ਹਾਦਸਾਗ੍ਰਸਤ ਹੋਇਆ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21
ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21 (MiG-21) ਹਾਦਸਾਗ੍ਰਸਤ ਹੋ ਗਿਆ। ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਸੂਰਤਗੜ੍ਹ ਵਿੱਚ MiG-21 ਜਹਾਜ਼ ਕ੍ਰੈਸ਼ ਹੋ ਗਿਆ ਹੈ। ਨਿਊਜ ਏਜੰਸੀ ਮੁਤਾਬਕ ਹਵਾਈ ਫੌਜ ਦਾ ਮਿਗ 21 ਬਾਈਸਨ ਫਾਇਟਰ ਪਲੇਨ ਕ੍ਰੈਸ਼ ਹੋ ਗਿਆ ਹੈ। ਉਥੇ ਹੀ ਹਾਦਸੇ ਦੌਰਾਨ ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਵਿੱਚ ਪਾਇਲਟ ਸੁਰੱਖਿਅਤ ਹੈ। ਜਹਾਜ਼ ਵਿੱਚ ਗੜਬੜੀ ਦਾ ਖਦਸ਼ਾ ਹੁੰਦੇ ਹੀ ਪਾਇਲਟ ਸੁਰੱਖਿਅਤ ਰੂਪ ਨਾਲ ਜਹਾਜ਼ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ। ਇਹ ਹਾਦਸਾ ਮਿਗ -21 ਦੇ ਰੈਗੁਲਰ ਉਡਾਣ ਦੌਰਾਨ ਹੋਇਆ ਹੈ। ਇਸ ਹਾਦਸੇ ਤੋਂ ਬਾਅਦ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।
During a training sortie in the western sector, a MiG-21 Bison aircraft experienced a major technical malfunction this evening. The pilot ejected safely at about 2015 hrs. There is no loss of life. An Court of Inquiry has been ordered to ascertain the cause of the accident. — Indian Air Force (@IAF_MCC) January 5, 2021