Fri, Apr 26, 2024
Whatsapp

ਭਾਰਤੀ ਫੌਜ ਨੇ ਐਂਟੀ-ਟੈਂਕ ਮਿਜ਼ਾਈਲਾਂ ਨਾਲ PAK ਫ਼ੌਜ ਨੂੰ ਦਿੱਤਾ ਮੂੰਹ ਤੋੜ ਜਵਾਬ, ਕਈ ਪਾਕਿ ਚੌਕੀਆਂ ਤਬਾਹ

Written by  PTC NEWS -- March 06th 2020 09:01 AM -- Updated: March 06th 2020 09:03 AM
ਭਾਰਤੀ ਫੌਜ ਨੇ ਐਂਟੀ-ਟੈਂਕ ਮਿਜ਼ਾਈਲਾਂ ਨਾਲ PAK ਫ਼ੌਜ ਨੂੰ ਦਿੱਤਾ ਮੂੰਹ ਤੋੜ ਜਵਾਬ, ਕਈ ਪਾਕਿ ਚੌਕੀਆਂ ਤਬਾਹ

ਭਾਰਤੀ ਫੌਜ ਨੇ ਐਂਟੀ-ਟੈਂਕ ਮਿਜ਼ਾਈਲਾਂ ਨਾਲ PAK ਫ਼ੌਜ ਨੂੰ ਦਿੱਤਾ ਮੂੰਹ ਤੋੜ ਜਵਾਬ, ਕਈ ਪਾਕਿ ਚੌਕੀਆਂ ਤਬਾਹ

ਜੰਮੂ : ਪਾਕਿਸਤਾਨ ਸੈਨਾ ਆਏ ਦਿਨ ਜੰਗਬੰਦੀ ਦੀ ਉਲੰਘਣਾ ਕਰਕੇ ਭਾਰਤੀ ਸਰਹੱਦ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵੀਰਵਾਰ ਨੂੰ ਭਾਰਤੀ ਫੌਜ ਨੇ ਮੂੰਹਤੋੜ ਜਵਾਬ ਦਿੱਤਾ ਹੈ। ਫੌਜ ਨੇ ਕੁਪਵਾੜਾ ਵਿਚ ਅੱਤਵਾਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਪਾਕਿਸਤਾਨ ਫੌਜ ਦੀਆਂ ਕਈ ਚੌਕੀਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਕਾਰਵਾਈ ਵਿਚ ਪਾਕਿਸਤਾਨ ਦੇ ਬਹੁਤ ਸਾਰੇ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। Indian Army targets Pakistan ਭਾਰਤੀ ਸੈਨਾ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਮਲੇ ਲਈ ਐਂਟੀ-ਟੈਂਕ ਗਾਈਡੇਡ ਮਿਜ਼ਾਈਲ ਅਤੇ ਤੋਪ ਦੇ ਗੋਲੇ ਦੀ ਵਰਤੋਂ ਭਾਰਤੀ ਸੈਨਾ ਨੇ ਕੀਤੀ ਸੀ। ਭਾਰਤੀ ਫੌਜ ਨੇ ਕੁਪਵਾੜਾ ਸੈਕਟਰ ਦੇ ਬਿਲਕੁਲ ਸਾਹਮਣੇ ਪਾਕਿਸਤਾਨੀ ਫੌਜ ਦੇ ਟਿਕਾਣੇ 'ਤੇ ਹਮਲਾ ਕੀਤਾ ਹੈ। ਇਹ ਹਮਲਾ ਜੰਮੂ-ਕਸ਼ਮੀਰ ਵਿੱਚ ਪਾਕਿ ਸੈਨਾ ਵੱਲੋਂ ਜੰਗਬੰਦੀ ਦੀ ਉਲੰਘਣਾ ਦੇ ਜਵਾਬ ਵਿੱਚ ਕੀਤਾ ਗਿਆ ਹੈ।

ਭਾਰਤੀ ਫੌਜ ਵੱਲੋਂ ਇਸ ਕਾਰਵਾਈ ਦਾ ਵੀਡੀਓ ਵੀ ਜਾਰੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਫ਼ੌਜ ਦੇ ਇੰਟੈਲੀਜੈਂਸ ਵਿੰਗ ਨੂੰ ਪਾਕਿਸਤਾਨੀ ਸੈਨਾ ਦੇ ਉੱਤਰੀ ਕਸ਼ਮੀਰ ਅਤੇ ਕ੍ਰਿਸ਼ਨਾ ਘਾਟੀ ਸੈਕਟਰਾਂ ਵਿੱਚ ਘੁਸਪੈਠ ਦੀ ਸਾਜਿਸ਼ ਰਚਣ ਬਾਰੇ ਗੁਪਤ ਸੂਚਨਾ ਮਿਲੀ ਸੀ ਉਸੇ ਸਮੇਂ ਭਾਰਤੀ ਫੌਜ ਨੇ ਕੁਪਵਾੜਾ ਦੇ ਐਲਓਸੀ ਵਿਖੇ ਪਾਕਿਸਤਾਨ ਰੇਂਜਰਾਂ ਦੁਆਰਾ ਭਾਰੀ ਗੋਲੀਬਾਰੀ ਤੋਂ ਬਾਅਦ ਐਂਟੀ-ਟੈਂਕ ਮਿਜ਼ਾਈਲ ਦੀ ਵਰਤੋਂ ਕਰਦਿਆਂ ਜਵਾਬੀ ਕਾਰਵਾਈ ਕੀਤੀ। ਦੱਸ ਦੇਈਏ ਕਿ ਪਾਕਿਸਤਾਨੀ ਸੈਨਾ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ 8 ਫਰਵਰੀ ਨੂੰ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਕੰਟਰੋਲ ਰੇਖਾ ਦੇ ਨਾਲ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਸੀ। ਇਸ ਸਮੇਂ ਦੌਰਾਨ ਪਾਕਿਸਤਾਨੀ ਫੌਜ ਵੱਲੋਂ ਮੋਰਟਾਰ ਵੀ ਦਾਗਿਆ ਗਿਆ ਸੀ, ਜਿਸ ਵਿੱਚ ਇਕ ਸਿਪਾਹੀ ਸ਼ਹੀਦ ਹੋ ਗਿਆ ਅਤੇ ਤਿੰਨ ਹੋਰ ਜ਼ਖ਼ਮੀ ਹੋਏ ਸਨ।

  • Tags

Top News view more...

Latest News view more...