ਭਾਰਤੀ ਕ੍ਰਿਕੇਟਰ ਰੋਹਿਤ ਸ਼ਰਮਾ ਨੂੰ ਨਵੇਂ ਸਾਲ 'ਤੇ ਮਿਲਿਆ ਖਾਸ ਤੋਹਫ਼ਾ, ਰਿਤਿਕਾ ਨੇ ਨੰਨ੍ਹੀ ਪਰੀ ਨੂੰ ਦਿੱਤਾ ਜਨਮ, ਦੇਖੋ ਤਸਵੀਰਾਂ
ਭਾਰਤੀ ਕ੍ਰਿਕੇਟਰ ਰੋਹਿਤ ਸ਼ਰਮਾ ਨੂੰ ਨਵੇਂ ਸਾਲ 'ਤੇ ਮਿਲਿਆ ਖਾਸ ਤੋਹਫ਼ਾ, ਰਿਤਿਕਾ ਨੇ ਨੰਨ੍ਹੀ ਪਰੀ ਨੂੰ ਦਿੱਤਾ ਜਨਮ, ਦੇਖੋ ਤਸਵੀਰਾਂ ,ਨਵੀਂ ਦਿੱਲੀ: ਭਾਰਤੀ ਟੀਮ ਦੇ ਬੇਹਤਰੀਨ ਖਿਡਾਰੀ ਰੋਹਿਤ ਸ਼ਰਮਾ ਨੂੰ ਨਵੇਂ ਸਾਲ 'ਤੇ ਖਾਸ ਤੋਹਫ਼ਾ ਮਿਲਿਆ ਹੈ। ਦਰਅਸਲ ਰੋਹਿਤ ਸ਼ਰਮਾ ਦੇ ਘਰ 'ਚ ਨੰਨੀ ਪਰੀ ਨੇ ਜਨਮ ਲਿਆ ਹੈ। [caption id="attachment_234887" align="aligncenter" width="300"] ਭਾਰਤੀ ਕ੍ਰਿਕੇਟਰ ਰੋਹਿਤ ਸ਼ਰਮਾ ਨੂੰ ਨਵੇਂ ਸਾਲ 'ਤੇ ਮਿਲਿਆ ਖਾਸ ਤੋਹਫ਼ਾ, ਰਿਤਿਕਾ ਨੇ ਨੰਨ੍ਹੀ ਪਰੀ ਨੂੰ ਦਿੱਤਾ ਜਨਮ, ਦੇਖੋ ਤਸਵੀਰਾਂ[/caption] ਭਾਰਤੀ ਕ੍ਰਿਕਟ 'ਚ ਵਨਡੇ ਟੀਮ ਦੇ ਉਪ-ਕਪਤਾਨ ਰੋਹਿਤ ਦੀ ਪਤਨੀ ਰਿਤਿਕਾ ਨੇ ਇਕ ਬੇਬੀ ਗਰਲ ਨੂੰ ਜਨਮ ਦਿੱਤਾ ਹੈ।ਦੱਸ ਦੇਈ ਕਿ ਰੋਹਿਤ ਸ਼ਰਮਾ ਅਤੇ ਉਹਨਾਂ ਪਰਿਵਾਰ ਨੰਨੀ ਪਰੀ ਦੇ ਘਰ ਆਉਣ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਅਜੇ ਤੱਕ ਨਾ ਹੀ ਰੋਹਿਤ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਨੰਨ੍ਹੀ ਪਰੀ ਦੀ ਕੋਈ ਫੋਟੋ ਸ਼ੇਅਰ ਕੀਤੀ ਗਈ ਅਤੇ ਨਾ ਹੀ ਰੀਤਿਕਾ ਵੱਲੋਂ ਪਰ ਇੱਕ ਕਿਊਟ ਬੱਚੀ ਦੀ ਫੋਟੋ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਰੋਹਿਤ ਸ਼ਰਮਾ ਦੀ ਨੰਨੀ ਪਰੀ ਦਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਰੋਹਿਤ ਸ਼ਰਮਾ ਜਨਵਰੀ ਤੋਂ ਸ਼ੁਰੂ ਹੋਣ ਵਾਲੇ ਚੌਥੇ ਅਤੇ ਆਖਰੀ ਟੈਸਟ ਵਿਚ ਟੀਮ ਦਾ ਹਿੱਸਾ ਨਹੀਂ ਬਣ ਸਕਣਗੇ, ਕਿਉਂਕਿ ਰੋਹਿਤ ਆਪਣੇ ਪਰਿਵਾਰ ਨਾਲ ਮਿਲਣ ਭਾਰਤ ਚਲ ਗਏ ਹਨ।ਭਾਰਤੀ ਕ੍ਰਿਕਟ ਟੀਮ ਵਿਚ ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਇਹ ਧਾਕੜ ਬੱਲੇਬਾਜ਼ ਆਸਟਰੇਲੀਆ ਦੌਰੇ 'ਤੇ ਮਿਲੀ ਇਤਿਹਾਸਕ ਜਿੱਤ ਦਾ ਹਿੱਸਾ ਰਿਹਾ ਹੈ। ਐਡੀਲੇਡ ਅਤੇ ਮੈਲਬੋਰਨ ਵਿਚ ਮਿਲੀ ਜਿੱਤ ਵਿਚ ਰੋਹਿਤ ਟੀਮ ਦਾ ਹਿੱਸਾ ਰਹੇ ਹਨ। -PTC News