Indian Air Force ਨੇ ਲਾਂਚ ਕੀਤੀ ਮੋਬਾਇਲ ਗੇਮ, ਜਾਣੋ, ਖ਼ਾਸੀਅਤ

Indian Air Force ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਨੇ ਗੇਮ ਨੂੰ ਲਾਂਚ ਕੀਤਾ ਹੈ। ਇਸ ਗੇਮ ਰਾਹੀਂ ਭਾਰਤੀ ਹਵਾਈ ਫੌਜ ਦੇਸ਼ ਦੇ ਨੌਜਵਾਨਾਂ ਨੂੰ ਫੌਜ ’ਚ ਭਰਤੀ ਹੋਣ ਲਈ ਪ੍ਰੇਰਿਤ ਕਰਨਾ ਚਾਹੁੰਦੀ ਹੈ। ਇਸ ਗੇਮ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਇਸ ਗੇਮ ’ਚ ਪਲੇਅਰ ਨੂੰ ਇਕ ਅਸਲੀ ਏਅਰ ਫੋਰਸ ਪਾਇਲਟ ਦਾ ਫੀਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈਹੈ। ਗੇਮ ਖੇਡਣ ਵਾਲੇ ਪਲੇਅਰ ਨੂੰ ਫਾਈਟਰ ਜੈੱਟ ਅਤੇ ਹੈਲੀਕਾਪਟਰ ਉਡਾਉਂਦੇ ਹੋਏ ਦੁਸ਼ਮਣ ਦਾ ਖਾਤਮਾ ਕਰਨਾ ਹੋਵੇਗਾ।

ਇਸ ਵਿਚ ਪਲੇਅਰਾਂ ਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਫ੍ਰੀ ਫਲਾਈਟ ਦਾ ਮੌਕਾ ਮਿਲੇਗਾ। ਟ੍ਰੇਨਿੰਗ ਦੌਰਾਨ ਇਕ ਟਿਊਟੋਰੀਅਲ ਮਿਸ਼ਨ ਨੂੰ ਪੂਰਾ ਕਰਨਾ ਹੋਵੇਗਾ।

ਗੇਮ ਨੂੰ ਅਜੇ ਸਿਰਫ ਸਿੰਗਲ ਪਲੇਅਰ ਆਪਸ਼ ਦੇ ਨਾਲ ਲਾਂਚ ਕੀਤਾ ਗਿਆ ਹੈ। ਗੇਮ ਦਾ ਮਲਟੀ ਪਲੇਅ ਵਰਜਨ ਇਸੇ ਸਾਲ ਅਕਤੂਬਰ ’ਚ ਲਾਂਚ ਕੀਤਾ ਜਾਵੇਗਾ।

-PTC News