Fri, Apr 19, 2024
Whatsapp

ਕੋਰੋਨਾ ਸਟ੍ਰੇਨ ਨੇ ਉਡਾਣਾਂ ਦੀ ਰਫ਼ਤਾਰ ਕੀਤੀ ਮੱਠੀ, ਇਸ ਤਰੀਕ ਤੱਕ UK ਦੀਆਂ ਉਡਾਣਾਂ ’ਤੇ ਰੋਕ

Written by  Jagroop Kaur -- December 30th 2020 04:23 PM -- Updated: December 30th 2020 04:24 PM
ਕੋਰੋਨਾ ਸਟ੍ਰੇਨ ਨੇ ਉਡਾਣਾਂ ਦੀ ਰਫ਼ਤਾਰ ਕੀਤੀ ਮੱਠੀ, ਇਸ ਤਰੀਕ ਤੱਕ UK ਦੀਆਂ ਉਡਾਣਾਂ ’ਤੇ ਰੋਕ

ਕੋਰੋਨਾ ਸਟ੍ਰੇਨ ਨੇ ਉਡਾਣਾਂ ਦੀ ਰਫ਼ਤਾਰ ਕੀਤੀ ਮੱਠੀ, ਇਸ ਤਰੀਕ ਤੱਕ UK ਦੀਆਂ ਉਡਾਣਾਂ ’ਤੇ ਰੋਕ

ਦੇਸ਼ ਵਿਚ ਮੁੜ ਤੋਂ ਸਕ੍ਰਿਯ ਹੋਏ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨੂੰ ਦੇਖਦੇ ਹੋਏ ਵਜ੍ਹਾ ਕਰ ਕੇ ਕੇਂਦਰ ਸਰਕਾਰ ਨੇ ਬਿ੍ਰਟੇਨ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਹਵਾਈ ਉਡਾਣਾਂ ’ਤੇ ਪਾਬੰਦੀ ਨੂੰ 7 ਜਨਵਰੀ 2021 ਤੱਕ ਵਧਾ ਦਿੱਤਾ ਹੈ। ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ 7 ਜਨਵਰੀ 2021 ਤੱਕ ਬਿ੍ਰਟੇਨ ਤੋਂ ਆਉਣ ਅਤੇ ਜਾਣ ਵਾਲੀਆਂ ਹਰ ਤਰ੍ਹਾਂ ਦੀਆਂ ਉਡਾਣਾਂ ਨੂੰ ਅਸਥਾਈ ਤੌਰ ’ਤੇ ਮੁਲਤਵੀ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਬਾਅਦ ਵੀ ਸਖ਼ਤੀ ਨਾਲ ਸੇਵਾਵਾਂ ਦਾ ਸੰਚਾਲਨ ਕੀਤਾ ਜਾਵੇਗਾ। Ban on international flights extended: Day after MHA extended COVID-19 guidelines, the DGCA extended the suspension of international flights.ਹੋਰ ਪੜ੍ਹੋ : ਯੂਕੇ ‘ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਨੇ ਭਾਰਤ ‘ਚ ਦਿੱਤੀ ਦਸਤਕ, 6 ਮਰੀਜ਼ ਆਏ ਸਾਹਮਣੇਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ ਅਤੇ ਲਿਖਿਆ ਕਿ 7 ਜਨਵਰੀ 2021 ਤੱਕ ਬਿ੍ਰਟੇਨ ਤੋਂ ਆਉਣ ਅਤੇ ਜਾਣ ਵਾਲੀਆਂ ਹਰ ਤਰ੍ਹਾਂ ਦੀਆਂ ਉਡਾਣਾਂ ਨੂੰ ਅਸਥਾਈ ਤੌਰ ’ਤੇ ਮੁਲਤਵੀ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਬਾਅਦ ਵੀ ਸਖ਼ਤੀ ਨਾਲ ਉਡਾਣਾਂ ਦੀ ਬਹਾਲੀ ਹੋਵੇਗੀ, ਜਿਸ ਲਈ ਵੇਰਵਾ ਜਲਦੀ ਹੀ ਐਲਾਨ ਕੀਤਾ ਜਾਵੇਗਾ। Ban on international flights extended: Day after MHA extended COVID-19 guidelines, the DGCA extended the suspension of international flights. ਹੋਰ ਪੜ੍ਹੋ : ਕੋਰੋਨਾ ਦੇ ਵੱਧਦੇ ਮਾਮਲਿਆਂ ਤਹਿਤ ਇਸ ਸੂਬੇ ਨੇ ਮੁੜ ਵਧਾਇਆ ਲੌਕਡਾਊਨ

