ਅਮਰੀਕਾ ਵਿਖੇ ਭਾਰਤੀ ਰਾਜਦੂਤ ਵੱਲੋਂ ਅਮਰੀਕੀ-ਸਿੱਖ ਆਗੂਆਂ ਨਾਲ ਵੀਡੀਓ ਕਾਨਫ਼ਰੰਸ

Indian Ambassador at US American sikh

ਵਾਸ਼ਿੰਗਟਨ – ਅਮਰੀਕਾ ‘ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸੰਯੁਕਤ ਰਾਜ ‘ਚ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਵੀਡੀਓ ਕਾਨਫ਼ਰੰਸ ਕਰਕੇ ਗੱਲਬਾਤ ਕੀਤੀ। ਇਸ ਵਰਚੁਅਲ ਤਰੀਕੇ ਨਾਲ ਕੀਤੀ ਗਈ ਬੈਠਕ ‘ਚ ਹਿੱਸਾ ਲੈਣ ਵਾਲੇ ਅਮਰੀਕੀ-ਸਿੱਖ ਆਗੂਆਂ ਨੇ ਪੰਜਾਬ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਨਾਲ, ਭਾਰਤ ਦੇ ਵਿਕਾਸ ‘ਚ ਯੋਗਦਾਨ ਪਾਉਣ ਦਾ ਸੰਕਲਪ ਲਿਆ।
Indian Ambassador at US American sikh
ਬੈਠਕ ਤੋਂ ਬਾਅਦ ਸੰਧੂ ਨੇ ਅਮਰੀਕੀ-ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨਾਲ 2 ਘੰਟੇ ਦੇ ਕਰੀਬ ਹੋਈ ਗੱਲਬਾਤ ਨੂੰ ਬਿਹਤਰੀਨ ਦੱਸਿਆ। ਬੈਠਕ ਤੇ ਗੱਲਬਾਤ ਨੂੰ ਸ਼ਾਨਦਾਰ ਦੱਸਦੇ ਹੋਏ ਸ. ਸੰਧੂ ਨੇ ਸ਼ੁੱਕਰਵਾਰ ਨੂੰ ਇੱਕ ਟਵੀਟ ਵੀ ਕੀਤਾ।


Indian Ambassador at US American sikh
ਇਸ ਆਨਲਾਈਨ ਬੈਠਕ ‘ਚ ਲਗਪਗ 100 ਸਿੱਖ ਆਗੂਆਂ ਨੇ ਹਿੱਸਾ ਲਿਆ। ਬੈਠਕ ਦੌਰਾਨ ਰਾਜਦੂਤ ਨੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਭਾਰਤ -ਅਮਰੀਕਾ ਰਣਨੀਤਿਕ ਸੰਬੰਧਾਂ ਬਾਰੇ ਜਾਣਕਾਰੀ ਦਿੱਤੀ ਅਤੇ ਸੰਯੁਕਤ ਰਾਜ ਅਮਰੀਕਾ ਦੇ ਸਮਾਜਿਕ-ਆਰਥਿਕ ਖੇਤਰ ਤੇ ਭਾਰਤ ਦੇ ਵਿਕਾਸ ‘ਚ ਉਨ੍ਹਾਂ ਦੇ ਪਾਏ ਮਿਸਾਲੀ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਸਿੱਖ ਆਗੂਆਂ ਨੇ ਪੰਜਾਬ ਨੂੰ ਸਿੱਖਿਆ ਤੇ ਵਾਤਾਵਰਨ ਖੇਤਰਾਂ ‘ਚ ਹੋਰ ਵਿਕਸਿਤ ਬਣਾਉਣ ‘ਚ ਮਦਦ ਕਰਨ ‘ਚ ਰੁਚੀ ਦਿਖਾਈ।
Indian Ambassador at US American sikh
ਹਿੱਸਾ ਲੈਣ ਵਾਲੇ ਇੱਕ ਅਹੁਦੇਦਾਰ ਮੁਤਾਬਿਕ ਪੰਜਾਬ ਦੇ ਵਿਕਾਸ ਲਈ ਸਮੂਹ ਨੁਮਾਇੰਦਿਆਂ ‘ਚ ਕੁਝ ਕਰਨ ਵਾਸਤੇ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਵੱਖ-ਵੱਖ ਸਮਰੱਥਾਵਾਂ ‘ਚ ਅਮਰੀਕਾ ਵਿਖੇ ਆਪਣੀ ਤਾਇਨਾਤੀ ਦੌਰਾਨ ਰਾਜਦੂਤ ਸੰਧੂ ਸਿੱਖ ਪਰਵਾਸੀਆਂ ਨਾਲ ਵੱਖੋ-ਵੱਖ ਕਿਸਮ ਦੀਆਂ ਸਰਗਰਮੀਆਂ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ ਹਨ। 2016 ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਮਰੀਕਾ ਫ਼ੇਰੀ ਦੌਰਾਨ ਉਨ੍ਹਾਂ ਦੀ ਸਿੱਖ ਭਾਈਚਾਰੇ ਦੇ ਆਗੂਆਂ ਦੀ ਪਹਿਲੀ ਬੈਠਕ ‘ਚ ਵੀ ਰਾਜਦੂਤ ਸੰਧੂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ।