ਵੀਡੀਓ

ਵੈਸਟਇੰਡੀਜ਼ ਦੌਰੇ ਲਈ ਤਿਆਰੀ ਕਰਨ ਲੱਗੇ ਸ਼ਿਖਰ ਧਵਨ, ਦੇਖੋ ਪ੍ਰੈਕਟਿਸ ਦੀ ਵੀਡੀਓ

By Jashan A -- July 25, 2019 12:07 pm -- Updated:Feb 15, 2021

ਵੈਸਟਇੰਡੀਜ਼ ਦੌਰੇ ਲਈ ਤਿਆਰੀ ਕਰਨ ਲੱਗੇ ਸ਼ਿਖਰ ਧਵਨ, ਦੇਖੋ ਪ੍ਰੈਕਟਿਸ ਦੀ ਵੀਡੀਓ,ਨਵੀਂ ਦਿੱਲੀ: 3 ਅਗਸਤ ਤੋਂ ਸ਼ੁਰੂ ਹੋ ਰਹੇ ਵੈਸਟਇੰਡੀਜ਼ ਦੌਰੇ ਲਈ ਭਾਰਤੀ ਖਿਡਾਰੀ ਕਮਰ ਕਸ ਰਹੇ ਹਨ। ਭਾਰਤੀ ਕ੍ਰਿਕਟ ਟੀਮ ਦਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਤਿਆਰੀਆਂ 'ਚ ਡਟ ਗਿਆ ਹੈ।

ਧਵਨ ਲਗਾਤਾਰ ਗਰਾਉਂਡ 'ਚ ਪਸੀਨਾ ਬਹਾ ਰਹੇ ਹਨ। ਸਲਾਮੀ ਬੱਲੇਬਾਜ਼ ਨੇ ਹਾਲ ਹੀ ਵਿਚ ਇਕ ਵੀਡੀਓ ਸੋਸ਼ਲ ਸਾਈਟ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਇਸ ਵਿਚ ਉਹ ਨੈੱਟ 'ਤੇ ਅਭਿਆਸ ਕਰ ਰਿਹਾ ਹੈ।

ਹੋਰ ਪੜ੍ਹੋ: ਹੁਣ ਤੱਕ ਇਹ ਦੇਸ਼ ਜਿੱਤ ਚੁੱਕੇ ਨੇ ਵਿਸ਼ਵ ਕੱਪ, ਪੜ੍ਹੋ ਪੂਰੀ ਲਿਸਟ

ਉਹ ਇਸ ਵੀਡੀਓ ਵਿਚ ਕੈਚ ਲੈਣ ਦਾ ਅਭਿਆਸ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਧਵਨ ਨੂੰ ਵੈਸਟਇੰਡੀਜ਼ ਦੌਰੇ ਵਿਚ ਸਾਰੇ ਫਾਰਮੈੱਟਸ ਵਿਚ ਸ਼ਾਮਲ ਕੀਤਾ ਗਿਆ ਹੈ।

https://www.instagram.com/p/B0Qf3ZPHJqx/?utm_source=ig_web_copy_link

ਤੁਹਾਨੂੰ ਦੱਸ ਦੇਈਏ ਕਿ ਧਵਨ ਇੰਗਲੈਂਡ ਵਿਚ ਖਤਮ ਹੋਏ ਵਿਸ਼ਵ ਕੱਪ ਵਿਚ ਪੈਟ ਕਮਿੰਸ ਦੀ ਗੇਂਦ 'ਤੇ ਜ਼ਖਮੀ ਹੋ ਗਿਆ ਸੀ। ਉਸ ਨੂੰ ਅੰਗੂਠੇ 'ਤੇ ਸੱਟ ਲੱਗੀ ਸੀ। ਇਸ ਤੋਂ ਬਾਅਦ ਉਸ ਨੂੰ ਵਿਸ਼ਵ ਕੱਪ ਦੇ ਵਿਚਾਲੇ ਹੀ ਬਾਹਰ ਹੋਣਾ ਪਿਆ ਸੀ।

-PTC News