ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਦਾ ਅੱਜ ਦੁਪਹਿਰ ਵੇਲੇ ਅਚਾਨਕ ਹੋਇਆ ਦਿਹਾਂਤ

Indian bhajan singer Narendra Chanchal dies today at 80
ਮਸ਼ਹੂਰਭਜਨ ਗਾਇਕ ਨਰਿੰਦਰ ਚੰਚਲ ਦਾ ਅੱਜ ਦੁਪਹਿਰ ਵੇਲੇ ਅਚਾਨਕ ਹੋਇਆ ਦਿਹਾਂਤ

ਜਲੰਧਰ : ਪ੍ਰਸਿੱਧ ਭਜਨ ਗਾਇਕ ਨਰਿੰਦਰ ਚੰਚਲ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ 80 ਸਾਲਾਂ ਦੇ ਸਨ। ਦਿੱਲੀ ਦੇ ਅਪੋਲੋ ਹਸਪਤਾਲ ‘ਚ ਉਨ੍ਹਾਂ ਨੇ ਦੁਪਹਿਰ ਕਰੀਬ 12:15 ਵਜੇ ਆਖਰੀ ਸਾਹ ਲਿਆ ਹੈ। ਚੰਚਲ ਪਿਛਲੇ 3 ਮਹੀਨਿਆਂ ਤੋਂ ਬੀਮਾਰ ਸਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।ਉਨ੍ਹਾਂ ਦੀ ਮੌਤ ਨਾਲ ਉਨ੍ਹਾਂ ਦੇ ਚਹੇਤਿਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

Indian bhajan singer Narendra Chanchal dies today at 80
ਮਸ਼ਹੂਰਭਜਨ ਗਾਇਕ ਨਰਿੰਦਰ ਚੰਚਲ ਦਾ ਅੱਜ ਦੁਪਹਿਰ ਵੇਲੇ ਅਚਾਨਕ ਹੋਇਆ ਦਿਹਾਂਤ

ਪੜ੍ਹੋ ਹੋਰ ਖ਼ਬਰਾਂ : ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦਾ ਵੱਡਾ ਬਿਆਨ , ਦਿੱਲੀ ਪੁਲਿਸ ਨੇ ਤੋੜਿਆ ਮੇਰੀ ਗੱਡੀ ਦਾ ਸ਼ੀਸ਼ਾ

ਚੰਚਲ ਨੇ ਅਨੇਕਾਂ ਸੁਪਰਹਿੱਟ ਭਜਨਾਂ ਦੇ ਨਾਲ-ਨਾਲ ਹਿੰਦੀ ਫ਼ਿਲਮਾਂ ‘ਚ ਵੀ ਗੀਤ ਗਾਏ ਸਨ। ਨੇਕਾਂ ਸੁਪਰਹਿੱਟ ਭਜਨਾਂ ਨਾਲ ਚੰਚਲ ਨੇ ਹਿੰਦੀ ਫ਼ਿਲਮਾਂ ‘ਚ ਕਈ ਗੀਤ ਵੀ ਗਾਏ ਹਨ। ਭਜਨ ਗਾਇਕੀ ‘ਚ ਚੰਚਲ ਇਕ ਖਾਸ ਸਥਾਨ ਰੱਖਦੇ ਸਨ। ਨਰਿੰਦਰ ਚੰਚਲ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਸ਼ਾਗਿਰਦ ਵਰੁਣ ਮਦਾਨ ਨੇ ਕੀਤੀ ਹੈ।

Indian bhajan singer Narendra Chanchal dies today at 80
ਮਸ਼ਹੂਰਭਜਨ ਗਾਇਕ ਨਰਿੰਦਰ ਚੰਚਲ ਦਾ ਅੱਜ ਦੁਪਹਿਰ ਵੇਲੇ ਅਚਾਨਕ ਹੋਇਆ ਦਿਹਾਂਤ

ਦੱਸਣਯੋਗ ਹੈ ਕਿ ਨਰਿੰਦਰ ਚੰਚਲਧਾਰਮਕ ਜਗਤ ਦੇ ਮੰਨੇ ਪ੍ਰਮੰਨੇ ਚਿਹਰੇ ਸਨ ਅਤੇ ਉਨ੍ਹਾਂ ਨੇ ਜਗਰਾਤਿਆਂ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਨੇ ਨਾ ਸਿਰਫ ਸ਼ਾਸਤਰੀ ਸੰਗੀਤ ‘ਚ ਆਪਣਾ ਨਾਂ ਬਣਾਇਆ ਹੈ, ਸਗੋਂ ਲੋਕ ਸੰਗੀਤ ‘ਚ ਵੀ ਉਨ੍ਹਾਂ ਦੀ ਕਿਤੇ ਵੀ ਬਰਾਬਰੀ ਨਹੀਂ ਹੈ। ਲਾਕਡਾਊਨ ‘ਚ ਆਇਆ ਉਨ੍ਹਾਂ ਦਾ ਗੀਤ ‘ਕਿੱਥੋਂ ਆਇਆ ਕੋਰੋਨਾ’ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ।

Indian bhajan singer Narendra Chanchal dies today at 80
ਮਸ਼ਹੂਰਭਜਨ ਗਾਇਕ ਨਰਿੰਦਰ ਚੰਚਲ ਦਾ ਅੱਜ ਦੁਪਹਿਰ ਵੇਲੇ ਅਚਾਨਕ ਹੋਇਆ ਦਿਹਾਂਤ

