ਭਾਰਤੀ ਹਵਾਈ ਫ਼ੌਜ ਦੇ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਅੱਜ ਕਰੇਗਾ ਰਿਹਾਅ ,ਵਾਹਗਾ ਬਾਰਡਰ ‘ਤੇ ਜਸ਼ਨ ਦੀਆਂ ਤਿਆਰੀਆਂ

Indian Air Force pilot Abhinandan Varthaman Pakistan today release
ਭਾਰਤੀ ਹਵਾਈ ਫ਼ੌਜ ਦੇ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਅੱਜ ਕਰੇਗਾ ਰਿਹਾਅ ,ਵਾਹਗਾ ਬਾਰਡਰ 'ਤੇ ਜਸ਼ਨ ਦੀਆਂ ਤਿਆਰੀਆਂ

ਭਾਰਤੀ ਹਵਾਈ ਫ਼ੌਜ ਦੇ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਅੱਜ ਕਰੇਗਾ ਰਿਹਾਅ ,ਵਾਹਗਾ ਬਾਰਡਰ ‘ਤੇ ਜਸ਼ਨ ਦੀਆਂ ਤਿਆਰੀਆਂ: ਨਵੀਂ ਦਿੱਲੀ : ਪਾਕਿਸਤਾਨੀ ਫ਼ੌਜ ਵੱਲੋਂ ਹਿਰਾਸਤ ਵਿਚ ਲਏ ਗਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਨੂੰ ਅੱਜ ਵਾਹਗਾ ਬਾਰਡਰ ਦੇ ਰਸਤੇ ਤੋਂ ਪਾਕਿਸਤਾਨ ਭਾਰਤ ਨੂੰ ਸੌਂਪ ਦੇਵੇਗਾ। ਇਸ ਲਈ ਵਾਹਗਾ ਬਾਰਡਰ ‘ਤੇ ਉਨ੍ਹਾਂ ਦੇ ਸਵਾਗਤ ਲਈ ਜ਼ੋਰਦਾਰ ਤਿਆਰੀ ਕੀਤੀ ਗਈ ਹੈ।

Indian Air Force pilot Abhinandan Varthaman Pakistan today release
ਭਾਰਤੀ ਹਵਾਈ ਫ਼ੌਜ ਦੇ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਅੱਜ ਕਰੇਗਾ ਰਿਹਾਅ ,ਵਾਹਗਾ ਬਾਰਡਰ ‘ਤੇ ਜਸ਼ਨ ਦੀਆਂ ਤਿਆਰੀਆਂ

ਇਸ ਦੌਰਾਨ ਵਿੰਗ ਕਮਾਂਡਰ ਅਭਿਨੰਦਨ ਵਾਰਥਾਮਨ ਦੇ ਮਾਤਾ ਪਿਤਾ ਜਦੋਂ ਚੇਨਈ ਤੋਂ ਉਡਾਣ ਰਾਹੀਂ ਦਿੱਲੀ ਪਹੁੰਚੇ ਤਾਂ ਲੋਕਾਂ ਨੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਹੈ। ਅਭਿਨੰਦਨ ਦੇ ਮਾਤਾ ਪਿਤਾ ਦੇਰ ਰਾਤ ਕਰੀਬ ਡੇਢ ਵਜੇ ਚੇਨਈ ਤੋਂ ਦਿੱਲੀ ਪਹੁੰਚੇ ਤੇ ਫਿਰ ਉਹ ਅੰਮ੍ਰਿਤਸਰ ਲਈ ਰਵਾਨਾ ਹੋ ਗਏ ਸਨ।

Indian Air Force pilot Abhinandan Varthaman Pakistan today release
ਭਾਰਤੀ ਹਵਾਈ ਫ਼ੌਜ ਦੇ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਅੱਜ ਕਰੇਗਾ ਰਿਹਾਅ ,ਵਾਹਗਾ ਬਾਰਡਰ ‘ਤੇ ਜਸ਼ਨ ਦੀਆਂ ਤਿਆਰੀਆਂ

ਦੱਸ ਦੇਈਏ ਕਿ ਜੰਮੂ -ਕਸ਼ਮੀਰ ਦੇ ਬੜਗਾਮ ਜ਼ਿਲੇ ‘ਚ ਬੁੱਧਵਾਰ ਨੂੰ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ ਮਿੱਗ-21 ਹਾਦਸਾਗ੍ਰਸਤ ਹੋ ਗਿਆ ਸੀ।ਇਸ ਹਾਦਸੇ ‘ਚ 2 ਪਾਇਲਟਾਂ ਸਮੇਤ 7 ਲੋਕ ਮਾਰੇ ਗਏ ਸਨ।
-PTCNews