱਥੇ ਉਨ੍ਹਾਂ ਗੁਰੂ ਘਰ ‘ਚ ਮੱਥਾ ਟੇਕਿਆ ਅਤੇ ਗੁਰਬਾਣੀ ਕੀਰਨ ਦਾ ਆਨੰਦ ਮਾਣਿਆ ਹੈ।

Indian Actor Jimmy Shergill at Sri Harmandir Sahib Amritsar
ਪੰਜਾਬੀ ਤੇ ਬਾਲੀਵੁੱਡ ਐਕਟਰ ਜਿੰਮੀ ਸ਼ੇਰਗਿੱਲਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਦੱਸਿਆ ਜਾਂਦਾ ਹੈ ਕਿਜਿੰਮੀ ਸ਼ੇਰਗਿੱਲ ‘ਰੰਗਬਾਜ਼ ਫਿਰ ਸੇ’ ਨਾਂ ਦੀ ਵੈੱਬਸੀਰੀਜ਼ ‘ਚ ਨਜ਼ਰ ਆਉਣ ਵਾਲੇ ਹਨ। ਜਿੰਮੀ ਸ਼ੇਰਗਿੱਲ ਇੰਨ੍ਹੀ ਦਿਨੀਂ ‘ਰੰਗਬਾਜ਼ ਫਿਰ ਸੇ’ ਨਾਂ ਦੀ ਵੈੱਬਸੀਰੀਜ਼ ਦੀ ਪ੍ਰਮੋਸ਼ਨ ਰੁੱਝੇ ਹੋਏ ਹਨ। ਇਸੇ ਵੈੱਬਸੀਰੀਜ਼ ਦੀ ਕਾਮਯਾਬੀ ਲਈ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਸਨ।

Indian Actor Jimmy Shergill at Sri Harmandir Sahib Amritsar
ਪੰਜਾਬੀ ਤੇ ਬਾਲੀਵੁੱਡ ਐਕਟਰ ਜਿੰਮੀ ਸ਼ੇਰਗਿੱਲਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਦੱਸ ਦੇਈਏ ਕਿ ਜਿੰਮੀ ਸ਼ੇਰਗਿੱਲ ਨੇ ਬਾਲੀਵੁੱਡ ‘ਚ ਸਾਲ 1996 ‘ਚ ਗੁਲਜਾਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਮਾਚਿਸ’ ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਸਲੀ ਪਛਾਣ ਸਾਲ 2000 ‘ਚ ਆਦਿਤਿਆ ਚੋਪੜਾ ਦੀ ‘ਮੋਹਬਤੇ’ ਫਿਲਮ ਨਾਲ ਬਣਾਈ। ਜਿਸ ‘ਚ ਉਹ ਅਮਿਤਾਭ ਬੱਚਨ ਤੇ ਸ਼ਾਹਰੁਖ ਖਾਨ ਨਾਲ ਨਜ਼ਰ ਆਏ ਸਨ। ਇਸ ਤੋਂ ਬਾਅਦ ਜਿੰਮੀ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ।
-PTCNews