ਭਾਰਤੀ ਹਵਾਈ ਫ਼ੌਜ ਦੇ ਸ਼ਹੀਦ ਸਿਧਾਰਥ ਵਸ਼ਿਸ਼ਠ ਦਾ ਚੰਡੀਗੜ੍ਹ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ

Indian Air Force Martyr Siddhartha Vashisht Chandigarh government honors Final cremation
ਭਾਰਤੀ ਹਵਾਈ ਫ਼ੌਜ ਦੇ ਸ਼ਹੀਦ ਸਿਧਾਰਥ ਵਸ਼ਿਸ਼ਠ ਦਾ ਚੰਡੀਗੜ੍ਹ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ

ਭਾਰਤੀ ਹਵਾਈ ਫ਼ੌਜ ਦੇ ਸ਼ਹੀਦ ਸਿਧਾਰਥ ਵਸ਼ਿਸ਼ਠ ਦਾ ਚੰਡੀਗੜ੍ਹ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ:ਚੰਡੀਗੜ੍ਹ : ਜੰਮੂ -ਕਸ਼ਮੀਰ ਦੇ ਬੜਗਾਮ ਜ਼ਿਲੇ ‘ਚ ਬੁੱਧਵਾਰ ਨੂੰ ਸ਼ਹੀਦ ਹੋਏ ਵਿੰਗ ਕਮਾਂਡਰ ਸਿਧਾਰਥ ਵਸ਼ਿਸ਼ਟ ਦਾ ਅੰਤਿਮ ਸਸਕਾਰ ਅੱਜ ਚੰਡੀਗੜ੍ਹ ਦੇ ਸੈਕਟਰ-25 ਵਿਚ ਏਅਰਪੋਰਟ ਦੇ ਗਾਰਡ ਆਫ਼ ਆਨਰ ਨਾਲ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਸ਼ਹੀਦ ਵਿੰਗ ਕਮਾਂਡਰ ਸਿਧਾਰਥ ਦੀ ਮ੍ਰਿਤਕ ਦੇਹ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਸੀ।ਇਸ ਦੌਰਾਨ ਸ਼ਹੀਦ ਸਿਧਾਰਥ ਨੂੰ ਸ਼ਰਧਾਂਜ਼ਲੀ ਦੇਣ ਲਈ ਪ੍ਰਸ਼ਾਸ਼ਨ ਦੇ ਕਈ ਸੀਨੀਅਰ ਅਧਿਕਾਰੀ ਅਤੇ ਵੱਡੀ ਗਿਣਤੀ ‘ਚ ਲੋਕ ਪੁੱਜੇ ਸਨ।ਸ਼ਹੀਦ ਸਿਧਾਰਥ ਦੀ ਅੰਤਿਮ ਵਿਦਾਈ ਮੌਕੇ ਵੱਡੀ ਗਿਣਤੀ ‘ਚ ਲੋਕਾਂ ਨੇ ਸ਼ਰਧਾਂਜਲੀ ਦਿੱਤੀ ਹੈ।

Indian Air Force Martyr Siddhartha Vashisht Chandigarh government honors Final cremation
ਭਾਰਤੀ ਹਵਾਈ ਫ਼ੌਜ ਦੇ ਸ਼ਹੀਦ ਸਿਧਾਰਥ ਵਸ਼ਿਸ਼ਠ ਦਾ ਚੰਡੀਗੜ੍ਹ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ

ਜਾਣਕਾਰੀ ਅਨੁਸਾਰ ਏਅਰਫੋਰਸ ਵੱਲੋਂ ਸ਼ਹੀਦ ਸਿਧਾਰਥ ਦੀ ਮ੍ਰਿਤਕ ਦੇਹ ਨੂੰ ਕੱਲ ਜੰਮੂ ਤੋਂ ਦਿੱਲੀ ਲਿਆਂਦਾ ਗਿਆ ਸੀ।ਉਸ ਤੋਂ ਬਾਅਦ ਸ਼ਹੀਦ ਸਿਧਾਰਥ ਦੀ ਪਤਨੀ ਆਰਤੀ ਵਸ਼ਿਸ਼ਠ ਮ੍ਰਿਤਕ ਦੇਹ ਰਿਸੀਵ ਕਰਨ ਲਈ ਲਗਪਗ 5.30 ਵਜੇ ਏਅਰਪੋਰਟ ਪਹੁੰਚ ਗਈ।ਜਿਵੇਂ ਹੀ ਸਿਧਾਰਥ ਦੀ ਮ੍ਰਿਤਕ ਦੇਹ ਉਨ੍ਹਾਂ ਦੀ ਰਿਹਾਇਸ਼ ਵਿਖੇ ਪੁੱਜੀ ਤਾਂ ਲੋਕ ਸਿਧਾਰਥ ਅਮਰ ਰਹੇ, ਭਾਰਤ ਮਾਤਾ ਦੀ ਜੈ ਦੇ ਜੈਕਾਰੇ ਲਾਉਣ ਲੱਗ ਪਏ ਸਨ।

