ਭਾਰਤੀ ਫੌਜੀਆਂ ਨੇ ਇਸ ਤਰ੍ਹਾਂ ਚੀਨੀ ਫੌਜੀਆਂ ਨੂੰ ਸਿਖਾਇਆ ਭੰਗੜਾ (ਦੇਖੋ ਵੀਡੀਓ)

bhangra
ਭਾਰਤੀ ਫੌਜੀਆਂ ਨੇ ਇਸ ਤਰ੍ਹਾਂ ਚੀਨੀ ਫੌਜੀਆਂ ਨੂੰ ਸਿਖਾਇਆ ਭੰਗੜਾ (ਦੇਖੋ ਵੀਡੀਓ)

ਭਾਰਤੀ ਫੌਜੀਆਂ ਨੇ ਇਸ ਤਰ੍ਹਾਂ ਚੀਨੀ ਫੌਜੀਆਂ ਨੂੰ ਸਿਖਾਇਆ ਭੰਗੜਾ (ਦੇਖੋ ਵੀਡੀਓ),ਬੀਜਿੰਗ: ਅਕਸਰ ਹੀ ਅਸੀਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆਂ ‘ਤੇ ਵਾਇਰਲ ਹੁੰਦੀਆਂ ਦੇਖਦੇ ਹਾਂ। ਜਿੰਨ੍ਹਾਂ ਨੂੰ ਦੇਖ ਕਈ ਵਾਰ ਤਾਂ ਲੋਕਾਂ ਦੇ ਹੋਸ਼ ਵੀ ਉੱਡ ਜਾਂਦੇ ਹਨ। ਇਸੇ ਤਰ੍ਹਾਂ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

bhangra
ਭਾਰਤੀ ਫੌਜੀਆਂ ਨੇ ਇਸ ਤਰ੍ਹਾਂ ਚੀਨੀ ਫੌਜੀਆਂ ਨੂੰ ਸਿਖਾਇਆ ਭੰਗੜਾ (ਦੇਖੋ ਵੀਡੀਓ)

ਤੁਸੀ ਇਸ ਵੀਡੀਓ ‘ਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਭਾਰਤੀ ਫੌਜੀ ਚੀਨੀ ਫੌਜੀਆਂ ਨੂੰ ਭੰਗੜਾ ਸਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਵੀਡੀਓ ਭਾਰਤ ਤੇ ਚੀਨ ਵਿਚਕਾਰ ਚੀਨ ਦੇ ਸ਼ਹਿਰ ਚੇਂਗਦੂ ‘ਚ ਜਾਰੀ ਮਿਲਟਰੀ ਡਰਿੱਲ ‘ਹੈਂਡ ਇਨ ਹੈਂਡ’ ਦਾ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

bhangra
ਭਾਰਤੀ ਫੌਜੀਆਂ ਨੇ ਇਸ ਤਰ੍ਹਾਂ ਚੀਨੀ ਫੌਜੀਆਂ ਨੂੰ ਸਿਖਾਇਆ ਭੰਗੜਾ (ਦੇਖੋ ਵੀਡੀਓ)

ਤੁਸੀ ਇਸ ਵੀਡੀਓ ‘ਚ ਦੇਖ ਸਕਦੇ ਹੋ ਕਿ ਸਿੱਖ ਰੈਜੀਮੈਂਟ ਦੇ ਫੌਜੀ ਪੰਜਾਬੀ ਅੰਦਾਜ਼ ਨਾਲ ਬੋਲੀਆਂ ਪਾ ਕੇ ਚੀਨੀ ਫੌਜੀਆਂ ਨੂੰ ਭੰਗੜਾ ਸਿਖਾ ਰਹੇ ਹਨ। ਉਧਰ ਦੂਸਰੇ ਪਾਸੇ ਚੀਨੀ ਫੌਜੀ ਵੀ ਭੰਗੜਾ ਪਾ ਪੂਰਾ ਆਨੰਦ ਮਾਣ ਰਹੇ ਹਨ।

ਹੋਰ ਪੜ੍ਹੋ: ਦਿੱਲੀ ‘ਚ ਨਸ਼ਾ ਵੇਚਣ ਲਈ ਇਸ ਤਰ੍ਹਾਂ ਸ਼ਿਕਾਰ ਬਣਾਏ ਜਾ ਰਹੇ ਹਨ ਮਾਸੂਮ ਬੱਚੇ, ਪੜ੍ਹੋ ਖ਼ਬਰ

ਦੱਸ ਦੇਈਏ ਕਿ ਦੋਹਾਂ ਦੇਸ਼ਾਂ ਵਿਚਕਾਰ ਚੇਂਗਦੂ ਵਿਚ ਸੰੰਬੰਧਾਂ ਨੂੰ ਸੁਧਾਰਨ ਦੇ ਉਦੇਸ਼ ਨਾਲ ਮਿਲਟਰੀ ਡਰਿੱਲ ਦਾ ਆਯੋਜਨ ਹੋ ਰਿਹਾ ਹੈ। ਜਿਸ ਨੂੰ ਲੈ ਕੇ ਫੌਜੀਆਂ ਵੱਲੋਂ ਖੁਸ਼ੀ ਜਤਾਈ ਜਾ ਰਹੀ ਹੈ। ‘ਹੈਂਡ ਇਨ ਹੈਂਡ’ ਮਿਲਟਰੀ ਡਰਿੱਲ ਦਾ ਇਸ ਸਾਲ ਇਹ 7ਵਾਂ ਐਡੀਸ਼ਨ ਹੈ। ਇਹ ਮਿਲਟਰੀ ਡਰਿੱਲ 23 ਦਸੰਬਰ ਨੂੰ ਖਤਮ ਹੋਵੇਗੀ।

-PTC News