Thu, Apr 25, 2024
Whatsapp

ਭਾਰਤੀ ਹਵਾਈ ਸੈਨਾ ਨੇ ਜਵਾਬੀ ਕਾਰਵਾਈ ਕਰਦਿਆਂ ਪਾਕਿ ਦਾ ਐੱਫ-16 ਕੀਤਾ ਤਬਾਹ : ANI ਦਾ ਦਾਅਵਾ

Written by  Shanker Badra -- February 27th 2019 01:54 PM
ਭਾਰਤੀ ਹਵਾਈ ਸੈਨਾ ਨੇ ਜਵਾਬੀ ਕਾਰਵਾਈ ਕਰਦਿਆਂ ਪਾਕਿ ਦਾ ਐੱਫ-16 ਕੀਤਾ ਤਬਾਹ : ANI ਦਾ ਦਾਅਵਾ

ਭਾਰਤੀ ਹਵਾਈ ਸੈਨਾ ਨੇ ਜਵਾਬੀ ਕਾਰਵਾਈ ਕਰਦਿਆਂ ਪਾਕਿ ਦਾ ਐੱਫ-16 ਕੀਤਾ ਤਬਾਹ : ANI ਦਾ ਦਾਅਵਾ

ਭਾਰਤੀ ਹਵਾਈ ਸੈਨਾ ਨੇ ਜਵਾਬੀ ਕਾਰਵਾਈ ਕਰਦਿਆਂ ਪਾਕਿ ਦਾ ਐੱਫ-16 ਕੀਤਾ ਤਬਾਹ : ANI ਦਾ ਦਾਅਵਾ:ਸ੍ਰੀਨਗਰ :ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਪੁੰਛ ਅਤੇ ਨੌਸ਼ਹਿਰਾ ਸੈਕਟਰ 'ਚ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ ਹੈ ਪਰ ਭਾਰਤ ਦੀ ਜਵਾਬੀ ਕਾਰਵਾਈ ਮਗਰੋਂ ਇਹ ਜਹਾਜ਼ ਵਾਪਸ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਚਲੇ ਗਏ ਹਨ।ਸੂਤਰਾਂ ਮੁਤਾਬਕ ਭਾਰਤੀ ਹਵਾਈ ਸੈਨਾ ਨੇ ਜਵਾਬੀ ਕਾਰਵਾਈ ਕਰਦਿਆਂ ਗੋਲਾਬਾਰੀ ਕਰਕੇ ਪਾਕਿ ਦਾ ਐੱਫ-16 ਤਬਾਹ ਕੀਤਾ ਹੈ।ਇਸ ਜਹਾਜ਼ ਦਾ ਮਲਬਾ ਪਾਕਿਸਤਾਨੀ ਖੇਤਰ ਦੇ ਅੰਦਰ ਲਾਮ ਵੈਲੀ 'ਚ ਡਿੱਗਿਆ ਹੈ। [caption id="attachment_262371" align="aligncenter" width="300"]Indian Air Force pakistan f-16 Atack : Surces ਭਾਰਤੀ ਹਵਾਈ ਸੈਨਾ ਨੇ ਜਵਾਬੀ ਕਾਰਵਾਈ ਕਰਦਿਆਂ ਪਾਕਿ ਦਾ ਐੱਫ-16 ਕੀਤਾ ਤਬਾਹ : ANI ਦਾ ਦਾਅਵਾ[/caption] ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦਾ ਇਹ ਲੜਾਕੂ ਜਹਾਜ਼ ਭਾਰਤ ਦੀ ਸਰਹੱਦ ਦੇ 3 ਕਿਲੋਮੀਟਰ ਅੰਦਰ ਤਕ ਦਾਖਲ ਹੋ ਗਿਆ ਸੀ, ਜਿਸ ਨੂੰ ਭਾਰਤ ਨੇ ਤਬਾਹ ਕਰ ਦਿੱਤਾ।ਪਾਕਿਸਤਾਨੀ ਜਹਾਜ਼ਾਂ ਨੇ ਵਾਪਸ ਜਾਂਦਿਆਂ ਬੰਬ ਵੀ ਸੁੱਟੇ ਹਨ।ਸੂਤਰਾਂ ਮੁਤਾਬਕ ਹਵਾਈ ਖੇਤਰ ਦਾ ਉਲੰਘਣ ਕਰਨ ਆਏ ਪਾਕਿਸਤਾਨੀ ਲੜਾਕੂ ਜਹਾਜ਼ਾਂ ਦੀ ਗਿਣਤੀ 3 ਸੀ। [caption id="attachment_262372" align="aligncenter" width="300"]Indian Air Force pakistan f-16 Atack : Surces ਭਾਰਤੀ ਹਵਾਈ ਸੈਨਾ ਨੇ ਜਵਾਬੀ ਕਾਰਵਾਈ ਕਰਦਿਆਂ ਪਾਕਿ ਦਾ ਐੱਫ-16 ਕੀਤਾ ਤਬਾਹ : ANI ਦਾ ਦਾਅਵਾ[/caption] ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਭਾਰਤੀ ਫ਼ੌਜ ਨੇ ਪਾਕਿਸਤਾਨ ਖਿਲਾਫ ਸਰਜੀਕਲ ਸਟ੍ਰਾਈਕ-2 ਕੀਤੀ ਹੈ।ਇਸ ਵਾਰ ਇਹ ਸਟ੍ਰਾਈਕ ਲੜਾਕੂ ਜਹਾਜ਼ਾਂ ਜ਼ਰੀਏ ਕੀਤੀ ਗਈ ਹੈ।ਭਾਰਤੀ ਸੈਨਾ ਨੇ ਅੱਜ ਸਵੇਰੇ 3.30 ਵਜੇ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ 'ਚ ਚੱਲ ਰਹੇ ਅੱਤਵਾਦੀ ਕੈਂਪਾਂ 'ਤੇ ਹਵਾਈ ਹਮਲਾ ਕਰ ਦਿੱਤਾ ਸੀ।ਇਸ ਦੌਰਾਨ 12 ਮਿਰਾਜ ਲੜਾਕੂ ਜਹਾਜ਼ਾਂ ਵੱਲੋਂ ਜੈਸ਼ ਦੇ ਅੱਤਵਾਦੀ ਟਿਕਾਣਿਆਂ 'ਤੇ 1000 ਕਿੱਲੋ ਤੋਂ ਜ਼ਿਆਦਾ ਵਿਸਫੋਟਕ ਸਮੱਗਰੀ ਸੁੱਟੀ ਗਈ ਸੀ। -PTCNews


Top News view more...

Latest News view more...