Sat, Apr 20, 2024
Whatsapp

ਭਾਰਤੀ ਸੈਨਾ ਵੱਲੋਂ ਪਾਕਿਸਤਾਨ ਦੇ ਝੂਠ ਦਾ ਪਰਦਾਫਾਸ਼ , ਐੱਫ-16 ਜਹਾਜ਼ ਵਰਤਣ ਦੇ ਪੇਸ਼ ਕੀਤੇ ਸਬੂਤ

Written by  Shanker Badra -- February 28th 2019 07:41 PM -- Updated: February 28th 2019 07:49 PM
ਭਾਰਤੀ ਸੈਨਾ ਵੱਲੋਂ ਪਾਕਿਸਤਾਨ ਦੇ ਝੂਠ ਦਾ ਪਰਦਾਫਾਸ਼ , ਐੱਫ-16 ਜਹਾਜ਼ ਵਰਤਣ ਦੇ ਪੇਸ਼ ਕੀਤੇ ਸਬੂਤ

ਭਾਰਤੀ ਸੈਨਾ ਵੱਲੋਂ ਪਾਕਿਸਤਾਨ ਦੇ ਝੂਠ ਦਾ ਪਰਦਾਫਾਸ਼ , ਐੱਫ-16 ਜਹਾਜ਼ ਵਰਤਣ ਦੇ ਪੇਸ਼ ਕੀਤੇ ਸਬੂਤ

ਭਾਰਤੀ ਸੈਨਾ ਵੱਲੋਂ ਪਾਕਿਸਤਾਨ ਦੇ ਝੂਠ ਦਾ ਪਰਦਾਫਾਸ਼ , ਐੱਫ-16 ਜਹਾਜ਼ ਵਰਤਣ ਦੇ ਪੇਸ਼ ਕੀਤੇ ਸਬੂਤ:ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਦੁਆਰਾ ਮੰਗਲਵਾਰ ਸਵੇਰੇ ਸਰਹੱਦ ਪਾਰ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੀ ਸਥਿਤੀ ਬਣੀ ਹੋਈ ਹੈ।ਭਾਰਤ-ਪਾਕਿਸਤਾਨ ਦਰਮਿਆਨ ਬਣੇ ਤਣਾਅ ਵਿਚਾਲੇ ਅੱਜ ਤਿੰਨ ਫੌਜਾਂ ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਵੱਲੋਂ ਦਿੱਲੀ 'ਚ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਹੈ।ਭਾਰਤ ਵੱਲੋਂ ਪਾਕਿਸਤਾਨ ਦੇ ਬਾਲਾਕੋਟ 'ਚ ਕੀਤਾ ਆਪ੍ਰੇਸ਼ਨ ਕਾਮਯਾਬ ਰਿਹਾ ਹੈ। [caption id="attachment_263143" align="aligncenter" width="300"] Indian Army Pakistan F-16 ship Use Presented evidence
ਭਾਰਤੀ ਸੈਨਾ ਵੱਲੋਂ ਪਾਕਿਸਤਾਨ ਦੇ ਝੂਠ ਦਾ ਪਰਦਾਫਾਸ਼ , ਐੱਫ-16 ਜਹਾਜ਼ ਵਰਤਣ ਦੇ ਪੇਸ਼ ਕੀਤੇ ਸਬੂਤ[/caption] ਇਸ ਦੌਰਾਨ ਉਨ੍ਹਾਂ ਨੇ ਕਿਹਾ ਹੈ ਕਿ 27 ਫ਼ਰਵਰੀ 2019 ਨੂੰ ਪਾਕਿਸਤਾਨ ਨੇ ਭਾਰਤੀ ਹਵਾਈ ਸਰਹੱਦ ਦੀ ਉਲੰਘਣਾ ਕੀਤੀ ਹੈ।ਇਸ ਦੌਰਾਨ ਤਿੰਨ ਫੌਜਾਂ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਉਨ੍ਹਾਂ ਨੇ ਦੱਸਿਆ ਕਿ ਸਵੈ -ਰੱਖਿਆ 'ਚ ਭਾਰਤ ਨੇ ਪਾਕਿਸਤਾਨ ਦਾ ਐੱਫ-16 ਜਹਾਜ਼ ਸੁੱਟਿਆ ਹੈ।ਪਾਕਿਸਤਾਨ ਨੇ ਇਸ ਮਾਮਲੇ ਨੂੰ ਲੈ ਕੇ ਤੱਥਾਂ ਦੇ ਉਲਟ ਬਿਆਨ ਦਿੱਤੇ ਹਨ। [caption id="attachment_263144" align="aligncenter" width="300"] Indian Army Pakistan F-16 ship Use Presented evidence
ਭਾਰਤੀ ਸੈਨਾ ਵੱਲੋਂ ਪਾਕਿਸਤਾਨ ਦੇ ਝੂਠ ਦਾ ਪਰਦਾਫਾਸ਼ , ਐੱਫ-16 ਜਹਾਜ਼ ਵਰਤਣ ਦੇ ਪੇਸ਼ ਕੀਤੇ ਸਬੂਤ[/caption] ਭਾਰਤੀ ਸੈਨਾ ਨੇ ਕਿਹਾ ਕਿ ਆਪ੍ਰੇਸ਼ਨ ਦੀ ਕਾਮਯਾਬੀ ਦੇ ਸਾਡੇ ਕੋਲ ਸਬੂਤ ਹਨ।ਭਾਰਤੀ ਸੈਨਾ ਨੇ ਪਾਕਿਸਤਾਨ ਦੇ ਝੂਠ ਦਾ ਪਰਦਾਫਾਸ਼ ਕੀਤਾ ਹੈ।ਇਸ ਦੌਰਾਨ ਭਾਰਤੀ ਸੈਨਾ ਨੇ ਐੱਫ-16 ਜਹਾਜ਼ ਵਰਤਣ ਦੇ ਸਬੂਤ ਮੀਡੀਆ ਸਾਹਮਣੇ ਪੇਸ਼ ਕੀਤੇ ਹਨ ਜਦਕਿ ਪਾਕਿਸਤਾਨ ਮੁੱਕਰ ਰਿਹਾ ਸੀ ਕਿ ਉਨ੍ਹਾਂ ਨੇ ਐੱਫ-16 ਜਹਾਜ਼ ਨਹੀਂ ਵਰਤਿਆ ਹੈ। -PTCNews


Top News view more...

Latest News view more...