Indian Air Force Martyr Siddhartha Vashisht Chandigarh government honors Final cremation
ਭਾਰਤੀ ਹਵਾਈ ਫ਼ੌਜ ਦੇ ਸ਼ਹੀਦ ਸਿਧਾਰਥ ਵਸ਼ਿਸ਼ਠ ਦਾ ਚੰਡੀਗੜ੍ਹ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ

ਦੱਸ ਦੇਈਏ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਜਵਾਨ ਸਿਧਾਰਥ ਵਸ਼ਿਸ਼ਟ ਬਤੌਰ ਪਾਇਲਟ ਭਾਰਤੀ ਹਵਾਈ ਫੌਜ ਦਾ ਜਹਾਜ਼ ਉਡਾ ਰਿਹਾ ਸੀ।ਇਸ ਦੌਰਾਨ ਸ਼੍ਰੀਨਗਰ ਏਅਰਪੋਰਟ ਤੋਂ 10 ਕਿਲੋਮੀਟਰ ਦੂਰ ਬਡਗਾਮ ਵਿਚ ਇਹ ਹਾਦਸਾ ਵਾਪਰਿਆ ਸੀ।ਇਸ ਹਾਦਸੇ ਵਿੱਚ ਪਾਇਲਟ ਸਿਧਾਰਥ ਵਸ਼ਿਸ਼ਟ ਦੀ ਮੌਤ ਹੋ ਗਈ ਹੈ।ਪਾਇਲਟ ਸਿਧਾਰਥ ਵਸ਼ਿਸ਼ਟ ਆਪਣੇ ਪਿੱਛੇ ਆਪਣੇ ਮਾਤਾ-ਪਿਤਾ, ਪਤਨੀ ਅਤੇ ਦੋ ਸਾਲ ਦੇ ਬੇਟੇ ਨੂੰ ਛੱਡ ਗਏ ਹਨ।ਸਿਧਾਰਥ ਦੀ ਪਤਨੀ ਵੀ ਸਕਵਾਡਰਨ ਲੀਡਰ ਹਨ ਅਤੇ ਉਨ੍ਹਾਂ ਦੇ ਪਿਤਾ ਵੀ ਆਰਮੀ ਵਿਚ ਸਨ।ਉਨ੍ਹਾਂ ਦਾ ਪੂਰਾ ਪਰਿਵਾਰ ਆਰਮੀ ਨੂੰ ਸਮਰਪਿਤ ਹੈ।

Indian Air Force Martyr Siddhartha Vashisht Chandigarh government honors Final cremation
ਭਾਰਤੀ ਹਵਾਈ ਫ਼ੌਜ ਦੇ ਸ਼ਹੀਦ ਸਿਧਾਰਥ ਵਸ਼ਿਸ਼ਠ ਦਾ ਚੰਡੀਗੜ੍ਹ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ

ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ ਮਿੱਗ-21 ਬੁੱਧਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਸੀ।ਇਸ ਹਾਦਸੇ ‘ਚ 2 ਪਾਇਲਟਾਂ ਸਮੇਤ 7 ਲੋਕ ਮਾਰੇ ਗਏ ਸਨ।ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ ਮਿੱਗ-21 ਨੇ ਸ਼੍ਰੀਨਗਰ ਏਅਰਪੋਰਟ ਤੋਂ ਉਡਾਣ ਭਰੀ ਸੀ ਅਤੇ ਕੁਝ ਸਮੇਂ ਬਾਅਦ ਧਮਾਕੇ ਨਾਲ ਜਹਾਜ਼ ਕਲਾਨ ਪਿੰਡ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
-PTCNews