ਜਨਮ ਦਿਨ : ਪੰਜਾਬੀ ਅਦਾਕਾਰਾ ਅਤੇ ਮਾਡਲ ਈਸ਼ਾ ਰਿਖੀ ਦੀ ਇੰਝ ਹੋਈ ਸੀ ਫਿਲਮਾਂ ‘ਚ ਐਂਟਰੀ

Indian film actress and model Isha Rikhi Today 26th Birthday
ਜਨਮ ਦਿਨ : ਪੰਜਾਬੀ ਅਦਾਕਾਰਾ ਅਤੇ ਮਾਡਲ ਈਸ਼ਾ ਰਿਖੀ ਦੀ ਇੰਝ ਹੋਈ ਸੀ ਫਿਲਮਾਂ 'ਚ ਐਂਟਰੀ

ਜਨਮ ਦਿਨ : ਪੰਜਾਬੀ ਅਦਾਕਾਰਾ ਅਤੇ ਮਾਡਲ ਈਸ਼ਾ ਰਿਖੀ ਦੀ ਇੰਝ ਹੋਈ ਸੀ ਫਿਲਮਾਂ ‘ਚ ਐਂਟਰੀ:ਚੰਡੀਗੜ੍ਹ : ਪੰਜਾਬੀ ਅਦਾਕਾਰਾ ਅਤੇ ਮਾਡਲ ਈਸ਼ਾ ਰਿਖੀ ‘ਸਿਟੀ ਬਿਊਟੀਫੁਲ’ ਚੰਡੀਗੜ੍ਹ ਤੋਂ ਚੱਲ ਕੇ ਅੱਜ ਮਾਡਿਲੰਗ ‘ਚ ਖੂਬ ਸ਼ੌਹਰਤ ਕਮਾ ਰਹੀ ਹੈ। ਪੰਜਾਬੀ ਫਿਲਮਾਂ ‘ਚ ਸ਼ਾਨਦਾਰ ਅਭਿਨੈ ਨਾਲ ਲੋਕਾਂ ਦਾ ਦਿਲ ਟੁੰਬਣ ਵਾਲੀ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਅੱਜ ਆਪਣਾ 26ਵਾਂ ਜਨਮ ਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 9 ਸਤੰਬਰ 1993 ਨੂੰ ਚੰਡੀਗੜ੍ਹ ‘ਚ ਹੋਇਆ ਸੀ।

Indian film actress and model Isha Rikhi Today 26th Birthday
ਜਨਮ ਦਿਨ : ਪੰਜਾਬੀ ਅਦਾਕਾਰਾ ਅਤੇ ਮਾਡਲ ਈਸ਼ਾ ਰਿਖੀ ਦੀ ਇੰਝ ਹੋਈ ਸੀ ਫਿਲਮਾਂ ‘ਚ ਐਂਟਰੀ

ਈਸ਼ਾ ਰਿਖੀ ਇਕ ਭਾਰਤੀ ਫਿਲਮ ਅਦਾਕਾਰਾ ਹੈ। ਪੰਜਾਬੀ ਸਿਨੇਮੇ ਵਿੱਚ ਸ਼ੁਰੂਆਤ ਕਰਕੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਅਦਾਕਾਰਾ ਈਸ਼ਾ ਰਿਖੀ ਨੇ ਪਹਿਲਾਂ ਮਾਡਲਿੰਗ ਅਤੇ ਫ਼ਿਰ ਰੈਂਪ ਸ਼ੋਅ ਵੀ ਕੀਤੇ ਹਨ। ਈਸ਼ਾ ਰਿਖੀ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ। ਆਏ ਦਿਨ ਹੀ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।ਉਨ੍ਹਾਂ ਦੀਆਂ ਤਸਵੀਰ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

Indian film actress and model Isha Rikhi Today 26th Birthday
ਜਨਮ ਦਿਨ : ਪੰਜਾਬੀ ਅਦਾਕਾਰਾ ਅਤੇ ਮਾਡਲ ਈਸ਼ਾ ਰਿਖੀ ਦੀ ਇੰਝ ਹੋਈ ਸੀ ਫਿਲਮਾਂ ‘ਚ ਐਂਟਰੀ