ਨਰਿੰਦਰ ਚੰਚਲ ਨੇ ਬਚਪਨ ਤੋਂ ਹੀ ਆਪਣੀ ਮਾਂ ਕੈਲਾਸ਼ਵਤੀ ਨੂੰ ਮਾਤਾ ਰਾਣੀ ਦੇ ਭਜਨ ਗਾਉਂਦੇ ਸੁਣਿਆ ਸੀ। ਮਾਂ ਦੇ ਭਜਨਾਂ ਨੂੰ ਸੁਣ-ਸੁਣ ਕੇ ਉਨ੍ਹਾਂ ਨੂੰ ਵੀ ਸੰਗੀਤ ਦਾ ਚਸਕਾ ਲੱਗ ਗਿਆ। ਨਰਿੰਦਰ ਚੰਚਲ ਦੀ ਪਹਿਲੀ ਗੁਰੂ ਉਨ੍ਹਾਂ ਦੀ ਮਾਂ ਹੀ ਸੀ। ਇਸ ਤੋਂ ਬਾਅਦ ਚੰਚਲ ਨੇ ਪ੍ਰੇਮ ਤ੍ਰਿਖਾ ਤੋਂ ਸੰਗੀਤ ਸਿੱਖਿਆ। ਨਰਿੰਦਰ ਚੰਚਲ ਦਾ ‘ਬੌਬੀ’ ਫ਼ਿਲਮ ਤੋਂ ਗੀਤ ‘ਬੇਸ਼ੱਕ ਮੰਦਿਰ ਮਸਜਿਦ ਤੋੜੋ’ ਬਹੁਤ ਮਕਬੂਲ ਹੋਇਆ ਸੀ।

Indian bhajan singer Narendra Chanchal dies today at 80
ਮਸ਼ਹੂਰਭਜਨ ਗਾਇਕ ਨਰਿੰਦਰ ਚੰਚਲ ਦਾ ਅੱਜ ਦੁਪਹਿਰ ਵੇਲੇ ਅਚਾਨਕ ਹੋਇਆ ਦਿਹਾਂਤ

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਤੇ ਸਰਕਾਰ ਵਿਚਾਲੇ ਅੱਜ ਫ਼ਿਰ ਹੋਵੇਗੀ 11ਵੇਂ ਗੇੜ ਦੀ ਮੀਟਿੰਗ

ਇਸ ਤੋਂ ਬਾਅਦ ਨਰਿੰਦਰ ਚੰਚਲ ਨੇ ਕਈ ਫ਼ਿਲਮਾਂ ‘ਚ ਗੀਤ ਗਾਏ ਪਰਫ਼ਿਲਮ ‘ਆਸ਼ਾ’ ‘ਚ ਗਾਏ ਮਾਤਾ ਦੇ ਭਜਨ ‘ਚਲੋ ਬੁਲਾਵਾ ਆਇਆ ਹੈ’ ਤੋਂ ਉਨ੍ਹਾਂ ਨੂੰ ਪਛਾਣ ਮਿਲੀ। ਨਰਿੰਦਰ ਚੰਚਲ ਇੱਕ ਭਾਰਤੀ ਗਾਇਕ ਸਨ ,ਜੋ ਆਪਣੀਆਂ ਪੰਜਾਬੀ ਭੇਟਾਂ ਲਈ ਜਾਣੇ ਜਾਂਦੇ ਹਨ। ਇਹਨਾਂ ਨੇ ਕਾਫੀ ਹਿੰਦੀ ਫਿਲਮਾਂ ਵਿੱਚ ਵੀ ਗਾਇਆ।

Indian bhajan singer Narendra Chanchal dies today at 80
ਮਸ਼ਹੂਰਭਜਨ ਗਾਇਕ ਨਰਿੰਦਰ ਚੰਚਲ ਦਾ ਅੱਜ ਦੁਪਹਿਰ ਵੇਲੇ ਅਚਾਨਕ ਹੋਇਆ ਦਿਹਾਂਤ

ਬਾਲੀਵੁੱਡ ਵਿੱਚ ਇਹਨਾਂ ਸਭ ਤੋਂ ਪਹਿਲਾਂ ਫਿਲਮ ਬੌਬੀ ਵਿੱਚ “ਬੇਸ਼ੱਕ ਮੰਦਰ ਮਸਜਿਦ ਤੋੜੋ” ਗਾਇਆ ਸੀ ,ਜੋ ਉਸ ਵੇਲੇ ਬਹੁਤ ਮਸ਼ਹੂਰ ਹੋਇਆ ਸੀ। ਇਹਨਾਂ ਨੂੰ 1973 ਦਾ Filmfare Best Male Playback Award ਮਿਲਿਆ ਸੀ। ਚੰਚਲ ਨੇ ਇੱਕ ਪੁਸਤਕ “ਮਿਡਨਾਈਟ ਸਿੰਗਰ” (Midnight Singer) ਜਾਰੀ ਕੀਤੀ। ਇਸ ਵਿੱਚ ਇਹਨਾਂ ਆਪਣੇ ਹੁਣ ਤੱਕ ਦੇ ਸੰਗੀਤਕ ਸਫਰ, ਜਿੰਦਗੀ ਅਤੇ ਇਸ ਦੀਆਂ ਔਕੜਾਂ ਬਾਰੇ ਦੱਸਿਆ ਹੈ। ਨਾਲ ਹੀ ਆਪਣੇ ਸੁਪਨਿਆਂ ਅਤੇ ਟੀਚਿਆਂ ਦਾ ਵੀ ਜਿਕਰ ਕੀਤਾ ਹੈ।
-PTCNews