Advertisment

ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਲਈ ਇੰਟਰਵਿਊ, ਅੱਜ ਸ਼ਾਮ 7 ਵਜੇ ਹੋ ਸਕਦਾ ਹੈ ਐਲਾਨ !

author-image
Jashan A
Updated On
New Update
ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਲਈ ਇੰਟਰਵਿਊ, ਅੱਜ ਸ਼ਾਮ 7 ਵਜੇ ਹੋ ਸਕਦਾ ਹੈ ਐਲਾਨ !
Advertisment
ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਲਈ ਇੰਟਰਵਿਊ, ਅੱਜ ਸ਼ਾਮ 7 ਵਜੇ ਹੋ ਸਕਦਾ ਹੈ ਐਲਾਨ !,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ 'ਤੇ ਫ਼ੈਸਲਾ ਅੱਜ ਸ਼ਾਮ 7 ਵਜੇ ਹੋ ਸਕਦਾ ਹੈ। ਕਪਿਲਦੇਵ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਮੁੱਖ ਕੋਚ ਲਈ 6 ਉਮੀਦਵਾਰਾਂ ਦਾ ਇੰਟਰਵਿਊ ਲਵੇਗੀ ਅਤੇ ਮੁੱਖ ਕੋਚ ਦੇ ਚੁਣੇ ਜਾਣ ਦਾ ਐਲਾਨ ਬੀ. ਸੀ. ਸੀ. ਆਈ. ਵੱਲੋਂ ਕੀਤਾ ਜਾਵੇਗਾ। ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੂੰ ਆਪਣੇ ਅਹੁਦੇ ਨੂੰ ਬਰਕਰਾਰ ਰੱਖਣ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਸ਼ਾਸਤਰੀ ਤੋਂ ਇਲਾਵਾ ਤਿੰਨ ਮੈਂਬਰਾਂ ਦੀ ਕਮੇਟੀ ਦੇ ਸਾਹਮਣੇ ਜੋ ਦੂਜੇ ਵੱਡੇ ਨਾਂ ਇੰਟਰਵਿਊ ਦੇਣਗੇ ਉਨ੍ਹਾਂ 'ਚ ਆਸਟਰੇਲੀਆ ਦੇ ਸਾਬਕਾ ਆਲਰਾਊਂਡਰ ਅਤੇ ਸ਼੍ਰੀਲੰਕਾ ਦੇ ਸਾਬਕਾ ਕੋਚ ਟਾਮ ਮੂਡੀ ਤੋਂ ਇਲਾਵਾ ਨਿਊਜ਼ੀਲੈਂਡ ਅਤੇ ਕਿੰਗਜ਼ ਇਲੈਵਾਨ ਪੰਜਾਬ ਦੇ ਸਾਬਕਾ ਕੋਚ ਮਾਈਕ ਹੇਸਨ, ਲਾਲਚੰਦ ਰਾਜਪੂਤ, ਮੁੰਬਈ ਇੰਡੀਅਨਜ਼ ਦੇ ਸਾਬਕਾ ਕੋਚ ਰੋਬਿਨ ਸਿੰਘ ਅਤੇ ਵੈਸਟਇੰਡੀਜ਼ ਦੇ ਫਿਲ ਸਮਿੰਸ ਸ਼ਾਮਲ ਹਨ। https://twitter.com/ANI/status/1162236757225558016 ਹੋਰ ਪੜ੍ਹੋ:ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਪ੍ਰਿਥਵੀ ਸ਼ਾਅ ਹੁਣ ਨਹੀਂ ਖੇਡਣਗੇ ਕ੍ਰਿਕਟ ,ਜਾਣੋਂ ਪੂਰਾ ਮਾਮਲਾ ਦੱਸ ਦਈਏ ਕਿ 2017 'ਚ ਸ਼ਾਸਤਰੀ ਦਾ ਭਾਰਤੀ ਟੀਮ ਦੇ ਮੁੱਖ ਕੋਚ ਦੇ ਤੌਰ 'ਚ ਜੁੜਨ ਤੋਂ ਬਾਅਦ ਤੋਂ ਰਿਕਾਰਡ ਕਾਫੀ ਚੰਗਾ ਹੈ। ਪਿਛਲੇ ਸਾਲ ਭਾਰਤ ਨੇ ਆਸਟਰੇਲੀਆਈ ਸਰਜ਼ਮੀਂ 'ਤੇ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤੀ ਸੀ। ਇਥੇ ਦੱਸਣਾ ਬਣਦਾ ਹੈ ਕਿਸ਼ਾਸਤਰੀ ਦੇ ਮਾਰਗਦਰਸ਼ਨ 'ਚ ਹੀ ਜੁਲਾਈ 2017 ਤੋਂ ਭਾਰਤ ਨੇ 21 ਟੈਸਟ 'ਚੋਂ 13 'ਚ ਜਿੱਤ ਦਰਜ ਕੀਤੀ। ਟੀ-20 ਕੌਮਾਂਤਰੀ 'ਚ ਤਾਂ ਪ੍ਰਦਰਸ਼ਨ ਹੋਰ ਵੀ ਬਿਹਤਰ ਰਿਹਾ ਜਿੱਥੇ ਭਾਰਤ ਨੇ 36 'ਚੋਂ 25 ਮੈਚਾਂ 'ਚ ਜਿੱਤ ਦਰਜ ਕੀਤੀ। ਵਨ-ਡੇ 'ਚ ਵੀ ਭਾਰਤੀ ਟੀਮ 60 'ਚੋਂ 43 ਮੁਕਾਬਲੇ ਜਿੱਤ ਕੇ ਹਾਵੀ ਰਹੀ। ਟੀਮ ਹਾਲਾਂਕਿ ਵਰਲਡ ਕੱਪ 2019 'ਚ ਉਨ੍ਹਾਂ ਦੇ ਮਾਰਗਦਰਸ਼ਨ 'ਚ ਸੈਮੀਫਾਈਨਲ 'ਚ ਅੱਗੇ ਵਧਣ 'ਚ ਅਸਫਲ ਰਹੀ।ਹੁਣ ਦੇਖਣਾ ਇਹ ਹੋਵੇਗਾ ਬੀ. ਸੀ. ਸੀ. ਆਈ. ਅੱਜ ਕਿਸ ਦੇ ਨਾਮ 'ਤੇ ਮੋਹਰ ਲਗਾਵੇਗੀ -PTC News-
indian-cricket-team indian-cricket-team-news latest-indian-cricket-team-news head-coach-interview head-coach-interview-news latest-head-coach-interview-news
Advertisment

Stay updated with the latest news headlines.

Follow us:
Advertisment