ਦੱਸ ਦਈਏ ਕਿ ਬਿ੍ਰਟੇਨ ’ਚ ਕੋਰੋਨਾ ਵਾਇਰਸ ਦਾ ਨਵਾਂ ‘ਸਟ੍ਰੇਨ’ ਮਿਲਣ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ’ਚ ਦਹਿਸ਼ਤ ਦਾ ਮਾਹੌਲ ਹੈ। ਹਾਲ ਹੀ ਦੇ ਵਿਚ ਭਾਰਤ ਵਿਚ ਇਸ ਦੇ 20 ਨਵੇਂ ਮਰੀਜ਼ ਵੀ ਸਾਹਮਣੇ ਆਏ ਹਨ , ਜਿਸਨੂੰ ਦੇਖਦੇ ਹੋਏ ਭਾਰਤ ਨੇ ਬਿ੍ਰਟੇਨ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀ ਲਾ ਦਿੱਤੀ ਸੀ। ਨਾਲ ਹੀ ਦੇਸ਼ ਤੋਂ ਵੀ ਬਿ੍ਰਟੇਨ ਜਾਣ ਵਾਲੀਆਂ ਉਡਾਣਾਂ ’ਤੇ ਰੋਕ ਲਾ ਦਿੱਤੀ ਸੀ। ਇਹ ਰੋਕ 31 ਦਸੰਬਰ ਤੱਕ ਲਈ ਸੀ, ਜਿਸ ਨੂੰ ਹੁਣ ਭਾਰਤ ਸਰਕਾਰ ਨੇ 7 ਜਨਵਰੀ 2021 ਤੱਕ ਲਈ ਵਧਾ ਦਿੱਤਾ ਹੈ।
ਇਸ ਨਵੇਂ ਵਾਇਰਸ ਕਾਰਨ ਭਾਰਤ ਤੋਂ ਇਲਾਵਾ ਫਰਾਂਸ, ਜਰਮਨੀ, ਨੀਦਰਲੈਂਡ ਸਮੇਤ ਯੂਰਪ ਦੇ ਕਈ ਦੇਸ਼ਾਂ ਨੇ ਵੀ ਬਿ੍ਰਟੇਨ ’ਤੇ ਹਵਾਈ ਪਾਬੰਦੀ ਲਾਇਆ ਹੋਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਮਾਮਲੇ ਵੱਧਦੇ ਜਾ ਰਹੇ ਹਨ। ਬਿ੍ਰਟੇਨ ਤੋਂ ਆਏ 20 ਯਾਤਰੀਆਂ ’ਚ ਹੁਣ ਤੱਕ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਪਾਇਆ ਗਿਆ ਹੈ। ਇਸ ਨੂੰ ਵੇਖਦਿਆਂ ਬਿ੍ਰਟੇਨ ਤੋਂ ਜਿੰਨੇ ਵੀ ਲੋਕ ਆਏ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਕਾਰਨ ਬਿ੍ਰਟੇਨ ’ਚ ਪੂਰਨ ਤੌਰ ’ਤੇ ਤਾਲਾਬੰਦੀ ਲਾਗੂ ਕੀਤੀ ਗਈ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਸਰਕਾਰ ਨੇ ਵੀ 31 ਜਨਵਰੀ ਤੱਕ ਲਾਕਡਾਉਂਨ ਦੀ ਮਿਆਦ ਵਧ ਦਿੱਤੀ ਹੈ।

Top News view more...

Latest News view more...