ਭਾਰਤੀ ਜੋੜੇ ਨੇ ਅਮਰੀਕੀ ਯੂਨੀਵਰਸਿਟੀ ਨੂੰ 1300 ਕਰੋੜ ਰੁਪਏ ਦਾਨ ਕੀਤੇ

By Joshi - September 27, 2017 8:09 pm

Indian American couple donates $200mn: ਇਕ ਭਾਰਤੀ-ਅਮਰੀਕੀ ਡਾਕਟਰ ਜੋੜ੍ਹੇ ਨੇ ਇੱਕ ਅਮਰੀਕੀ ਯੂਨੀਵਰਸਿਟੀ ਨੂੰ 1300 ਕਰੋੜ ਰੁਪਏ ਦਾਨ ਕੀਤੇ ਹਨ।ਕਿਰਨ ਪਟੇਲ ਜੋ ਕਿ ਦਿਲ ਦੇ ਰੋਗਾਂ ਦੇ ਮਾਹਿਰ ਹਨ, ਅਤੇ ਉਹਨਾਂ ਦੀ ਪਤਨੀ ਪੱਲਵੀ ਪਟੇਲ ਜੋ ਕਿ ਬਾਲ ਰੋਗ ਮਾਹਿਰ ਹੈ ਨੇ ਫਲੋਰੀਡਾ ਦੀ ਇਕ ਯੂਨੀਵਰਸਿਟੀ ਨੂੰ 20 ਕਰੋੜ ਡਾਲਰ ਦਾ ਦਾਨ ਦਿੱਤਾ ਹੈ।
Indian American couple donates $200mn to american universityਇਹਨਾਂ ਪੈਸਿਆਂ ਨਾਲ ਟੇਂਪਾ 'ਚ ਨੋਵਾ ਸਾਊਥ ਈਸਟਰਨ ਯੂਨੀਵਰਸਿਟੀ ਦਾ ਨਵਾਂ ਕੰਪਲੈਕਸ ਖੋਲ੍ਹੇ ਜਾਣ ਦੀ ਸੂਚਨਾ ਹੈ। ਇਹ ਪੈਸੇ ਦਾਨ ਕਰਨ ਦਾ ਉਹਨਾਂ ਦਾ ਮਕਸਦ ਸਿਹਤ ਖੇਤਰ 'ਚ ਸੁਧਾਰ ਕਰਨਾ ਹੈ।
Indian American couple donates $200mn to american universityਜ਼ਿਕਰਯੋਗ ਹੈ ਕਿ ਇੱਥੇ ਭਾਰਤ ਦੇ ਡਾਕਟਰਾਂ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ। ਕਿਰਨ ਪਟੇਲ ਜਾਂਬੀਆ 'ਚ ਜਨਮੇ ਅਤੇ ਭਾਰਤ 'ਚ ਪੜ੍ਹੇ ਹਨ। ਉਹ ਟੇਂਪਾ 'ਚ ਫ੍ਰੀਡਮ ਹੈਲਥ ਨਾਂ ਦਾ ਸੰਗਠਨ ਚਲਾਉਂਦੇ ਹਨ।
Indian American couple donates $200mn to american universityਯੂਨੀਵਰਸਿਟੀ ਨੇ ਪਟੇਲ ਜੋੜੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਹਾਡੀ ਮਦਦ ਨਾਲ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਮੁੱਢਲੀਆਂ ਅਤੇ ਸਿਹਤ ਸੇਵਾਵਾਂ ਮੁਹੱਈਆ ਹੋ ਸਕਣਗੀਆਂ।

—PTC News

adv-img
adv-img