ਦੱਸ ਦੇਈਏ ਕਿ ਈਸ਼ਾ ਰਿਖੀ ਨੇ ਸਾਲ 2013 ‘ਚ ਆਈ ਪੰਜਾਬੀ ਫਿਲਮ ‘ਜੱਟ ਬੁਆਏਜ਼ ਪੁੱਤ ਜੱਟਾ ਦੇ’ ਨਾਲ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਦੇ ਵਿੱਚ ਉਹ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਨਾਲ ਨਜ਼ਰ ਆਈ ਸੀ।ਇਸ ਫਿਲਮ ਰਾਹੀਂ ਈਸ਼ਾ ਰਿਖੀ ਨੇ ਫਿਲਮ ਇੰਡਸਟਰੀ ‘ਚ ਡੈਬਿਊ ਕੀਤਾ ਸੀ।ਇਸ ਫਿਲਮ ‘ਚ ਉਨ੍ਹਾਂ ਨੇ ਸੀਰਤ ਨਾਂ ਦਾ ਕਿਰਦਾਰ ਨਿਭਾਇਆ ਸੀ।

 Indian film actress and model Isha Rikhi Today 26th Birthday
ਜਨਮ ਦਿਨ : ਪੰਜਾਬੀ ਅਦਾਕਾਰਾ ਅਤੇ ਮਾਡਲ ਈਸ਼ਾ ਰਿਖੀ ਦੀ ਇੰਝ ਹੋਈ ਸੀ ਫਿਲਮਾਂ ‘ਚ ਐਂਟਰੀ

ਇਸ ਤੋਂ ਬਾਅਦ ‘ਯਾਰ ਕਮੀਨੇ’, ‘ਵਟ ਦਿ ਜੱਟ!!!’, ‘ਅਰਦਾਸ’, ‘ਦੇਸੀ ਮੁੰਡੇ’ ਵਰਗੀਆਂ ਫਿਲਮਾਂ ‘ਚ ਸ਼ਾਨਦਾਰ ਅਭਿਨੈ ਕੀਤਾ।ਈਸ਼ਾ ਰਿਖੀ ਪੰਜਾਬੀ ਫਿਲਮ ਇੰਡਸਟਰੀ ‘ਚ ਹੀ ਨਹੀਂ ਸਗੋਂ ਬਾਲੀਵੁੱਡ ਫਿਲਮ ਇੰਡਸਟਰੀ ‘ਚ ਵੀ ਡੈਬਿਊ ਕਰ ਚੁੱਕੀ ਹੈ। ਉਨ੍ਹਾਂ ਨੇ ਸਾਲ 2018 ‘ਚ ‘ਨਵਾਬਜਾਦੇ’ ਫਿਲਮ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ।

 Indian film actress and model Isha Rikhi Today 26th Birthday
ਜਨਮ ਦਿਨ : ਪੰਜਾਬੀ ਅਦਾਕਾਰਾ ਅਤੇ ਮਾਡਲ ਈਸ਼ਾ ਰਿਖੀ ਦੀ ਇੰਝ ਹੋਈ ਸੀ ਫਿਲਮਾਂ ‘ਚ ਐਂਟਰੀ

ਦੱਸਣਯੋਗ ਹੈ ਕਿ ਪਿਛਲੇ ਮਹੀਨੇ ਰਿਲੀਜ਼ ਹੋਈ ਪੰਜਾਬੀ ਫ਼ਿਲ਼ਮ ‘ਮਿੰਦੋ ਤਸੀਲਦਾਰਨੀ’ ਵਿੱਚ ਵੀ ਈਸ਼ਾ ਰਿਖੀ ਨਜ਼ਰ ਆਈ ਸੀ, ਜਿਸ ‘ਚ ਉਨ੍ਹਾਂ ਨਾਲ ਫਿਲਮ ਇੰਡਸਟਰੀ ਦੇ ਉੱਘੇ ਕਲਾਕਾਰ ਕਰਮਜੀਤ ਅਨਮੋਲ, ਰਾਜਵੀਰ ਜਵੰਦਾ ਤੇ ਕਵਿਤਾ ਕੌਸ਼ਿਕ ਮੁੱਖ ਭੂਮਿਕਾ ‘ਚ ਸਨ।
-PTCNews